HOME ਗੀਤ

ਗੀਤ

2
 ਨਰਿੰਦਰ ਲੜੋਈ ਵਾਲਾ

(ਸਮਾਜ ਵੀਕਲੀ)

ਲੋਕੀਂ ਐਵੇਂ ਹੀ ਦਿਲ ਤੋੜ ਜਾਂਦੇ।
ਭੀੜ ਪਈ ਤੇ ਮੁੱਖ ਮੋੜ ਜਾਂਦੇ।
ਰੋੜ ਜਾਂਦੇ ਲਾਰੇ ਲਾਕੇ ਸਿਲਸਿਲਾ ਏਦਾਂ ਦਾ।
ਕੁਝ ਸਾਨੂੰ ਵੀ ਸਮਝਾਂ ਜਾ ਨੀ ਤੇਰੇ ਦਿਲ ਵਿੱਚ ਤਾਂ ਨੀ ਕੁਝ ਏਦਾਂ ਦਾ।
ਲੋਕੀਂ ਐਵੇਂ ਹੀ………
ਚਿਹਰਿਆਂ ਤੇ ਚਿਹਰੇ ਹੁਣ ਲਗਾ ਲਏ ਨੇ।
ਅਸਲ ਤੋਂ ਨਕਲ ਨਾਲ ਕੰਮ ਚਲਾ ਲਏ ਨੇ।
ਆਪਣੇ ਜਿਹੇ ਹੀ ਖ਼ੁਦ ਨਾਲ ਜੋੜਦੇ ਨੇ।
ਤੁਰੇ ਜਾਂਦੇ ਦੀ ਬਾਂਹ ਮਰੋੜਦੇ ਨੇ।
ਤੋੜ ਮਰੋੜ ਕੁਛ ਕਰਦੇ ਨੇ ਏਦਾਂ ਦਾ।
ਕੁਝ ਸਾਨੂੰ ਵੀ ਸਮਝਾਂ ਜਾ ਨੀ ਤੇਰੇ ਦਿਲ ਵਿੱਚ ਤਾਂ ਨੀ ਕੁਝ ਏਦਾਂ ਦਾ।
ਲੋਕੀਂ ਐਵੇਂ ਹੀ………
ਅੱਖ ਬਚਾ ਕੇ ਕਾਰਾਂ ਓਹ ਕਰ ਜਾਂਦੇ।
ਇਲਜ਼ਾਮ ਹੋਰਾਂ ਦੇ ਸਿਰ ਮੜ ਜਾਂਦੇ।
ਬੰਨ ਦੂਜੇ ਵੱਲ ਨੂੰ ਤੋੜ ਦੇ ਨੇ।
ਆਪ ਬਚਦੇ ਦੂਜੇ ਨੂੰ ਰੋੜਦੇ ਨੇ।
ਕੁਛ ਦਿਲ ਹੀ ਬਣਾ ਲਿਆ ਏਦਾਂ ਦਾ।
ਕੁਝ ਸਾਨੂੰ ਵੀ ਸਮਝਾਂ ਜਾ ਨੀ ਤੇਰੇ ਦਿਲ ਵਿੱਚ ਤਾਂ ਨੀ ਕੁਝ ਏਦਾਂ ਦਾ।
ਲੋਕੀਂ ਐਵੇਂ ਹੀ………
ਲੜੋਈ ਤੂੰ ਏਥੇ ਸਮਝਾਂ ਸਕਦਾ ਨਹੀਂ ।
ਨਰਿੰਦਰ ਘੋਲ ਕੇ ਪਿਲਾ ਸਕਦਾ ਨਹੀਂ।
ਹਰ ਕੋਈ ਆਪੋਂ ਆਪਣਾ ਲੋੜਦੇ ਨੇ।
ਤੋੜ ਦੂਜੇ ਨਾਲੋ ਆਪਣੇ ਜੋੜਦੇ ਨੇ।
ਦਿਮਾਗ ਵਿਚ ਚਲਦਾ ਰਹਿੰਦਾ ਕੁਛ ਏਦਾਂ ਦਾ।
ਕੁਝ ਸਾਨੂੰ ਵੀ ਸਮਝਾਂ ਜਾ ਨੀ ਤੇਰੇ ਦਿਲ ਵਿੱਚ ਤਾਂ ਨੀ ਕੁਝ ਏਦਾਂ ਦਾ।
ਲੋਕੀਂ ਐਵੇਂ ਹੀ………
ਏਥੇ ਹਵਾ ਹੀ ਐਸੀ ਚਲ ਪਈ ਆ।
ਇਥੇ ਦੀ ਉਹ ਗੱਲ ਗਈ ਆ।
ਤੀਰ ਹਵਾ ਚ ਸਭ ਛੋੜਦੇ ਨੇ।
ਇਕ ਦੂਜੇ ਪਿਛੇ ਬਸ ਦੌੜਦੇ ਨੇ।
ਕੁਝ ਖ਼ਾਬ ਸਜਾ ਲਿਆ ਇਨਾਂ ਏਦਾਂ ਦਾ।
ਕੁਝ ਸਾਨੂੰ ਵੀ ਸਮਝਾਂ ਜਾ ਨੀ ਤੇਰੇ ਦਿਲ ਵਿੱਚ ਤਾਂ ਨੀ ਕੁਝ ਏਦਾਂ ਦਾ।
ਲੋਕੀਂ ਐਵੇਂ ਹੀ………
 ਨਰਿੰਦਰ ਲੜੋਈ ਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਕੁਦਰਤ ਦੀ ਤਬਾਹੀ*
Next article (ਸਿਖਰ ਦੁਪਹਿਰ ਚ ਨੇਰਾ ਲਗਦਾ ਆ)