ਜਲੰਧਰ, ਅੱਪਰਾ (ਜੱਸੀ)- ਪੰਜਾਬੀ ਗੀਤ ‘ਪੁੱਤ ਜੱਟਾਂ ਦੇ ਚਮਾਰਾਂ ਦੇ ਕੀ ਵਾਲਮੀਕੀਏ, ਮਿੱਤਰੋ ਪੰਜਾਬੀ ਤਾਂ ਪੰਜਾਬੀ ਹੁੰਦੇ ਨੇ, ‘ਜਦੋਂ ਦੇਖਦਾ ਮੈਂ ਉਡਦੇ ਪੰਜਾਬ ਨੂੰ, ਦਿਲ ਕਰੇ ਮੁੜ ਜਾਂ ਪੰਜਾਬ ਨੂੰ, ‘ਬਾਪੂ ਦੀਆਂ ਝਿੜਕਾਂ ਤੇ ਬੇਬੇ ਦੀਆਂ ਲੋਰੀਆਂ, ਜਿੰਨੀਆਂ ਮਿਲ ਜਾਣ ਉਨੀਆਂ ਹੀ ਥੋੜੀਆਂ ਆਦਿ ਹਿੱਟ ਗੀਤਾਂ ਨੂੰ ਗਾਉਣ ਵਾਲਾ ਪ੍ਰਸਿੱਧ ਗਾਇਕ ਆਰ. ਡੀ ਸਾਗਰ ਟੀ-3 ਰਿਕਾਰਡਸ 2023 ਦੇ ਸ਼ੋਅਜ਼ ਲਈ ਇੰਗਲੈਂਡ ਪਹੁੰਚ ਚੁੱਕਾ ਹੈ। ਗਾਇਕ ਆਰ ਡੀ ਸਾਗਰ ਨੇ ਦੱਸਿਆ ਕਿ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ, ਸਾਊਥਹਾਲ, ਬਰਮੀਘਿੰਮ, ਲੰਡਨ, ਮਾਨਚੈਸਟਰ ਵਿਖੇ ਟੀ-3 ਰਿਕਾਰਡਸ 2023 ਦੇ ਸ਼ੋਅਜ਼ ਕਰਵਾਏ ਜਾ ਰਹੇ ਹਨ, ਜਿਨਾਂ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜਾਰ ਹੈ। ਉਨਾਂ ਅੱਗੇ ਕਿਹਾ ਕਿ ਉਨਾਂ ਦਾ ਹਮੇਸ਼ਾ ਤੋਂ ਹੀ ਮੁੱਖ ਮਕਸਦ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਖਿਦਮਤ ਕਰਨਾ ਹੈ ਤੇ ਪੰਜਾਬੀ ਸੱਭਿਆਚਾਰ ਨੂੰ ਦੁਨੀਆਂ ਦੇ ਕੋਨੇ ਕੋਨੇ ’ਚ ਫੈਲਾਉਣ ਦਾ ਹੈ। ਉਨਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ’ਚ ਵੀ ਪੰਜਾਬੀ ਉਨਾਂ ਦੇ ਸ਼ੋਅਜ਼ ਨੂੰ ਵੀ ਗਾਣਿਆਂ ਦੀ ਤਰਾਂ ਭਰਵਾਂ ਹੁੰਗਾਂਰਾ ਤੇ ਪਿਆਰ ਦੇਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly