ਮੇਰੇ ਘਰ ਦਾ ਪਤਾ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਕੋਈ ਮੈਨੂੰ ਉਸ
ਮੇਰੇ ਘਰ ਦਾ
ਪਤਾ ਦਸ ਦਿਓ
ਜਿੱਥੇ ਸੁੱਖ ਸ਼ਾਂਤੀ
ਦਾ ਨਿਵਾਸ ਹੋਵੇ।
ਜਿੱਥੇ ਤਸੱਲੀ ਅਤੇ
ਸੰਤੁਸ਼ਟੀ ਦਾ ਵਾਸ ਹੋਵੇ।
ਜਿੱਥੇ ਸਾਰੇ ਲੋਕ ਆਪਸ
ਵਿੱਚ ਰਲ ਮਿਲ ਕੇ
ਪਿਆਰ ਨਾਲ ਰਹਿੰਦੇ ਹੋਣ।
ਜਿੱਥੇ ਕੋਈ ਕਿਸੇ ਤੋਂ ਕੁਝ ਵੀ
ਲੁਕਾਉਣ ਦਾ ਕੋਈ ਵੀ
ਪਾਪ ਨਾ ਕਰਦਾ ਹੋਵੇ।
ਜਿੱਥੇ ਸਭ ਨੂੰ ਇੱਕ ਦੂਜੇ ਬਾਰੇ
ਹਰ ਗੱਲ ਬਾਤ ਦਾ ਪਤਾ ਹੋਵੇ।
ਜਿੱਥੇ ਆਏ ਹੋਏ ਮਹਿਮਾਨ ਦਾ
ਮੁਸਕਰਾ ਕੇ ਸਵਾਗਤ  ਹੁੰਦਾ ਹੋਵੇ।
ਕਿਰਪਾ ਕਰਕੇ ਮੈਨੂੰ ਮੇਰੇ ਇਸ ਸਵਰਗ
ਰੂਪੀ ਘਰ ਦਾ ਪਤਾ ਦਸ ਦਿਓ।
ਜਿੱਥੇ ਚੁਗਲੀ ਅਤੇ ਨਿੰਦਾ ਕਰਨਾ
ਪਾਪ ਸਮਝਿਆ ਜਾਂਦਾ ਹੋਵੇ ਅਤੇ
ਜਿੱਥੇ ਸੱਚ ਬੋਲਣ ਦੀ ਆਦਤ ਹੋਵੇ
ਜਿੱਥੇ ਬਜ਼ੁਰਗਾਂ ਦਾ ਕਿਹਾ ਹੋਇਆ
ਹਰ ਸ਼ਬਦ ਗੀਤਾ ਦਾ ਫ਼ਰਮਾਨ ਹੋਵੇ।
ਕੋਈ ਮੈਨੂੰ ਮੇਰੇ ਇਸ ਸਵਰਗ ਬਰਾਬਰ
ਘਰ ਦਾ ਪਤਾ ਦੱਸ ਦਿਉ ਮੇਰੇ ਮਿਹਰਬਾਨੋ
ਜਿੱਥੇ ਚੱਲ ਕੇ ਆਂਦਾ ਖੁਦ ਭਗਵਾਨ ਹੋਵੇ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ —124001(ਹਰਿਆਣਾ ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦੋਂ ਅਸੀਂ ਫੁੱਲਾਂ ਘਾਟੀ ਵੇਖਣ ਗਏ 
Next articleਸਰਕਾਰੀ ਐਲੀਮੈਂਟਰੀ ਸਕੂਲ ਸਮਗੌਲੀ ਵਿਖੇ ਲਗਾਏ ਗਏ ਪੌਦੇ