ਕੁਦਰਤ 

ਬਿੰਦਰ ਸਾਹਿਤ

(ਸਮਾਜ ਵੀਕਲੀ)

ਕੁਦਰਤ ਦਾ  ਕੋਈ  ਅੰਤ ਨਹੀ ਹੈ
ਕੁਦਰਤ  ਬੰਦਿਆਂ ਬਹੁਤ ਬੜੀ ਏ
ਬੰਦੇ ਨੂੰ ਇਨਸਾਨ ਬਣਾਓਣ ਲਈ
ਅੱਜ   ਬੂਹੇ   ਤੇ   ਆਣ  ਖੜੀ  ਏ
ਜਲ  ਥਲ  ਕਰਕੇ  ਸਾਰੀ  ਧਰਤੀ
ਛਾਤੀ  ਤੇ   ਬਣ   ਮੌਤ   ਚੜੀ  ਏ
ਬੰਦਾ   ਖੁਦ  ਨੂੰ   ਰੱਬ   ਸਮਝਦਾ
ਤਾਂ  ਹੀ  ਸਾਹ  ਦੀ  ਰਗ  ਫੜੀ ਏ
ਕਰਨੀਂ ਦਾ ਫਲ ਦੇਣ  ਲਈ ਅੱਜ
ਕੁਦਰਤ ਦੁਨੀਆਂ ਨਾਲ਼  ਲੜੀ ਏ
ਕੁਦਰਤ ਦਾ  ਕੋਈ  ਅੰਤ ਨਹੀ ਹੈ
ਕੁਦਰਤ ਬਿੰਦਰਾ  ਬਹੁਤ ਬੜੀ ਏ
ਬਿੰਦਰ ਸਾਹਿਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਵਿਦੇਸ਼ਾਂ ਨੂੰ ਜਾਣਾ,ਜ਼ਮੀਨਾਂ ਤੇ ਘਰਾਂ ਦਾ ਵੇਚਣਾ,ਖਤਰੇ ਦੀ ਘੰਟੀ