(ਸਮਾਜ ਵੀਕਲੀ)
ਰੂਬਰੂ ਹੋ ਜ਼ਿੰਦਗੀ ਦੇ,ਭੇਤ ਨਾ ਜਾਵਾਂ ਕਿਤੇ।
ਐ ! ਗ਼ਜ਼ਲ ਤੇਰੀ ਨਜ਼ਰ ਦੇ ਵਿਚ ਸਮਾ ਜਾਵਾਂ ਕਿਤੇ।
ਸ਼ਬਦ ਮੇਰੀ ਦਾਸਤਾਂ ਦੇ,ਸਾਕਸ਼ੀ ਹੀ ਰਹਿਣਗੇ,
ਫਲਸਫਾ ਇਹ ਜੋ ਹਕੀਕੀ,ਪਾਰ ਪਾ ਜਾਵਾਂ ਕਿਤੇ।
ਨਕਸ਼ ਤੇਰੇ ਵੇਖਦਾਂ ਜਦ,ਭੁੱਲ ਜਾਂਦਾ ਹਾਂ ਖ਼ੁਦੀ,
ਹੱਥ ਫੜ ਕੇ ਰੱਖ ਮੇਰਾ,ਗੁੰਮ ਨਾ ਜਾਵਾਂ ਕਿਤੇ।
ਵਕਤ ਦੇ ਹੁਣ ਤਾਂ ਹਨੇਰੇ ਹੋ ਗਏ ਨੇ ਰਾਖਸ਼ੀ,
ਲੋਚਦਾ ਏ ਦਿਲ ਸ਼ਮਾ ਦਿਲ ਦੀ ਜਗਾ ਜਾਵਾਂ ਕਿਤੇ।
ਦੇਸ਼ ਦੀ ਜੋ ਸਾਨ ਖਾਤਰ,ਵਾਰ ਗਏ ਨੇ ਜ਼ਿੰਦਗੀ,
ਜੁਗਨੂੰਆਂ ਦੀ ਸੋਚ ਦੇ,ਨਗਮੇਂ ਬਣਾ ਜਾਵਾਂ ਕਿਤੇ।
ਖੁਸ਼ਨਸੀਬੀ ਦੇ ਕਦਮ ਹੁੰਦੇ ਮੁਹੱਬਤ ਦੀ ਵਜਾ,
ਬੇਰੁਖੀ ਦੇ ਹਾਦਸੇ,ਸੱਭੇ ਮਿਟਾ ਜਾਵਾਂ ਕਿਤੇ।
ਜੂਝਦੀ ਮੇਹਨਤ-ਕਸਾਂ ਦੇ ਵਾਸਤੇ ਮੇਰੀ ਕਲਮ,
ਮੈਂ ਕਲਮ ਸਮਸੀਰ ਜਾਂ ਦੀਪਕ ਬਣਾ ਜਾਵਾਂ ਕਿਤੇ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly