(ਸਮਾਜ ਵੀਕਲੀ)
ਦਰਦ ਪੀਣੇ,ਸਿੱਖ ਰਿਹਾ ਹਾਂ।
ਜ਼ਖਮਾਂ ਦੇ,ਨਿਜ਼ਾਮ ਵਿਚ।
ਇੱਕ ਚੀਕ,ਮੇਰੀ ਵੀ ਰੁਲ ਗਈ।
ਕੂਕਾਂ ਦੇ,ਕੋਹਰਾਮ ਵਿਚ।
ਘੁੱਟ ਲਹੂ ਦਾ,ਪੀ ਗਿਆ।
ਸ਼ਾਇਦ ਦਰਦ,ਹਲਕਾ ਕਰੇ।
ਆਖ਼ਰ ਨੂੰ,ਚੁੱਪ ਤਿੜਕ ਪਈ,
ਇਖ਼ਲਾਕ ਦੇ,ਇਲਜ਼ਾਮ ਵਿਚ।
ਹਨੇਰਿਆਂ ਵਿਚ,ਜੁਗਨੂੰਆਂ ਦੀ।
ਰੋਸ਼ਨੀ,ਧੋਖਾ ਨਿਰਾ ।
ਸੂਰਜਾਂ ਨੂੰ, ਪੂਜਦਾ।
ਕੋਈ ਨਾ ਫਿਰ,ਜਹਾਨ ਵਿਚ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly