(ਸਮਾਜ ਵੀਕਲੀ)
ਕਦੇ ਮੈਂ ਆਪਣੇ ਆਪ ਨੂੰ ਵਿਦਵਾਨ ਸਮਝਦਾ,
ਅਗਲੇ ਪਲ ਹੀ ਲਗਦਾ ਅਗਿਆਨੀ।
ਕਿਵੇਂ ਕਹਾ ਸਕਦਾ ਗਿਆਨਵਾਨ,
ਪੰਜਾਬੀ ਤਾਂ ਭਾਵੇਂ ਪੜ੍ਹੀ, ਪਾਸ ਨਾ ਕੀਤੀ ਗਿਆਨੀ।
ਕਦੇ ਕੱਦਾਵਰ ਬੰਦਿਆਂ ਵਿੱਚ ਖੜ੍ਹਾ ਲੱਗਾਂ ਛੋਟਾ
ਬ੍ਰਿਟਿਸ਼ ਪੀਐਮ ਚਰਚਿਲ ਮੁਕਾਬਲੇ ਹਾਂ ਉਂਚਾ
ਮੋਟਾਪੇ ਦੇ ਹਿਸਾਬ ਆਵਾਜ਼ ਪੰਜਾਬ ਵਾਲਾ ਆਹੂਜਾ ਹੈ ਮੋਟਾ,
ਇੰਨਾ ਪਤਲਾ ਵੀ ਨ੍ਹੀਂ ਹਾਂ, ਦੇਖਣ ਵਾਲੇ ਕਹਿੰਦੇ ਵਧੀਆ ਜੁੱਸਾ।
ਕਦੇ ਮੈਨੂੰ ਲੱਗੇ ਦੁਨੀਆਂ ਮੇਰੇ ਦੁਆਲੇ ਘੁੰਮਦੀ,
ਜਦੋਂ ਮੈਨੂੰ ਗੇੜੇ ਕੱਢਣੇ ਪੈਂਦੇ, ਦੁਨੀਆਂ ਪੈਰ ਚੁੰਮਦੀ।
ਪਤਾ ਨਹੀਂ ਇਹ ਵੀ ਭੁਲੇਖਾ ਹੋਵੇ ਮੇਰਾ,
ਲੋਕਾਈ ਤਾਂ ਭਾਂਤ-ਭਾਂਤ ਦੀਆਂ ਸੁੰਘਾਂ ਰਹੇ ਸੁੰਘਦੀ।
ਮੈਂ ਸਿੱਧ-ਪੱਧਰਾ ਜਿਹਾ ਬੰਦਾ, ਵਿੰਗੇ-ਟੇਢੇ ਲੋਕਾਂ ਨਾਲ ਪੈਂਦਾ ਪੰਗਾ ,
ਖਹਿੜਾ ਛੁਡਾਉਣਾ ਔਖਾ ਹੋ ਜਾਵੇ।
ਘਰਵਾਲੀ ਕਚੀਚੀਆਂ ਵੱਟੇ, ਕਹਿੰਦੀ ਬਣਜਾ ਬੰਦਾ,
ਸਾਰਾ ਟੈਮ ਘੁੱਗੂ-ਘਾਂਗੜੇ ਪਾਉਂਦੇ ਦਾ ਹੋ ਜਾਵੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly