ਪੇਇੰਗ ਗੈਸਟ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਰਾਮ ਨਰਾਇਣ ਨੌਕਰੀ ਤੋਂ ਰਿਟਾਇਰ ਹੋ ਗਿਆ। ਉਸ ਨੂੰ ਪ੍ਰੋਵੀਡੈਂਟ ਫੰਡ, ਗਰੈਚੁਟੀ ਆਦਿ ਦੇ ਤੌਰ ਤੇ ਜੋ ਪੈਸਾ ਮਿਲਿਆ ਉਸਨੇ ਆਪਣੇ ਪੁੱਤਰਾਂ ਵਿੱਚ ਵੰਡ ਦਿੱਤਾ। ਉਸ ਨੂੰ ਨਿਯਮਤ ਤੌਰ ਤੇ ਪੈਨਸ਼ਨ ਮਿਲਦੀ ਸੀ, ਇਸ ਨਾਲ ਉਸ ਦਾ ਬੜਾ ਸੋਹਣਾ ਗੁਜ਼ਾਰਾ ਹੋ ਜਾਂਦਾ ਸੀ। ਲੇਕਿਨ ਉਸਨੇ ਦੇਖਿਆ ਕਿ ਘਰ ਵਾਲਿਆਂ ਦਾ ਅਚਾਨਕ ਉਸ ਦੇ ਪ੍ਰਤੀ ਰਵਈਆ ਬਦਲ ਗਿਆ ਹੈ।

ਰਿਟਾਇਰ ਹੋਣ ਤੋਂ ਬਾਅਦ ਘਰ ਵਾਲਿਆਂ ਨੇ ਮਹੱਤਵਪੂਰਨ ਮਹੱਤਵਪੂਰਨ ਮਾਮਲਿਆਂ ਵਿਚ ਉਹਤੋਂ ਸਲਾਹ ਲੈਣੀ ਬੰਦ ਕਰ ਦਿੱਤੀ ਅਤੇ ਉਸ ਨਾਲ ਪਹਿਲਾਂ ਦੀ ਤਰਾਂ ਗਲਬਾਤ ਕਰਨੀ ਵੀ ਘੱਟ ਕਰ ਦਿੱਤੀ। ਇਹ ਸਾਰਾ ਕੁਝ ਦੇਖ ਕੇ ਉਸਨੂੰ ਬਹੁਤ ਪ੍ਰੇਸ਼ਾਨੀ ਹੋਈ । ਆਖਿਰਕਾਰ ਉਸ ਨੇ ਆਪਣੇ ਮਨ ਦੀ ਸ਼ਾਂਤੀ ਬਹਾਲੀ ਵਾਸਤੇ ਇੱਕ ਉਪਰਾਲਾ ਸੋਚਿਆ। ਉਸ ਨੇ ਆਪਣੇ ਮਨ ਨੂੰ ਸਮਝਾਇਆ ਕਿ ਉਹ ਉਸ ਘਰ ਵਿਚ ਇੱਕ ਪੇਇੰਗ ਗੈਸਟ ਦੇ ਤੌਰ ਤੇ ਰਹਿ ਰਿਹਾ ਹੈ।

ਉਸ ਨੇ ਆਪਣੀ ਪੈਨਸ਼ਨ ਤੇ ਇਕ ਹਿੱਸੇ ਨੂੰ ਆਪਣੇ ਕੋਲ ਰੱਖ ਕੇ ਬਾਕੀ ਪੈਨਸ਼ਨ ਦਾ ਰੁਪਿਆ ਘਰ ਵਾਲਿਆਂ ਨੂੰ ਆਪਣੀ ਰੋਟੀ ਪਾਣੀ ਅਤੇ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਦੇਣਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਇੱਕ ਪੇਇੰਗ ਗੈਸਟ ਕਰਦਾ ਹੈ। ਉਸ ਨੇ ਆਪਣੇ ਆਪ ਨੂੰ ਸਮਝਾਇਆ ਕਿ ਉਹ ਆਪਣੇ ਘਰ ਵਿੱਚ ਕਿਸੇ ਤੋਂ ਕੋਈ ਉਮੀਦ ਨਹੀਂ ਰੱਖੇਗਾ ਅਤੇ ਨਾ ਹੀ ਕਿਸੇ ਦੇ ਨਾਲ ਫਾਲਤੂ ਗੱਲਬਾਤ ਕਰੇਗਾ ਅਤੇ ਨਾ ਹੀ ਇਸ ਗੱਲ ਦੀ ਉਮੀਦ ਕਰੇਗਾ ਕਿ ਘਰਵਾਲੇ ਉਸ ਦੀ ਸਲਾਹ ਮੁਤਾਬਕ ਕੋਈ ਕੰਮ ਕਰਨ। ਜਿਵੇਂ ਹੀ ਉਸਨੇ ਆਪਣੇ ਇਹ ਵਿਚਾਰ ਉੱਤੇ ਅਮਲ ਕਰਨਾ ਸ਼ੁਰੂ ਕੀਤਾ ਉਸ ਦਾ ਜੀਵਨ ਸੁੱਖ ਸ਼ਾਂਤੀ ਵਾਲਾ ਹੋ ਗਿਆ।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -320
Next articleਸ਼ਬਦ ਗੁਰੂ ਪ੍ਰਚਾਰ ਕੇਂਦਰ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।