* ਹੱਕ ਦੀ ਕਮਾਈ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਦੂਜੇ ਦਾ ਹੱਕ ਨਾ ਮਾਰ ਕੇ ਖਾਓ,
ਕੁਦਰਤ ਦਾ ਹੀ ਦਿੱਤਾ ਖਾਓ l

ਵਿਹਲੇ ਰਹਿ ਕੇ ਨਾ ਖਾਣਾ ਚੰਗਾ,
ਆਪਣੇ ਅੰਗਾਂ ਨੂੰ ਹਿਲਾ ਕੇ ਖਾਓ l

ਮਿਹਨਤ ਦੀ ਤਾਂ ਪਚ ਜਾਂਦੀ ਹੈ,
ਮੁਫ਼ਤ ਦੇ ਡਕਾਰ ਨਾ ਮਾਰ ਕੇ ਖਾਓ l

ਗਰੀਬ ਮਾਰ ਕਰਦੇ ਹੋ ਬਹੁਤੀ ਲਈ,
ਸ਼ਰਮ ਕਿੱਲੀ ਤੇ ਨਾ ਟੰਗ ਕੇ ਖਾਓ l

ਹੱਥੀਂ ਕੀਤੀ ਕਿਰਤ ਹੁੰਦੀ ਹੈ ਚੰਗੀ,
ਦੂਜਿਆਂ ਨੂੰ ਨਾ ਤੰਗ ਕਰਕੇ ਖਾਓ l

ਪਿਛਲੀ ਪੰਕਤੀ ਵਿੱਚ ਬਹਿਣਾ ਚੰਗਾ,
ਅੱਗੇ ਹੋ ਨਾ ਪਤਵੰਤੇ ਬਣ ਕੇ ਖਾਓ l

ਕੀ ਹੋਇਆ ਜੇ ਭਾਂਡੇ ਦਾ ਮੂੰਹ ਹੈ ਖੁੱਲ੍ਹਾ,
ਥੋੜ੍ਹਾ ਬਹੁਤਾ ਤਾਂ ਸੰਗ ਕੇ ਖਾਓ l

ਰੱਜ ਰੱਜ ਕੇ ਕਿਉਂ ਭਿਖਾਰੀ ਬਣ ਗਏ?
ਨਾ ਕਦੇ ਰਾਜੇ ਬਣ ਕੇ ਖਾਓ l

ਰੋਟੀ ਪਾਣੀ ਤੱਕ ਤਾਂ ਠੀਕ ਹੈ,
ਗ਼ੈਰਾਂ ਦਾ ਨਾ ਚੰਮ ਲਾਹ ਕੇ ਖਾਓ l

ਨਿਯਮਾਂ ਵਿੱਚ ਰਹਿਣਾ ਹੁੰਦਾ ਚੰਗਾ,
ਕਨੂੰਨਾਂ ਨੂੰ ਨਾ ਛਿੱਕੇ ਟੰਗ ਕੇ ਖਾਓ l

ਸਬਰ ਦੀ ਖਾਧੀ ਦਾ ਹੁੰਦਾ ਮਾਣ ਬੜਾ,
ਉਸ ਨੂੰ ਤਾਂ ਭਾਵੇਂ ਜੰਮ ਜੰਮ ਕੇ ਖਾਓ l

ਖੁਰਦਪੁਰੀਆ ਮਨੁੱਖਾਂ ਦੀ ਜਾਤ ਇੱਕ ਹੈ,
ਅਵਤਾਰ ਹੋਰਾਂ ਨੂੰ ਨਾ ਡੰਗ ਕੇ ਖਾਓ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੁਭ ਸਵੇਰ ਦੋਸਤੋ,
Next articleਰਿਸ਼ਤਿਆਂ ਦੀ ਖ਼ਤਮ ਹੋਈ ਅਹਿਮੀਅਤ