ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਵਿਖੇ ਸੰਸਾਰ ਵਾਤਾਵਰਣ ਦਿਨ ਮਨਾਇਆ

ਚਰਨਜੀਤ ਸਿੰਘ ਰਾਏ ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ

ਰੋਪੜ (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਸਥਾਨਕ ਸ.ਸ.ਸ.ਸਕੂਲ (ਕੰਨਿਆ) ਵਿਖੇ ਪ੍ਰਿੰ. ਸੰਦੀਪ ਕੌਰ ਦੀ ਯੋਗ ਅਗਵਾਈ ਵਿੱਚ ‘ਮਿਸ਼ਨ ਲਾਈਫ਼ ਐਕਟੀਵਿਟੀਸ’ ਅਧੀਨ ਸੰਸਾਰ ਵਾਤਾਵਰਣ ਦਿਨ ਮਨਾਇਆ ਗਿਆ। ਜਿਸ ਬਾਰੇ ਜਵਤਿੰਦਰ ਕੌਰ ਲੈਕਚਰਾਰ ਬਾਇਓਲੋਜੀ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਚਰਨਜੀਤ ਸਿੰਘ ਰਾਏ ਐੱਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਾਲ ਦੀ ਥੀਮ ‘ਬੀਟ ਪਲਾਸਟਿਕ ਪਲਿਊਸ਼ਨ’ ‘ਤੇ ਭਾਸ਼ਣ ਅਤੇ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਹੌਂਸਲਾ-ਅਫਜ਼ਾਈ ਵਜੋਂ ਇਨਾਮ ਦਿੱਤੇ ਗਏ ਅਤੇ ਧਰਤੀ, ਪਾਣੀ ਨੂੰ ਬਚਾਉਣ ਲਈ ਪ੍ਦੂਸ਼ਣ ਰੋਕਣ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਐੱਨ.ਐੱਸ.ਐੱਸ. ਵਿੰਗ ਦੇ ਸ਼ਾਨਦਾਰ ਸਹਿਯੋਗ ਸਦਕਾ ਇਹ ਸਮਾਗਮ ਸੁਨਿਹਰੀ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਮੌਕੇ ਟੀਚਿੰਗ/ਨਾਨ-ਟੀਚਿੰਗ ਸਟਾਫ਼ ਅਤੇ ਮਾਪੇ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOver 10,700 people from violence-hit Manipur take shelter in Mizoram, Assam
Next articleEight K’taka BJP workers booked for abusing woman JD(S) MLA