ਸ਼ੇਅਰ 

 ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਏ ਹਵਾ ਏ ਪਾਣੀ ਗੰਧਲਾ ਏ।
ਕਿਦਾਂ ਸਰ ਕਰੇਗਾ ਮੰਜ਼ਿਲਾਂ ਏ।
ਇਸ ਧਰਤ ਨੂੰ ਜ਼ਹਿਰ ਬਣਾ ਤਾ।
ਰੁੱਖਾਂ ਤਾਈਂ ਤੂੰ ਵੱਢ ਮੁਕਾ ਤਾ।
ਜਿਸ ਦਿਨ ਤੈਨੂੰ ਹੋਸ਼ ਆਉਂਣੀ ਐ,
ਨਰਿੰਦਰ ਲੜੋਈ ਉਦੋਂ ਪੈਣੀਆਂ ਦੰਦਲਾਂ ਏ।
           ਗੀਤ 
ਦੇਖਣ ਨੂੰ ਦੋਵੇਂ ਸ਼ਾਂਤ ਬੜੇ ਨੇ।
ਸਮਝ ਨੀ ਸਕੇ ਲੱਖ ਪੜ੍ਹੇ ਨੇ।
ਪਲ ਵਿਚ ਮੂਰਖ਼ ਬਣਾ ਦੇਵੇ ।
ਮਨ, ਸਾਗਰ ਨੂੰ ਤੂੰ ਕੀ ਸਮਝੇਂ,
ਏਹ ਕਦੋਂ ਤਬਾਹੀ ਮਚਾ ਦੇਵੇ।
ਭਾਵੇਂ ਦੇਖਣ ਨੂੰ ਦੋਵੇਂ ਸ਼ਾਂਤ…………
ਕਿਸੇ ਦੇ ਅੰਦਰ ਖ਼ੌਰੇ ਕੀ ਚਲਦਾ।
ਤੋੜ ਲੱਭਦਾ ਨੀ ਖੜੇ ਪੈਰ ਗੱਲ ਦਾ।
ਇਥੇ ਪਤਾ ਨਹੀਂ ਐ ਅਗਲੇ ਪਲ਼ ਦਾ।
ਕੇਹਨੂੰ ਉਪਰ ਕਦ ਥੱਲੇ ਲਾਹ ਦੇਵੇ।
ਮਨ, ਸਾਗਰ ਨੂੰ ਤੂੰ ਕੀ ਸਮਝੇਂ,
ਏਹ ਕਦੋਂ ਤਬਾਹੀ ਮਚਾ ਦੇਵੇ।
ਭਾਵੇਂ ਦੇਖਣ ਨੂੰ ਦੋਵੇਂ ਸ਼ਾਂਤ…………
ਲਹਿਰ ਉਹਦੀ ਦਾ ਤੈਨੂੰ ਅੰਦਾਜ਼ਾ ਨਹੀਂ।
ਸਮਝ ਸਕੇ ਤੂੰ ਇਨਾਂ ਤਕਾਜ਼ਾ ਨਹੀਂ।
ਸਦਾ ਭਿਖਾਰੀ ਤੇ ਸਦਾ ਰਾਜਾ ਨਹੀਂ।
ਕਦ ਕੇਹਨੂੰ ਮਿੱਟੀ ਚ ਮਿਲਾ ਦੇਵੇ।
ਮਨ, ਸਾਗਰ ਨੂੰ ਤੂੰ ਕੀ ਸਮਝੇਂ,
ਏਹ ਕਦੋਂ ਤਬਾਹੀ ਮਚਾ ਦੇਵੇ।
ਭਾਵੇਂ ਦੇਖਣ ਨੂੰ ਦੋਵੇਂ ਸ਼ਾਂਤ…………
ਸਬਰ ਦਾ ਏਥੇ ਇਮਤਿਹਾਨ ਨਾ ਲੈ ਤੂੰ।
ਨਰਿੰਦਰ ਲੜੋਈ ਆਪੇ ਚ ਰਹਿ ਤੂੰ।
ਸੋਚ ਸਮਝ ਕੇ ਜ਼ਰਾ ਗੱਲ ਕਹਿ ਤੂੰ।
ਕਦ ਏ ਨਜ਼ਰਾਂ ਤੋਂ ਗਿਰਾ ਦੇਵੇ।
ਮਨ, ਸਾਗਰ ਨੂੰ ਤੂੰ ਕੀ ਸਮਝੇਂ,
ਏਹ ਕਦੋਂ ਤਬਾਹੀ ਮਚਾ ਦੇਵੇ।
ਭਾਵੇਂ ਦੇਖਣ ਨੂੰ ਦੋਵੇਂ ਸ਼ਾਂਤ…………
ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next article(ਕੁੜਮ ਕੁੜਮਣੀ ਨੱਚਣ ਡੀ ਜੇ ਤੇ)