ਪਿਆਰ ਦਾ ਮੇਲ

ਰਣਜੀਤ ਆਜ਼ਾਦ ਕਾਂਝਲਾ

(ਸਮਾਜ ਵੀਕਲੀ)

ਫ਼ਰੇਬ-ਪਿਆਰ ਦਾ ਨਾ ਕੋਈ ਮੇਲ ਵੇ।
ਟੁੱਟ ਜਾਏ ਸਭ ਜ਼ਿੰਦਗੀ ਦਾ ਖੇਲ੍ ਵੇ।
ਸੁੱਚੀ ਪੀ੍ਤ ਹਥੇਲੀ ਰੱਖ ਅੱਗੇ ਆ ਮਿੱਤਰਾ।
ਸੁੱਚੇ ਪਿਆਰ ਵਾਲੀ ਬੀਨ ਵਜਾ ਮਿੱਤਰਾ।…..।।
ਕਈ ਰੰਗਾਂ ਵਿੱਚ ਜ਼ਿੰਦਗੀ ਦਾ ਵਾਸ ਵੇ।
ਭੱਜੇ ਦਿਲਾਂ ਨੂੰ ਬਨਾ੍ਉਂਦੇ ਧਰਵਾਸ ਵੇ।
ਗੱਲਾਂ ਸੱਚੀਆਂ ਇਹ ਦਿਲ`ਤੇ ਨਾ ਲਾ ਮਿੱਤਰਾ।…..।।
ਸੁਣਿਐ ਦੀਵਾਰਾਂ ਦੇ ਹੁੰਦੇ ਨੇ ਕੰਨ ਵੇ।
ਸੁੱਘੜ ਬਣ `ਜੇ ਇਸਤਰੀ ਤੋਂ ਰੰਨ ਵੇ।
ਅਜੇਹੇ ਇਖ਼ਲਾਕ ਸੰਗ ਦੋਸਤੀ ਨਾ ਪਾ ਮਿੱਤਰਾ।…..।।
ਖਾਣ-ਪੀਣ ਦੇ ਸ਼ੌਕੀਨ ਸਾਰੇ ਬੇਲੀ ਨੇ।
ਖਾਲੀ ਜੇਬ ਵੇਖ ਮਿਲਦੀ ਨਾ ਧੇਲੀ ਵੇ।
ਯਾਰੀ ਟੁੱਟ ਜਾਂਦੀ ਝਗੜੇ`ਤੇ ਆ ਮਿੱਤਰਾ।…..।।
ਲੋਕੀਂ ਮਤਲਬ ਦੇ ਏਥੇ ਪੱਕੇ ਯਾਰ ਨੇ।
ਘੱਟ ਮਿਲਦੇ ਨੇ ਫੁੱਲ ਬਹੁਤੇ ਖਾਰ ਨੇ।
ਬਨਾਉਟੀ ਸੁਗੰਧੀ`ਚ ਮਾਰ ਨਾ ਤੂੰ ਖਾ ਮਿੱਤਰਾ।….।।
ਖ਼ਰੀ ਪੀ੍ਤ ਦਾ`ਆਜ਼ਾਦ` ਮਜ਼ਾ ਮਾਣ ਲੈ।
ਚਾਦਰ ਖ਼ਲੂਸ਼ ਵਾਲੀ ਸਾਡੇ ਉੱਤੇ ਤਾਣ ਲੈ।
ਚੁੱਭੀ ਪੀ੍ਤ ਦੇ ਦਰਿਆ`ਚ ਲਾ ਮਿੱਤਰਾ।
ਸੁੱਚੇ ਪਿਆਰ ਵਾਲੀ ਬੀਨ ਵਜਾ ਮਿੱਤਰਾ।….।।

ਰਣਜੀਤ ਆਜ਼ਾਦ ਕਾਂਝਲਾ

ਸ਼ਿਵਪੁਰੀ,ਧੂਰੀ(ਪੰਜਾਬ) ਮੋ.09464697781

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਪਛਤਾਵਾ ਰਿਹਾ