(ਸਮਾਜ ਵੀਕਲੀ)
ਅੰਬਰੋਂ ਵਰਦਾ ਪਾਣੀ
ਹਰ ਵਾਰ
ਮੁੱਖ ਤੇ ਮੁਸਕਾਨ
ਹੀ ਨਹੀਂ ਲਿਆਉਂਦਾ
ਕਈ ਵਾਰੀ
ਲਿਆਉਂਦੈ
ਅੱਖੀਆਂ ਚ
ਕੋਸੇ ਕੋਸੇ ਹੰਝੂ ਵੀ
ਅੰਬਰੋਂ ਵਰਦਾ ਪਾਣੀ
ਹਰ ਵਾਰ
ਹਰ ਘਰ ਵਿੱਚ ਚੁੱਲੇ
ਤੇ ਕੜਾਹੀ ਨਹੀਂ
ਚੜਾਉਂਦਾ
ਵੰਨ ਸੁਵੰਨੇ
ਪਕਵਾਨ ਬਣਾਉਣ ਨੂੰ
ਕਈ ਵਾਰੀ
ਕੱਚੇ
ਢਾਰਿਆਂ ਚ
ਮਜ਼ਬੂਰ ਵੀ ਕਰ ਦਿੰਦਾ ਹੈ
ਨਿੱਕੇ ਵੱਡਿਆਂ ਨੂੰ
ਭੁੱਖੇ ਸੌਣ ਨੂੰ
ਅੰਬਰੋਂ ਵਰਦਾ
ਪਾਣੀ ਹਰ ਵਾਰ
ਸਭ ਬੱਚਿਆਂ ਦੀਆਂ
ਮਸਤੀ ਭਰੀਆਂ ਕਿਲਕਾਰੀਆਂ
ਹੀ ਨਹੀਂ ਲਿਆਉਂਦਾ
ਕਈ ਵਾਰੀ
ਭੁੱਖੇ ਤਿਹਾਏ
ਬੱਚਿਆਂ ਦੇ ਰੋਣ ਦੇ
ਵਿਲਾਪ ਵੀ ਲਿਆਉਂਦੈ !!!
ਰਜਿੰਦਰ ਰੇਨੂੰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly