(ਸਮਾਜ ਵੀਕਲੀ)- ਸਾਡੇ ਦੇਸ਼ ਵਿੱਚ ਵਿੱਚ ਹਰ ਦਿਨ,ਹਰ ਤਿੱਥ ਅਤੇ ਹਰ ਤਿਉਹਾਰ ਦੀ ਬਹੁਤ ਮਹੱਤਤਾ ਹੁੰਦੀ ਹੈ। ਅੱਜਕਲ੍ਹ ਚਾਹੇ ਅੰਗਰੇਜ਼ੀ ਕੈਲੰਡਰ ਦੇ ਹਿਸਾਬ ਨਾਲ ਹੀ ਸਾਡਾ ਜੀਵਨ ਚੱਕਰ ਅਤੇ ਘਰੇਲੂ ਜਾਂ ਸਾਰੇ ਦਫ਼ਤਰੀ ਕੰਮ ਕਾਜ ਚੱਲਦੇ ਹਨ ।ਪਰ ਪਹਿਲਾਂ ਪਹਿਲ ਕੁਦਰਤ ਦੇ ਨਿਯਮਾਂ ਨਾਲ ਦੁਨੀਆਂ ਚੱਲਦੀ ਸੀ।ਅਕਸਰ ਤਾਰਿਆਂ ਦੀ ਛਾਵੇਂ ਉੱਠਣਾ , ਤਾਰਿਆਂ ਦੀ ਛਾਵੇਂ ਸੌਣਾ,ਪਹੁ ਫੁਟਾਲੇ ਤੋਂ ਪਹਿਲਾਂ ਕੰਮਾਂ ਕਾਰਾਂ ਲਈ ਤੁਰ ਪੈਣਾ, ਚੜ੍ਹਦੀ ਧੁੱਪ ਦੇ ਹਿਸਾਬ ਨਾਲ ਸੁਆਣੀਆਂ ਨੇ ਘਰ ਦੇ ਕੰਮ ਨਿਬੇੜ ਦੇਣੇ,ਤਿੱਖੜ ਦੁਪਹਿਰੇ,ਢਲਦੇ ਪਰਛਾਵੇਂ, ਤਾਰਿਆਂ ਦਾ ਟੁੱਟਣਾ, ਬੋਦੀ ਵਾਲ਼ੇ ਤਾਰੇ ਦਾ ਚੜ੍ਹਨਾ, ਅਕਾਸ਼ ਵਿੱਚੋਂ ਧਰੂ ਤਾਰਾ ਲੱਭਣਾ, ਮੂੰਹ ਨ੍ਹੇਰਾ, ਨ੍ਹੇਰਾ-ਸਵੇਰਾ,ਨ੍ਹੇਰ ਦੀਆਂ ਰਾਤਾਂ ,ਚਾਨਣ ਦੀਆਂ ਰਾਤਾਂ ਆਦਿ ਬਹੁਤ ਸਾਰੇ ਸ਼ਬਦ ਉਸ ਕੁਦਰਤ ਨਾਲ ਗਹਿਰਾਈਆਂ ਤੋਂ ਜੁੜੇ ਹੋਣ ਦਾ ਸਬੂਤ ਹਨ। ਕਿਉਂ ਕਿ ਜਦ ਨਾ ਘੜੀਆਂ ਸਨ ਨਾ ਅੰਗਰੇਜ਼ੀ ਕੈਲੰਡਰ ਵਰਤੋਂ ਵਿੱਚ ਆਇਆ ਸੀ ਉਦੋਂ ਇਹਨਾਂ ਸ਼ਬਦਾਂ ਦੇ ਸਹਾਰੇ ਹੀ ਸਾਰੇ ਕੰਮ ਕਾਜ ਕੀਤੇ ਜਾਂਦੇ ਸਨ,ਦਿਨ ਰਾਤ ਦਾ ਹਿਸਾਬ ਰੱਖਿਆ ਜਾਂਦਾ ਸੀ ਅਤੇ ਤਿਉਹਾਰ ਮਨਾਏ ਜਾਂਦੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly