ਤੜਫ਼

ਜਿੰਮੀ ਅਹਿਮਦਗੜ੍ਹ

(ਸਮਾਜ ਵੀਕਲੀ)

ਹੈ ਤੂੰ ਮੇਰੇ ਅੰਦਰ ਅੰਦਰੋਂ ਬੋਲ ਕਦੇ
ਮੈਂ ਤੈਨੂੰ ਨਿੱਤ ਟੋਲਾਂ ਤੂੰ ਵੀ ਟੋਲ ਕਦੇ

ਤੜਫ਼ ਮੈਨੂੰ ਮਿਲਣੇ ਦੀ ‘ਖ਼ਾਤਿਰ ਤੂੰ ਵੀ
ਮੈਂ ਹੰਝੂ ਨਿੱਤ ਡੋਲ੍ਹਾਂ ਤੂੰ ਵੀ ਡੋਲ੍ਹ ਕਦੇ

ਮੇਰੇ ਤੋਂ ਨਾ ਟੁੱਟਦੀ ਤੋੜ ਬੇਹੋਸ਼ੀ ਤੂੰ
ਤੀਜੀ ਅੱਖ ਵਿੱਚ ‘ਪਾਰੇ ਵਾਂਗੂ ਡੋਲ ਕਦੇ

ਤੂੰ ਬੇਗਾਨਾ ਕਰ ਨਾ ਵਾਂਗਰ ਸੱਜਣਾਂ ਦੇ
ਆਪਣਾ ਮੰਨਕੇ ਬਹਿ ‘ਤੂੰ ਮੇਰੇ ਕੋਲ ਕਦੇ

ਕਰ ਮਿਹਰਾਂ ਮੈਂ ਵੇਖਾਂ ਲਾ ਕੇ ਟਿਕਟਕੀ
ਕਾਇਨਾਤ ਵਿੱਚ ਫੇਰ ਚਾਨਣੀ ਘੋਲ਼ ਕਦੇ

ਦੁੱਖ ਦਿੰਦੇ ਨੇ ਨੌਂ ਦਰਵਾਜ਼ੇ ਤੇਰੇ ਜੋ
ਦੱਸਵਾਂ ‘ਦਰ ਖੜਕਾਵਾਂ ਕੁੰਡਾ ਖੋਲ੍ਹ ਕਦੇ

ਤੂੰ ਹੀਂ ਤੂੰ ਦੇ ਨਗ਼ਮੇ ਗਾਉਣੇ ‘ਜਿੰਮੀ ਨੇ
‘ਮੈਂ’ ਮੇਰੀ ਦਾ ਕਰੀਂ ਬਿਸਤਰਾ ਗੋਲ਼ ਕਦੇ

8195907681
ਜਿੰਮੀ ਅਹਿਮਦਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIran repatriates 101 convicted Afghans: Ministry
Next articleਘਰਾਂ ਵਿੱਚ ਬਰਕਤ ਇੰਜ ਆਏਗੀ