(ਸਮਾਜ ਵੀਕਲੀ)
ਧੱਕੇ ਤੇਰੀ ਕਿਸਮਤ ਵਿੱਚ ਸੀ ਡਰਾਈਵਰਾ
ਲੰਮਿਆਂ ਰੂਟਾਂ ਦੇ ਉੱਤੇ ਢੋਣੀਆਂ ਤੂੰ ਸਵਾਰੀਆਂ
ਕਿਤੇ ਗੁਜਰਾਤੀ ਕਿਤੇ ਮਿਲ਼ੇ ਮਦਰਾਸੀ ਤੈਨੂੰ
ਇੱਕ ਨਾਲੋਂ ਇੱਕ ਤੱਕੇਂ ਸ਼ਕਲਾਂ ਨਿਆਰੀਆਂ
ਉੱਚੇ ਉੱਚੇ ਘਾਟਾਂ ਉੱਤੇ ਪਹਿਲਾ ਗੇਅਰ ਲਾਉਣਾ ਪਿਆ
ਖਿੱਚੀਣੀਆਂ ਪੈ ਗਈਆਂ ਪਹਾੜਾਂ ਉੱਤੇ ਲਾਰੀਆਂ
ਸਾਗਰਾਂ ਦੇ ਕੰਢੇ ਕੁਝ ਨਾਲ਼ੇ ਟਿੱਬੇ ਰੇਤ ਦੇ
ਸ਼ਿਮਲੇ ਮਨਾਲੀ ਦੀਆਂ ਵੇਖੀਆਂ ਪਹਾੜੀਆਂ
ਚੀਰ ਕੇ ਪਰਬਤਾਂ ਨੂੰ ਕੱਢੀਆਂ ਗੁਫਾਵਾਂ ਵਿੱਚੋਂ
ਨਵੀਂ ਤਕਨੀਕ ਦਿਆਂ ਵੱਡਿਆਂ ਜੁਗਾੜੀਆਂ
ਢਾਬੇ ਦਿਆਂ ਮਾਲਕਾਂ ਨਾ ਪਈਆਂ ਹੋਈਆਂ ਤੱਕੀਆਂ
ਤੇ ਖੁਦ ਵੀ ਤੂੰ ਧੰਨਿਆਂ ਓਏ ਲਾਈਆਂ ਬਹੁਤ ਯਾਰੀਆਂ
ਧਾਲੀਵਾਲ਼ਾ ਲਿਖਣ ਦੇ ਦਿਨ ਬੜੀ ਦੂਰ ਨੇ
ਖਿਆਲਾਂ ਦੀਆਂ ਭਾਵੇਂ ਫਿਰੇਂ ਮਾਰਦਾ ਉਡਾਰੀਆਂ
ਧੰਨਾ ਧਾਲੀਵਾਲ਼
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly