ਕਵਿਤਾ

ਨਵਜੋਤਕੌਰ ਨਿਮਾਣੀ

(ਸਮਾਜ ਵੀਕਲੀ)

ਸੁੱਖ ਤੇ ਦੁੱਖ਼
ਜੀਵਨ ਦੀਆਂ ਰਾਹਾਂ ਤੇ
ਆਉਣਗੇ ਜਾਣਗੇ
ਮੁਸਲਸਲ ਹਾਦਸਿਆਂ ਭਰੀ ਜ਼ਿੰਦਗੀ
ਕੁਝ ਹਾਦਸੇ ਸਿਖਾ ਜਾਂਣਗੇ
ਤੇ ਕੁਝ ਡਰਾ ਜਾਂਣਗੇ
ਬੇਸ਼ੱਕ ਜ਼ਿੰਦਗੀ ਇੱਕ ਇਮਤਿਹਾਨ ਏ
ਕੁਝ ਤਾਂ ਲੋਕ ਕਹਿਣਗੇ
ਕੁਝ ਦੂਰ ਤੋਂ ਦੇਖਕੇ
ਕੁਝ ਸੁਣਕੇ,ਆਪਣੀ ਸਮਝ ਦੌੜਾਉਣਗੇ
ਪਰ ਕਿਉਂ ਹਰ ਕਿਸੇ ਦੀ ਸਮਝ ਚ ਨਹੀਂ ਆਉਂਦਾ
ਸਭ ਦੀ ਆਪਣੀ  ਇੱਕ ਸੋਚ ਸੀਮਾਂ ਏ
ਜੋਂ ਕਿਸੇ ਹੱਦ ਤੇ ਜਾਂ ਮੁਕੰਮਲ ਹੁੰਦੀ
ਪਰ ਇਸ ਤਰ੍ਹਾਂ ਨਹੀਂ ਕਿ ਤੁਸੀ ਜਿਥੇ ਮੁਕਮੰਲ ਹੁੰਦੇ
ਉਸ ਤੋਂ ਅਗਾਂਹ ਕੋਈ ਸੋਚ ਨਹੀਂ ਹੁੰਦੀ
ਸਾਡੀ ਸਮਰੱਥਾ ਜਿਥੇ ਸਥਿਰ ਹੈ
ਉਸ ਤੋਂ ਅਗਾਂਹ ਵੀ ਬਹੁਤ ਕੁਝ ਹੈ, ਬਹੁਤ ਕੁਝ।
ਨਵਜੋਤਕੌਰ ਨਿਮਾਣੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ – ਹੜ ਦੀ ਮਾਰ ਬੁਰੀ 
Next articleਮੇਰੇ ਦੇਸ਼ ਦੀ ਔਰਤ