ਈਦੁਲ-ਅਜਹਾ

ਸੁਕਰ ਦੀਨ ਕਾਮੀਂ ਖੁਰਦ

(ਸਮਾਜ ਵੀਕਲੀ)

ਕਿੰਨਾ ਮਿਲਜੇ ਚੈਨ ਦਿਲਾਂ ਨੂੰ ਜੇਕਰ ਨਫ਼ਰਤਾਂ ਮਨੋਂ ਮਿਟਾਵਣ।
ਹਿੰਦੂ ਮੁਸਲਿਮ ਸਿੱਖ ਇੱਕਠੇ ਇੱਕ ਦੂਜੇ ਨੂੰ ਜੱਫੀਆਂ ਪਾਵਣ।

ਤਨੋਂ ਮਨੋਂ ਸਤਿਕਾਰ ਕਰਨ ਸਭ,ਜਦੋਂ ਅਜਾ਼ਨ ਮਸੀਤੀਂ ਆਵੇ।
ਦੇਣ ਵਧਾਈਆਂ ਗਲ ਨਾਲ਼ ਲੱਗ ਕੇ,ਜਦ ਵੀ ਮੋਮਿਨ ਈਦ ਮਨਾਵੇ।
ਸੁਣਦੇ ਹੋਵਣ ਚੁੱਪ ਚੁਪੀਤੇ,ਜਦੋਂ ਕੁਰਾਨ ਦਾ ਸਬਕ਼ ਪੜ੍ਹਾਵਣ।
ਹਿੰਦੂ ਮੁਸਲਿਮ ਸਿੱਖ ਇੱਕਠੇ ਇੱਕ ਦੂਜੇ ਨੂੰ ਜੱਫੀਆਂ ਪਾਵਣ ।

ਸਾਰੇ ਹੋਣ ਸ਼ਰੀਕ ਨਾਲ਼ ਬਈ, ਜਦ ਭਗਵਾਨ ਦੀ ਪੂਜਾ ਹੋਵੇ।
ਵਧੇ ਮੁਹਬੱਤ ਗੀਤਾ ਪੜ੍ਹਕੇ, ਜਿਹੜੀ ਸਾਡੇ ਪਾਪ ਹੈ ਧੋਵੇ ।
ਨਾਲੇ ਗਾਓ ਰਾਮ ਨਾਮ ਦਾ,ਜਦ ਮੰਦਿਰ ਵਿੱਚ ਭਜਨ ਉਹ ਗਾਵਣ।
ਹਿੰਦੂ ਮੁਸਲਿਮ ਸਿੱਖ ਇੱਕਠੇ ਇੱਕ ਦੂਜੇ ਨੂੰ ਜੱਫੀਆਂ ਪਾਵਣ ।

ਹੋਣ ਵਿਚਾਰਾਂ ਗੁਰੂ ਕੀ ਲਿਖ ਗਏ, ਹਵਾ ਜੀਵ ਤੇ ਪਾਣੀ ਉੱਤੇ।
ਅਦਬ ਹੋਵੇ ਸਿਰ ਢੱਕ ਕੇ”ਖਾਨਾਂ”,ਅਮਲ ਕਰਨ ਸਭ ਬਾਣੀ ਉੱਤੇ।
ਸੁੱਖ ਸ਼ਾਂਤੀ ਲਈ ਸਾਰੇ ਹੀ,ਗੁਰੂ ਘਰੀਂ ਅਰਦਾਸ ਕਰਾਵਣ।
ਹਿੰਦੂ ਮੁਸਲਿਮ ਸਿੱਖ ਇੱਕਠੇ ਇੱਕ ਦੂਜੇ ਨੂੰ ਜੱਫੀਆਂ ਪਾਵਣ ।

ਸੁਕਰ ਦੀਨ ਕਾਮੀਂ ਖੁਰਦ
9592384393

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲ ਖੁੱਲਣ ਤੋਂ ਪਹਿਲਾਂ ਸਾਫ਼ ਸਫ਼ਾਈ ਤੇ ਹੋਰ ਤਿਆਰੀਆਂ ਲਈ ਹਦਾਇਤਾਂ ਜਾਰੀ
Next articleਗ਼ਜ਼ਲ