HOME ‌’ਲੋਕ ਅਕਲ ਤੋਂ ਘੱਟ ਹੀ ਕੰਮ ਲੈਂਦੇ’

‌’ਲੋਕ ਅਕਲ ਤੋਂ ਘੱਟ ਹੀ ਕੰਮ ਲੈਂਦੇ’

ਮੇਜਰ ਸਿੰਘ ‘ਬੁਢਲਾਡਾ’

(ਸਮਾਜ ਵੀਕਲੀ)

ਸਾਰੇ ਪਿੰਡਾਂ ਅਤੇ ਸ਼ਹਿਰਾਂ ਅੰਦਰ ਇਥੇ,
ਧਾਰਮਿਕ ਥਾਵਾਂ ਤੇ ਜਾਂਦਾ ਚੰਗਾ ਪਾਠ ਪੜ੍ਹਾਇਆ।
ਬਹੁਤੇ ਲੋਕਾਂ ਨੇ ਹੇਰਾਫੇਰੀ ਬੇਈਮਾਨੀ ਤੋਂ,
ਲੋਕੋ! ਫਿਰ ਵੀ ਨਾ ਮੁੱਖ ਭੁਮਾਇਆ।

ਇੱਕ ਦੂਜੇ ਨੂੰ ਵੇਖਕੇ ਨਾ ਕੋਈ ਰਾਜ਼ੀ,
ਲੋਕ ਐਵੇਂ ਹੀ ਰਹਿੰਦੇ ਨੇ ਸੜਦੇ।
ਉਂਝ ਕਹਿੰਦੇ ਸਭ ਕੁਝ ਹੋਵੇ ਕੋਲੇ,
ਪਰ ਕੰਮ ਕਰਨ ਤੋਂ ਬੜਾ ਡਰਦੇ।

ਨਾ ਸੱਚ ਝੂਠ ਦਾ ਕਰਨ ਨਿਤਾਰਾ,
ਪਤਾ ਨਹੀਂ ਕੀਹਦੇ ਪਿੱਛੇ ਲੱਗ ਜਾਵਣ।
ਬਹੁਤੇ ਲੋਕ ਅਕਲ ਤੋਂ ਘੱਟ ਕੰਮ ਲੈਂਦੇ,
‘ਮੇਜਰ’ ਇਹ ਧੋਖਾ ਖਾਕੇ ਫਿਰ ਪਛਤਾਵਣ।

ਲੇਖਕ – ਮੇਜਰ ਸਿੰਘ ‘ਬੁਢਲਾਡਾ’
94176 42327

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleHijab row in MP: CM Chouhan orders high-level inquiry
Next articleRussia accuses Ukraine of blowing up key ammonia pipeline