(ਸਮਾਜ ਵੀਕਲੀ)
ਕਦੇ ਤੇਰੇ ਨਾਮ ਦੇ ਚਰਚੇ ਕਦੇ ਤੇਰੇ ਜਾਮ ਦੇ ਚਰਚੇ।
ਮਿੱਤਰਾਂ ਦੀ ਮਹਿਫਲ ਅੰਦਰ ਤੇਰੇ ਇਲਜ਼ਾਮ ਦੇ ਚਰਚੇ।
ਕਦ ਆਏ ਕਦ ਮਿਲੇ ਤੇ ਵਿਛੜ ਕੇ ਫਿਰ ਮਿਲੇ ਕੁੱਝ ਯਾਦ ਨਹੀਂ,
ਇਸ ਯੱਗ ਵਿੱਚ ਬੜੇ ਦੇਖੇ ਨੇ ਸੱਜਣ ਭਰਮਾਣ ਦੇ ਚਰਚੇ।
ਸਮੇਂ ਦਾ ਫੇਰ ਹੈ ਕੁੱਝ ਕਹਿ ਨਹੀਂ ਸਕਦੇ ਕਦੋਂ ਕੀ ਹੋਣੈ,
ਗੁਜ਼ਰ ਗਏ ਨੂੰ ਵਕਤ ਛੱਡ,ਨਾ ਛੇੜ ਹੁਣ ਭਰਮਾਣ ਦੇ ਚਰਚੇ।
ਮਨੁੱਖ ਕਰਦਾ ਹੈ ਕਾਰ ਜੀਵਨ ਗੁਜ਼ਰ ਹੋ ਜਾਏ,ਸਭ ਜਾਣਦੇ,
ਪਤਾ ਨਾ ਕਦੋਂ,ਕਿੱਥੇ ਕੀ ਬਣ ਜਾਏ ਨਾ ਸਮੇਂ ਦੇ ਹਾਣਦੇ ਚਰਚੇ।
ਪਿੰਜਰੇ ਤਾੜਿਆ ਪੰਛੀ ਕਦ ਤੱਕ ਖੁਸ਼ੀ ਦੇ ਗੀਤ ਗਾਏਗਾ,
ਅੰਬਰ ਦੀ ਖੁੱਲੀ੍ ਉਡਾਰੀ ਲਾ,ਨਾ ਕਰ ਚੋਗ ਚੁਗਾਉਣ ਦੇ ਚਰਚੇ।
ਪੱਤਨਾਂ ਦੇ ਤਾਰੂ ਵੀ ਕਿਨਾਰੇ ਤੇ ਆ ਹੱਥ ਮਲਦੇ ਰਹਿ ਗਏ,
ਜ਼ਿੰਦ ਨਿਮਾਣੀ ਬੀਤ ਚੱਲੀ,ਕਰਦੈਂ ਵਾਹਦੇ ਤੋਂ ਜਰਕਾਣ ਦੇ ਚਰਚੇ।
`ਆਜ਼ਾਦ`ਕਰਦਾ ਹੈ ਕਾਰ ਖ਼ਰੀ,ਰਕੀਬ ਕੀ ਅਡੀਕਾ ਲਾਉਣਗੇ,
ਕੀ ਰੋਕਣਗੇ ਵਗਦੇ ਨੀਰ ਨੂੰ,ਉਸ ਸੋਹਣੀ ਚਾਲ ਰੁਕਾਨ ਦੇ ਚਰਚੇ।
ਰਣਜੀਤ ਆਜ਼ਾਦ ਕਾਂਝਲਾ
ਸ਼ਿਵਪੁਰੀ,ਧੂਰੀ(ਪੰਜਾਬ) ਮੋ.09464697781
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly