ਘਨੌਲੀ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਪਿੰਡ ਮਲਕਪੁਰ ਦੀ ਪੰਚਾਇਤ ਵੱਲੋਂ ਆਪੋ-ਆਪਣੇ ਜਨਮ-ਦਿਨਾਂ ਮੌਕੇ ਬੂਟੇ ਲਾਉਣ ਦੇ ਲਏ ਗਏ ਅਹਿਦ ਨਾਲ਼ ਕੜੀ ਜੋੜਦਿਆਂ ਡੀ.ਡੀ.ਪੀ.ਓ. ਬਲਜਿੰਦਰ ਸਿੰਘ ਗਰੇਵਾਲ ਨੇ ਇੱਥੇ ਪਾਮ ਦੇ ਬੂਟੇ ਲਾ ਕੇ ਅਪਣਾ ਜਨਮਦਿਨ ਮਨਾਇਆ। ਇਸ ਮੌਕੇ ਹਾਜ਼ਰ ਸਰਪੰਚ ਕੁਲਵਿੰਦਰ ਕੌਰ ਸੁਪਤਨੀ ਪਰਮਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly