(ਸਮਾਜ ਵੀਕਲੀ)
ਖੁਦ ਲਈ ਵੀ ਤੁਸੀਂ ਜੀਣਾ ਸਿੱਖੋ।
ਆਪਣੇ ਹੱਕ ਲਈ ਲੜਨਾ ਸਿੱਖੋ।
ਅਨਪੜ੍ਹ ਰਹਿ ਕੇ ਕੁੱਝ ਨਹੀਂ ਮਿਲਣਾ
ਹੁਣ ਕੁਝ ਲਿਖਣਾ ਪੜ੍ਹਨਾ ਸਿੱਖੋ।
ਆ ਜਾਵੇਗੀ ਹਿੰਮਤ ਖੁਦ ਹੀ,
ਬਸ ਆਪਣੇ ਪੈਰੀਂ ਖੜ੍ਹਨਾ ਸਿੱਖੋ।
ਢੇਰੀ ਢਾਹ ਕੇ ਕੁੱਝ ਨਹੀਂ ਬਣਨਾ
ਹਰ ਮੁਸ਼ਕਿਲ ਨਾਲ ਲੜਨਾ ਸਿੱਖੋ।
ਡਰ ਭੈ ਨੂੰ ਮਨ ਵਿਚੋਂ ਕੱਢ ਕੇ,
ਹਿੰਮਤ ਦਾ ਲੜ ਫੜਨਾ ਸਿੱਖੋ।
ਚਾਰ ਦਿਨਾਂ ਦੀ ਹੈ ਜ਼ਿੰਦਗਾਨੀ,
ਇਸ ਵਿੱਚ ਕੁੱਝ ਕਰ ਗੁਜ਼ਰਨਾ ਸਿੱਖੋ।
ਅਨੀਤਾ ਰਾਣੀ ਸ, ਪ੍, ਸ ਪੋਵਾਦਰਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly