ਕਵਿਤਾ / ਪਤਾ ਨਹੀਂ ਕਿਉਂ

ਸਰਬਜੀਤ ਸੰਗਰੂਰਵੀ 

(ਸਮਾਜ ਵੀਕਲੀ)

ਪਤਾ ਨਹੀਂ ਕਿਉਂ ਸਤਾਇਆ ਹੈ।
ਜਾਣ ਜਾਣ ਤੜਫਾਇਆ ਹੈ।
ਦਿਲ ਨਾਮ ਜਿਸ ਦੇ ਕਰਾਇਆ ਹੈ।
ਉਸਨੇ ਹੀ ਲੁੱਟ ਖਾਇਆ ਹੈ।
ਤਰਸਦੇ ਰਹੇ ਜਿਸ ਲਈ ਵੀ,
ਉਸ ਨੇ ਠੁਕਰਾਇਆ ਹੈ।
ਕੋਈ ਚਾਹੁੰਦਾ ਹੋਵੇਗਾ ਸਾਨੂੰ,
ਸਾਨੂੰ ਨਾ ਵਿਸ਼ਵਾਸ ਆਇਆ ਹੈ।
ਠੱਗਿਆ ਕਦੇ ਹਾਸੇ ਕਦੇ ਨੈਣਾਂ ਨੇ,
ਦਿਲ ਚੰਦਰਾ ਬਚ ਨਾ ਪਾਇਆ ਹੈ।
ਕਰਦੇ ਰਹੇ ਇੱਜ਼ਤ ਜਿਸਦੀ ਵੀ,
ਓਸੇ ਨੇ ਹੀ ਮਖੌਲ ਉਡਾਇਆ ਹੈ।
ਮੰਨਿਆ ਲੋਕ ਤਾਂ ਪੱਥਰ ਦਿਲ ਨੇ,
ਖ਼ੁਦ ਨੂੰ ਕਿਉਂ ਤੂੰ ਪੱਥਰ ਬਣਾਇਆ ਹੈ।
ਖੜ੍ਹਿਆ ਇੰਤਜ਼ਾਰ ਵਿਚ ਜਿਸਦੇ ਵੀ,
ਨਾ ਆ ਕਿਸੇ ਮੁੱਖ ਦਿਖਾਇਆ ਹੈ।
ਲੋਕੀ ਕਹਿੰਦੇ ਤੂੰ ਕਾਹਦਾ ਸ਼ਾਇਰ,
ਤੇਰਾ ਲਿਖਿਆ ਸਮਝ ਨਾ ਆਇਆ ਹੈ।
ਹਰ ਕਿਸੇ ਤੋਂ ਕਈ ਵਾਰ,
ਧੋਖੇ ਤੇ ਧੋਖਾ ਖਾਇਆ ਹੈ।
ਵਫ਼ਾ ਦਾ ਤੋਹਫ਼ਾ ਕਦੇ ਵੀ ਨਾ,
ਸਾਡੇ ਹਿੱਸੇ ਆਇਆ ਹੈ।
ਜੰਗਲ ਦੀ ਅੱਗ ਵਾਂਗ ਫੈਲਾ ਦਿੱਤੀ ਸੁਣ ਸੰਗਰੂਰਵੀ,
ਜਿਸਨੂੰ ਜਦੋਂ ਜਦੋਂ ਹਾਲ  ਸੁਣਾਇਆ ਹੈ।
ਕਲਮਕਾਰ:
ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜਾਬ 
Next articleਕਵਿਤਾ  /  ਅਰਥ ਦੋਸਤੀ ਦਾ