ਸੇਲਕੀਆਣਾ ਚ ਸਵ.ਸਤਪਾਲ ਕਾਹਲੋ ਦੀ ਯਾਦ ਚ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਧੂਮ ਧੜੱਕੇ ਨਾਲ ਹੋਇਆ ਸ਼ੁਰੂ 

ਫਿਲੌਰ, ਅੱਪਰਾ 20 ਜੁਲਾਈ (ਜੱਸੀ)-ਨਜ਼ਦੀਕੀ ਪਿੰਡ ਸੇਲਕੀਆਣਾ ਵਿਖੇ ਸਵ.ਸਤਪਾਲ ਕਾਹਲੋ ਦੀ ਯਾਦ ਪਹਿਲਾਂ ਸ਼ਾਨਦਾਰ ਪੰਜ ਦਿਨਾਂ ਕਿ੍ਕਟ ਟੂਰਨਾਮੈਂਟ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ, ਗ੍ਰਾਮ ਪੰਚਾਇਤ, ਐਨ. ਆਰ. ਆਈਜ਼, ਨੌਜਵਾਨਾਂ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ। ਜਿਸਦਾ ਉਦਘਾਟਨ ਪੁਲਿਸ ਚੌਕੀ ਲਸਾੜਾ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ ਭਲਵਾਨ ਥਾਣੇਦਾਰ ਤੇ ਵਿਸ਼ੇਸ਼ ਸ਼ਖ਼ਸੀਅਤਾਂ ਨੇ ਰੀਬਨ ਕੱਟਕੇ ਕੀਤਾ। ਇਸ ਮੌਕੇ ਗੁਰਦਾਵਰ ਸਾਹਨੀ, ਸੀਮਾ ਰਾਣੀ ਸਰਪੰਚ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ ਖੇਡ ਮੇਲੇ ਕਰਵਾਉਣ ਚਾਹੀਦੇ ਹਨ ਜਿਸ ਨਾਲ ਨੌਜਵਾਨ ਪੀੜ੍ਹੀ ਮਾੜੀਆਂ ਅਲਾਮਤਾਂ ਤੋਂ ਬਚ ਸਕੇ ਖੇਡਾਂ ਚ ਪੰਜਾਬ ਦਾ ਨਾਮ ਵਿਸ਼ਵ ਪੱਧਰ ਚਮਕਾਉਣ।
ਕਿ੍ਕਟ ਟੂਰਨਾਮੈਂਟ ਦਾ ਪਹਿਲਾ ਇਨਾਮ ਜਤਿੰਦਰ ਸਿੰਘ ਸੰਧੂ, ਪੰਮਾ ਸੰਧੂ ਤੇ ਸੰਧੂ ਫੈਮਿਲੀ ਤੇ ਦੂਜਾ ਇਨਾਮ ਕਾਹਲੋ ਫੈਮਿਲੀ ਦਿੱਤਾ ਜਾਵੇਗਾ। ਵਿਸ਼ੇਸ਼ ਸਹਿਯੋਗ ਸੁਖਜੀਤ ਸਿੰਘ ਲੰਬੜਦਾਰ, ਗੁਰਦਾਵਰ ਸਾਹਨੀ, ਸੋਨੂੰ ਯੂ.ਐਸ. ਏ.ਪ੍ਰਦੀਪ ਕੁਮਾਰ ਸਬ ਇੰਸਪੈਕਟਰ, ਅਸ਼ੋਕ ਕੁਮਾਰ ਭਲਵਾਨ ਥਾਣੇਦਾਰ, ਚੌਧਰੀ ਵਿਕਰਮਜੀਤ ਸਿੰਘ ਵਿਧਾਇਕ ਫਿਲੌਰ ਨੇ ਕੀਤਾ ਇਸ ਮੌਕੇ ਗੌਰਵ ਕਾਹਲੋ, ਜਗਜੀਤ ਕਾਹਲੋ,ਅਸ਼ਨੀ ਸਾਹਨੀ,  ਮਨਜੀਤ ਸਿੰਘ ਬਿੱਲੀ, ਅਵਤਾਰ ਤਾਰੀ,ਕਿਰਨ ਸਾਹਨੀ, ਸੋਨੂੰ ਮਾਸਟਰ, ਜੱਸੀ ਸਿੰਘ, ਕੈਫ ਸਾਹਨੀ, ਗੋਪੀ ਬੈਂਸ, ਦਲਜੀਤ ਸਾਹਨੀ, ਜਗਤਾਰ ਸਿੰਘ , ਦਵਿੰਦਰ ਕੁਮਾਰ, ਲਖਵਿੰਦਰ ਪਾਲ ਤੇ ਕਲੱਬ  ਦੇ ਅਹੁੱਦੇਦਾਰ ਮੈਂਬਰ,ਨਗਰ ਨਿਵਾਸੀ ਤੇ ਵਿਸ਼ੇਸ਼ ਸ਼ਖ਼ਸੀਅਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਮਨਾਇਆ ਗਿਆ ‘ਸਤਰੰਜ ਦਿਵਸ”
Next articleਪੰਜਾਬ ਦੀ ਧਰਤੀ ‘ਤੇ ਜਲਦ ਬਣਾਇਆ ਜਾਵੇਗਾ ਪੀਸ ਰਿਸਰਚ ਸੈਂਟਰ  : ਸੁਲਤਾਨੀ