ਲਾਇਬ੍ਰੇਰੀ ਵਿੱਚ ਰੱਖ ਦਿੱਤੀਆਂ ਗਈਆਂ ਲਗਭਗ 37 ਹਜ਼ਾਰ ਕਿਤਾਬਾਂ ਜਲਦ ਹੀ ਵਿਦਿਆਰਥੀ ਕਰ ਸਕਣਗੇ ਲਾਇਬ੍ਰੇਰੀ ਦੀਆਂ ਸੇਵਾਵਾਂ ਹਾਸਲ
ਫਰੀਦਕੋਟ/ਭਲੂਰ 21 ਜੁਲਾਈ (ਬੇਅੰਤ ਗਿੱਲ ਭਲੂਰ) ਬਾਬਾ ਫਰੀਦ ਸੱਭਿਆਚਾਰਕ ਕੇਂਦਰ ਵਿਖੇ ਬਣੀ 38 ਲੱਖ ਰੁਪਏ ਦੀ ਲਾਗਤ ਜਿਲ੍ਹਾ ਲਾਇਬ੍ਰੇਰੀ ਦੇ ਆਧੁਨਿਕੀਕਰਨ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਹੈ ਅਤੇ ਜਲਦ ਹੀ ਵਿਦਿਆਰਥੀ ਇਸ ਲਾਇਬ੍ਰੇਰੀ ਦੀਆਂ ਸਹੂਲਤਾਂ ਹਾਸਲ ਕਰ ਸਕਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹਾ ਭਾਸ਼ਾ ਅਫਸਰ ਮਨਜੀਤ ਪੁਰੀ ਨੇ ਬੀ.ਐਡ.ਆਰ, ਪਬਲਿਕ ਹੈਲਥ ਅਤੇ ਬੀ.ਐਡ.ਆਰ ਇਲੈਕਟ੍ਰੋਨਿਕ ਵਿੰਗ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿਲ੍ਹਾ ਲਾਇਬ੍ਰੇਰੀ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਮੌਕੇ ਕੀਤਾ।
ਉਨ੍ਹਾਂ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾਂ ਲਾਇਬ੍ਰੇਰੀ ਦੇ ਵਿੱਚ ਹਰ ਤਰ੍ਹਾਂ ਦੀਆਂ 37 ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆਂ ਗਈਆਂ ਹਨ। ਲਾਇਬ੍ਰੇਰੀ ਵੱਲ ਹੋਰ ਵੀ ਨੌਜਵਾਨਾਂ ਨੂੰ ਜੋੜਨ ਦੇ ਲਈ ਇਸ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏ.ਸੀ., ਕੰਪਿਊਟਰ ਅਤੇ ਇੰਟਰਨੈਟ ਸਮੇਤ ਹੋਰ ਵੀ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਮੌਕੇ ਐਸ.ਡੀ.ਓ ਬੀ.ਐਡ.ਆਰ. ਹਰਪ੍ਰੀਤ ਕਟਾਰੀਆ, ਐਸ.ਡੀ.ਓ ਪਬਲਿਕ ਹੈਲਥ ਕੁਲਜੀਤ ਕੌਰ, ਜੇ.ਈ. ਪਬਲਿਕ ਹੈਲਥ ਜਸ਼ਨਦੀਪ ਸਿੰਘ, ਜੇ.ਈ. ਬੀ.ਐਡ.ਆਰ ਬਲਦੇਵ ਸਿੰਘ, ਐਸ.ਡੀ.ਓ ਬੀ.ਐਡ.ਆਰ ਇਲੈਕਟ੍ਰੋਨਿਕ ਵਿੰਗ ਸਰਬਜੀਤ ਸਿੰਘ, ਖੋਜ ਅਫਸਰ ਭਾਸ਼ਾ ਵਿਭਾਗ ਕੰਵਰਜੀਤ ਸਿੰਘ ਸਿੱਧੂ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly