(ਸਮਾਜ ਵੀਕਲੀ)
ਅੱਜ ਝੂਠ ਦੇ ਪਸਾਰੇ ਤੇ ਹਰ ਪਾਸੇ ਚਿੰਤਾਵਾਂ ਖੜ੍ਹੀਆਂ ਨੇ,
ਇਨਸਾਨੀਅਤ ਦੀਆਂ ਰਾਹਾਂ ਵਿਚ ਬਲਾਵਾਂ ਖੜ੍ਹੀਆਂ ਨੇ,
ਜਾਤ- ਪਾਤ ਤੇ ਅਮੀਰ- ਗਰੀਬ ਵਿਚ ਬੜੇ ਵਿਤਕਰੇ ਨੇ,
ਮਤਲਬੀ ਜਿਹੇ ਇਸ ਜਹਾਨ ਵਿਚ ਛਲਾਵਾਂ ਬੜੀਆਂ ਨੇ,
ਪਿਆਰ ਦਿਲਾਂ ਚੋ ਉੱਡਿਆ, ਨਫਰਤਾਂ ਨੇ ਡੇਰੇ ਲਾਏ ਨੇ,
ਆਪਸੀ ਰੰਜਿਸ਼ਾਂ ਵਿਚ ਲਹੂ ਦੀਆਂ ਘਟਾਵਾਂ ਚੜ੍ਹੀਆਂ ਨੇ,
ਅੱਤਵਾਦ ਤੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਬਿਲੇ ਲਾਈ,
ਮਜਬੂਰੀ ਦੇ ਵਿਚ, ਮਾਪਿਆਂ ਦੀਆਂ ਦੁਆਵਾਂ ਝੜੀਆਂ ਨੇ,
ਕੁੱਖਾਂ ਵਿੱਚ ਧੀਆਂ ਦੇ ਕਤਲ, ਬੜੇ ਵੱਡੇ ਕਾਰਨਾਵੇਂ ਹੋ ਗਏ,
ਦਾਜ-ਦਹੇਜ ਲਈ ਗਰੀਬਾਂ ਦੀਆਂ ਕੰਨਿਆਵਾਂ ਸੜੀਆਂ ਨੇ,
ਸਾਉਣ ਦੀਆਂ ਰਸਮਾਂ ਸਿਰਫ਼ ਕਲਮਾਂ ਹੀ ਮਨਾਉਂਦੀਆਂ ਨੇ,
ਸਟੇਜਾਂ ਉਤੇ ਪੀੱਘਾ ਪਾ ਕੇ ਹੁਣ ਨਕਲੀ ਕਲਾਵਾਂ ਮੜ੍ਹੀਆਂ ਨੇ,
ਚਾਰ – ਚੁਫੇਰੇ ਦੁਨੀਆਂ ਦੇ ਵਿੱਚ ਫੈਸ਼ਨ ਦੇ ਹੀ ਅਫ਼ਸਾਨੇ ਨੇ,
ਨਵੇਂ ਦੌਰ ਚ ਸੈਣੀ, ਨਵੀਆਂ ਨਵੀਆਂ ਇਛਾਵਾਂ ਘੜੀਆਂ ਨੇ,
ਸੁਰਿੰਦਰ ਕੌਰ ਸੈਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly