ਧਾਲੀਵਾਲ ਦੋਨਾਂ ਵਿੱਖੇ ਸਮਰ ਕੈਪ ਵਿੱਚ ਮਾਪਿਆਂ ਨੇ ਵੀ ਕੀਤੀ ਸ਼ਮੂਲੀਅਤ
ਕਪੂਰਥਲਾ (ਕੌੜਾ)– ਸਿੱਖਿਆ ਵਿਭਾਗ ਵੱਲੋਂ ਇਸ ਬਾਰ ਪਹਿਲ ਕਦਮੀ ਕਰਦੇ ਹੋਏ 3 ਜੁਲਾਈ ਤੋਂ 15 ਜੁਲਾਈ ਤੱਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪਹਿਲੀ ਬਾਰ ਸਮਰ ਕੈਂਪ ਲਗਾਏ ਜਾ ਰਹੇ ਹਨ । ਇਹਨਾਂ ਕੈਂਪਾਂ ਰਾਹੀਂ ਬੱਚਿਆਂ ਦੀਆਂ ਵੱਖ-ਵੱਖ ਹੁਨਰਾਂ ਨੂੰ ਨਿਖਾਰਨ ਦਾ ਮੌਕਾ ਮਿਲ ਰਿਹਾ ਹੈ । ਸਰਕਾਰੀ ਸਕੂਲਾਂ ਦੇ ਅਧਿਆਪਕ, ਸਕੂਲਾਂ ਵਿੱਚ ਪੜ੍ਹਦੇ ਬੱਚੇ ਤੇ ਉਹਨਾਂ ਦੇ ਮਾਪੇ ਵਿਭਾਗ ਦੇ ਇਸ ਉਪਰਾਲੇ ਤੇ ਬਹੁਤ ਉਤਸਾਹਿਤ ਹਨ । ਕਪੂਰਥਲਾ ਦੇ ਵੱਖ-ਵੱਖ ਸਕੂਲਾਂ ਵਿੱਚ ਬੱਚੇ ਇਹਨਾਂ ਕੈਂਪਾਂ ਰਾਹੀ ਆਪਣੀ ਕਲਾ ਤੇ ਹੁਨਰ ਨੂੰ ਵਿਕਸਿਤ ਕਰ ਰਹੇ ਹਨ । ਪਿਛਲੇ ਪੰਜ ਦਿਨਾਂ ਵਿੱਚ ਬੱਚਿਆਂ ਵੱਲੋਂ ਇਹਨਾਂ ਕੈਂਪਾਂ ਵਿੱਚ ਕੀਤੇ ਰਚਨਾਤਮਿਕ ਕੰਮਾਂ ਨੂੰ ਅੱਜ ਮਾਪਿਆਂ ਨਾਲ ਸਾਂਝਾ ਕੀਤਾ ਗਿਆ । ਇਸੇ ਮੌਕੇ ਤੇ ਜਗਵਿੰਦਰ ਸਿੰਘ ਡੀ.ਈ.ਓ (ਐ.ਸਿ) , ਹੈੱਡ ਟੀਚਰ ਗੁਰਮੁੱਖ ਸਿੰਘ ਦੀ ਯੋਗ ਅਗਵਾਈ ਵਿੱਚ ਸ.ਐ.ਸਕੂਲ ਧਾਲੀਵਾਲ ਦੋਨਾਂ ਵਿੱਖੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਚੱਲ ਰਹੇ ਸਮਰ ਕੈਂਪ ਵਿੱਚ ਬੱਚਿਆਂ ਤੇ ਮਾਪਿਆਂ ਨਾਲ ਰੂਬਰੂ ਹੋਏ ।ਉਹਨਾਂ ਇਸ ਮੌਕੇ ਬੱਚਿਆਂ ਵੱਲੋਂ ਵਿਭਾਗ ਦੀਆਂ ਦਿਸ਼ਾ ਨਿਰਦੇਸ਼ਾ ਅਨੁਸਾਰ ਪਿਛਲੇ ਪੰਜ ਦਿਨਾਂ ਵਿੱਚ ਕੀਤੇ ਕੰਮਾਂ ਨੂੰ ਪ੍ਰਦਰਸ਼ਨੀ ਰਾਹੀ ਦੇਖਿਆ ਅਤੇ ਸ਼ਲਾਘਾ ਕੀਤੀ ਅਤੇ ਕੈਂਪ ਦੇ ਬਾਕੀ ਰਹਿੰਦੇ ਦਿਨਾਂ ਦੌਰਾਨ ਹੋਰ ਉਤਸ਼ਾਹ ਨਾਲ ਭਾਗ ਲੈਣ ਲਈ ਕਿਹਾ । ਇਸ ਦੌਰਾਨ ਉਹਨਾਂ ਹਾਜਿਰ ਮਾਪਿਆ ਨਾਲ ਵੀ ਗੱਲ-ਬਾਤ ਕੀਤੀ ਅਤੇ ਇਹਨਾਂ ਕੈਂਪਾਂ ਪ੍ਰਤੀ ਉਹਨਾਂ ਦੇ ਅਨੁਭਵ ਤੇ ਵਿਚਾਰ ਸੁਣੇ । ਜਗਵਿੰਦਰ ਸਿੰਘ ਨੇ ਇਸ ਮੌਕੇ ਸਕੂਲ ਸਟਾਫ਼ ਹੈੱਡ ਟੀਚਰ ਗੁਰਮੁੱਖ ਸਿੰਘ , ਕਿਰਨ , ਜਸਵਿੰਦਰ ਕੌਰ , ਬਲਜੀਤ ਕੌਰ , ਮੋਨਿਕਾ ਆਂਗਣਵਾੜੀ ਵਰਕਰ ਅਤੇ ਵਲੰਟੀਅਰ ਨਿਸ਼ਾਤ ਕੁਮਾਰ ਆਦਿ ਦੇ ਕੰਮ ਦੀ ਵੀ ਸ਼ਲਾਘਾ ਕੀਤੀ । ਇਸ ਮੌਕੇ ਸਕੂਲ ਮੈਨਜਮੈਂਟ ਕਮੇਟੀ ਦੀ ਚੇਅਰਪਰਸਨ ਸੋਨਿਆ,
ਗੁੱਡੀ , ਸਰਬਜੀਤ ਕੌਰ, ਰਾਜਵਿੰਦਰ ਕੌਰ ਅਤੇ ਕੁਲਬੀਰ ਸਿੰਘ ਆਦਿ ਵੀ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
जवाब देंसभी को जवाब देंफ़ॉरवर्ड करें
|