(ਸਮਾਜ ਵੀਕਲੀ)- ਬੰਸੀ ਮਾਪਿਆਂ ਦਾ ਤਿੰਨਾਂ ਪੁੱਤਾਂ ਵਿੱਚੋਂ ਸਾਰਿਆਂ ਤੋਂ ਛੋਟਾ ਮੁੰਡਾ ਸੀ। ਗਰੀਬ ਜਿਹਾ ਪਰਿਵਾਰ ਸੀ। ਵੱਡੇ ਦੋਵੇਂ ਮੁੰਡੇ ਵਿਆਹੇ ਹੋਏ ਸਨ ਉਹ ਉਂਝ ਤਾਂ ਅੱਡ ਨਹੀਂ ਹੋਏ ਸਨ ਪਰ ਮਜਬੂਰੀਆਂ ਕਰਕੇ ਜਿੱਥੇ ਜਿੱਥੇ ਉਹਨਾਂ ਨੂੰ ਮਾੜਾ ਮੋਟਾ ਵਧੀਆ ਕੰਮ ਮਿਲ਼ ਗਿਆ ਉੱਥੇ ਆਪਣੇ ਨਾਲ ਆਪਣੇ ਟੱਬਰਾਂ ਨੂੰ ਰੱਖ ਲਿਆ। ਬੰਸੀ ਨੇ ਵੀ ਦਸ ਜਮਾਤਾਂ ਮਸਾਂ ਨਕਲ ਨੁਕਲ ਮਾਰ ਕੇ ਪਾਸ ਕੀਤੀਆਂ ਸਨ। ਪਹਿਲਾਂ ਪਹਿਲਾਂ ਤਾਂ ਛੋਟੀ ਮੋਟੀ ਨੌਕਰੀ ਤੇ ਲਵਾਉਣ ਲਈ ਉਸ ਦੀ ਮਾਂ ਕਿਤੇ ਨਾ ਕਿਤੇ ਕਿਸੇ ਕੋਲ ਮਿੰਨਤਾਂ ਤਰਲੇ ਕਰਦੀ ਰਹੀ।ਪਰ ਫਿਰ ਇਸ ਨੇ ਘਰਾਂ ਨੂੰ ਰੰਗ ਰੋਗਨ ਕਰਨ ਦਾ ਕੰਮ ਸਿੱਖ ਲਿਆ। ਕਈ ਵਾਰ ਕਿਤੇ ਦੂਜੇ ਸ਼ਹਿਰ ਕਿਸੇ ਕੋਠੀ ਦਾ ਠੇਕਾ ਮਿਲ਼ ਜਾਂਦਾ ਤਾਂ ਉਹ ਕਈ ਕਈ ਦਿਨ ਘਰ ਨਾ ਆਉਂਦਾ। ਮਿਹਨਤੀ ਹੋਣ ਕਰਕੇ ਉਸ ਨਾਲ਼ ਕੰਮ ਕਰਦੇ ਮੁੰਡੇ ਨੇ ਉਸ ਨੂੰ ਆਪਣੀ ਸਾਲ਼ੀ ਦਾ ਰਿਸ਼ਤਾ ਕਰਵਾ ਦਿੱਤਾ। ਬੰਸੀ ਦਾ ਵਿਆਹ ਹੋ ਗਿਆ। ਉਸ ਨੇ ਵੀ ਆਪਣੀ ਘਰਵਾਲ਼ੀ ਨਾਲ਼ ਪਿੰਡ ਛੱਡ ਕੇ ਸ਼ਹਿਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪਹਿਲਾਂ ਪਹਿਲ ਤਾਂ ਕਮਰਾ ਕਿਰਾਏ ਤੇ ਲੈਕੇ ਰਹਿੰਦੇ ਰਹੇ ਫਿਰ ਹੌਲ਼ੀ ਹੌਲ਼ੀ ਛੋਟਾ ਜਿਹਾ ਪਲਾਟ ਲੈ ਲਿਆ ਤੇ ਫਿਰ ਦੋ ਕਮਰੇ ਛੱਤ ਕੇ ਆਪਣਾ ਘਰ ਬਣਾ ਲਿਆ ਸੀ। ਇਹ ਸਭ ਬੰਸੀ ਦੀ ਮਿਹਨਤ ਅਤੇ ਸਮਝਦਾਰੀ ਸਦਕਾ ਹੀ ਸੰਭਵ ਹੋ ਸਕਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly