(ਸਮਾਜ ਵੀਕਲੀ)
ਕਨੇਡਾ ਕਨੇਡਾ ਕਨੇਡਾ ਅੱਜਕਲ ਕਿਸੇ ਨੂੰ ਵੀ ਪੁੱਛ ਲਓ ਕੀ ਕਰਦਾ ਆਇਲਟਸ ਕਰ ਰਿਹਾ,ਆਇਲਟਸ ਕਰ ਕੇ ਕੀ ਕਰੇਗਾ,ਬਸ ਆਇਲਟਸ ਕਰਕੇ ਕੇ ਕਨੇਡਾ ਜਾਣਾ,ਅਸੀ ਕਦੇ ਸੋਚਿਆ ਨਹੀ ਸੀ ਕਿ ਕਨੇਡਾ ਜਾਵਾਂਗੇ,ਸਰਕਾਰੀ ਮਹਿਕਮੇ ਵਿਚੋਂ ਰਿਟਾਇਰਮੈਂਟ ਹੋਏ ਹਾਂ, ਰੋਟੀ ਜਿਸ ਤਰਾਂ ਦੀ ਵੀ ਹੈ ਮਾੜੀ ਮੋਟੀ ਵਧੀਆ ਖਾ ਰਹੇ ਹਾਂ।ਪਰ ਬੱਚਿਆਂ ਦੀਆਂ ਜਿਦਾ ਅੱਗੇ ਅਸੀ ਫੇਲ ਹੋ ਗਏ।ਛੇ ਸਾਲ ਪਹਿਲਾਂ ਬੇਟਾ ਇੰਜ਼ੀਨੀਰਿੰਗ ਕਰਕੇ ਕੇ ਕਨੇਡਾ ਜਾ ਪਹੁੰਚਾ,ਡੇਢ ਸਾਲ ਹੋ ਗਿਆ ਬੇਟੀ ਐਮ ਬੀ ਏ ਕਰਨ ਤੋਂ ਬਾਅਦ ਉਹ ਕਨੇਡਾ ਪਹੁੰਚ ਗਈ।ਅਸੀ ਦੋ ਜਣੇ ਘਰ ਵਿੱਚ ਰਹਿ ਗਏ।ਹੁਣ ਹੌਲੀ ਹੌਲੀ ਸਾਡਾ ਵੀ ਸਬੱਬ ਕਨੇਡਾ ਜਾਣ ਦਾ ਬਣ ਗਿਆ,ਯੱਕਾਂ-ਤੱਕਾਂ ਕਰਦਿਆਂ ਕਾਗ਼ਜੀ ਕਾਰਵਾਈ ਪੂਰੀ ਕੀਤੀ।ਕਾਗਜ਼ ਜਮਾਂ ਕਰਾਉਣ ਤੋਂ 15 ਦਿਨਾਂ ਬਾਅਦ ਹੀ ਸਾਡੇ ਪਾਸਪੋਰਟ ਵੀਜੇ ਲੱਗ ਕੇ ਘਰ ਆ ਗਏ।
ਅਸੀ ਸੋਚਿਆ ਵੀ ਨਹੀ ਸੀ ਕਿ ਇਹ ਸੱਭ ਕੁਝ ਏਨੀ ਜਲਦੀ ਹੋ ਜਾਵੇਗਾ,ਕਿਉਕਿ ਆਪਣੇ ਖੂੰਨ ਪਸੀਨੇ ਦੀ ਕਮਾਈ ਨਾਲ ਬਣਾਇਆ ਆਪਣਾ ਆਲਣਾ ਛੱਡਣ ਨੂੰ ਦਿਲ ਨਹੀ ਕਰ ਰਿਹਾ ਸੀ,ਕਿਉਕਿ ਮੇਰੇ ਮਾਤਾ ਜੀ ਉਮਰ ਤਕਰੀਬਨ 90-92 ਸਾਲ ਕਿਹਦੇ ਕੋਲ ਛੱਡ ਕੇ ਜਾਈਏ,ਸਾਡੇ ਲਈ ਸੱਭ ਵੱਡੀ ਸਮੱਸਿਆ ਇਹ ਬਣੀ ਹੋਈ ਸੀ।ਪਰ ਮੈਂ ਪਹਿਲਾਂ ਹੀ ਕਿਹਾ ਹੈ ਕਿ ਬੱਚਿਆਂ ਦੇ ਸਾਹਮਣੇ ਅਸੀ ਬੌਣੇ ਹਾਂ,ਬੱਚਿਆਂ ਨੇ ਸਾਡੀਆਂ ਟਿਕਟਾਂ ਬਣਾ ਕੇ ਮੇਲ ਕਰ ਦਿੱਤੀਆਂ ਤੇ ਨਾਲ ਹੀ ਫੋਨ ਕਰ ਦਿੱਤਾ ਕਿ ਜਲਦੀ ਆ ਜਾਓ।ਅਸੀ ਤੁਹਾਡੀ ਬੜੀ ਬੇਸਬਰੀ ਨਾਲ ਇLਤਜਾਰ ਕਰ ਰਹੇ ਹਾਂ।ਫਿਰ ਕੀ ਸੀ, ਪੰਜਾਬੀ ਦੀ ਕਹਾਵਤ ਹੈ ਮਰਦਾ ਕੀ ਨਹੀ ਕਰਦਾ,ਸਾਨੂੰ ਮਜ਼ਬੂਰਨ ਇਹ ਸੱਭ ਕੁਝ ਕਰਨਾ ਪਿਆ।ਆਪਣੇ ਆਪ ਨੂੰ ਨਿਹੱਥੇ ਜਿਹੇ ਮਹਿਸੂਸ ਕਰਦੇ ਹੋਏ ਕਨੇਡਾ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਪਹਿਲਾਂ ਬੱਚਿਆਂ ਦਾ ਫੋਨ ਆਇਆ ਸੀ ਕਿ ਤੁਸੀ ਸਿਰਫ਼ ਖਾਲੀ ਆ ਜਾਓ ਸਾਨੂੰ ਕੁਝ ਨਹੀ ਚਾਹੀਦਾ,ਪਰ ਜਿਵੇ ਜਿਵੇ ਦਿਨ ਨੇੜੇ ਆ ਰਹੇ ਸਨ,ਤੇ ਬੱਚਿਆਂ ਦੀਆਂ ਫਰਮਾਇਸ਼ਾਂ ਵੀ ਵੱਧ ਰਹੀਆਂ ਸਨ।ਫਿਰ ਕੀ ਸੀ ਸਵੇਰੇ ਲਿਸਟ ਬਣ ਜਾਂਦੀ ਕਿ ਇਹ ਇਹ ਸਮਾਨ ਲਿਆਉਣਾ ਹੈ,ਪਰ ਉਹੀ ਲਿਸਟ ਸ਼ਾਮ ਨੂੰ ਬਦਲ ਜਾਂਦੀ,ਸੇਵੇਰੇ ਬਜਾਰ ਜਾਓ,ਦੁਪਿਹਰ ਨੂੰ ਬਜ਼ਾਰ ਜਾਓ,ਸ਼ਾਮ ਨੂੰ ਬਜ਼ਾਰ,ਕਦੇ ਕਦੇ ਤਾਂ ਹਨੇਰਾ ਵੀ ਬਜਾਰ ਵਿੱਚ ਹੀ ਹੋ ਜਾਂਦਾ।ਇਹ ਘੁੰਮਣ-ਘੇਰੀਆਂ ਦਾ ਸਿਲਸਿਲਾ ਘੱਟੋ-ਘੱਟ ਇਕ ਹਫ਼ਤਾ ਚੱਲਦਾ ਰਿਹਾ।ਬੱਚਿਆਂ ਦੀਆਂ ਨਿੱਤ ਨਵੀਆਂ ਫਰਮਾਇਸ਼ਾਂ ਆਉਣ ਨਾਲ ਅਸੀ ਬਜਾਰ ਦੇ ਗੇੜੇ ਲਾਉਣ ਤੇ ਲੱਗੇ ਹੋਏ ਸੀ।ਅਸੀ ਏਨਾ ਵੀ ਨਹੀ ਅਜੇ ਕਰ ਸਕੇ ਸੀ ਕਿ ਸਮਾਨ ਟੈਚੀਆਂ ਵਿੱਚ ਪੈਕ ਕਰ ਸਕੀਏ,ਕਿਉਕਿ ਸਮਾਨ ਅਜੇ ਪੂਰਾ ਹੀ ਹੋਣ ‘ਚ ਨਹੀ ਆ ਰਿਹਾ ਸੀ।
ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੂੰ ਮਿਲਣ ਦਾ ਸਿਲਸਿਲਾ ਚੱਲ ਰਿਹਾ ਸੀ।ਪਰ ਜਿਹੜੇ ਵੀ ਰਿਸ਼ਤੇਦਾਰ ਨੂੰ ਮਿਲਣ ਜਾਂਦੇ ਬਹੁਤ ਘੱਟ ਖੁਸ਼ ਦਿਖਾਈ ਦਿੰਦੇ,ਬਹੁਤੇ ਇਸ਼ਤੇਦਾਰ ਤਾਂ ਬੜੀ ਹੈਰਾਨਗੀ ਨਾਲ ਪੁੱਛਦੇ……ਹੈ ਤੁਸੀ ਕਨੇਡਾ ਜਾ ਰਹੇ ਹੋ ਕਿਹਨੇ ਬੁਲਾਇਆ ਤੁਹਾਨੂੰ ਕਨੇਡਾ……ਜੀ ਸਾਡੇ ਬੱਚੇ ਬਾਹਰ ਕਨੇਡਾ ਰਹਿੰਦੇ……ਉਹ ਕਿਵੇ ਚਲੇ ਗਏ ਕਨੇਡਾ……ਉਹਨਾਂ ਨੂੰ ਕਿਹਨੇ ਬੁਲਾਇਆ ਕਨੇਡਾ…ਮਤਲਬ ਕਿ ਸਾਨੂੰ ਕਈ ਰਿਸ਼ਤੇਦਾਰਾਂ ਦੇ ਬਹੁਤ ਹੀ ਆਜੀਬ ਆਜੀਬ ਕੁਝ ਸੁਣਨ ਨੂੰ ਮਿਲਦਾ,ਮਨ ਬੜਾ ਹੀ ਉਦਾਸ ਹੁੰਦਾ ਇਹ ਸੱਭ ਸੁਣ ਕੇ,ਪਰ ਕਿਹਨੂੰ ਕਿਹਨੂੰ ਕੀ ਕੀ ਜਵਾਬ ਦਈਏ……ਅਸੀ ਬੱਚੇ ਕਿਵੇ ਭੇਜੇ,ਅਸੀ ਬੱਚੇ ਬਾਹਰ ਵਿਦੇਸ਼ ਭੇਜ ਕੇ ਕਿਵੇ ਰਹਿ ਰਹੇ ਹਾਂ,ਅਸੀ ਕਿਵੇ ਗੁਜਾਰਾ ਕਰ ਰਹੇ ਹਾਂ ਬੱਚਿਆਂ ਤੋਂ ਬਿੰਨਾਂ ਸਾਡਾ ਕੀ ਹਾਲ ਹੈ।
ਇਸ ਗੱਲ ਦੀ ਕਿਸੇ ਨੂੰ ਕੋਈ ਚਿੰਤਾਂ ਨਹੀ ਹੈ।ਸਾਨੂੰ ਬੜੀ ਉਦੋਂ ਹੈਰਾਨਗੀ ਹੋਈ ਕਿ ਇਕ ਰਿਸ਼ਤੇਦਾਰ ਨੂੰ ਅਸੀ ਮਿਲਣ ਗਏ ਤਾਂ ਪਤਾ ਕੀ ਉਹਨਾਂ ਦੇ ਦਿਲ ਵਿੱਚ ਸੀ ਕਿ ਉਹਨਾਂ ਦੇ ਬੱਚਿਆਂ ਨੇ ਸਾਡੇ ਤੇ ਸ਼ਬਦੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ,ਸਾਨਮੂ ਕੁਝ ਸਮਝ ਨਹੀ ਆ ਰਿਹਾ ਸੀ ਕਿ ਸਾਡੇ ਕੋਲੋ ਕਿਹੜੀ ਗਲਤੀ ਹੋ ਗਈ ਹੈ।ਤੁਸੀ ਕੀ ਸਮਝਦੇ ਸਾਨੂੰ ਪਤਾ ਨਹੀ ਕਿ ਤੁਹਾਡੇ ਵੀਜ਼ੇ ਲੱਗ ਗਏ ਆ…ਤੁਸੀ ਕਨੇਡਾ ਜਾ ਰਹੇ ਆਂ…ਪਰ ਤੁਸੀ ਸਾਡੇ ਤੋਂ ਕਿਉਂ ਲਕੋ ਰੱਖਿਆ……ਸਾਨੂੰ ਇਸ ਕਰਕੇ ਨਹੀ ਦੱਸਿਆਂ ਕਿ ਅਸੀ ਤੁਹਾਡੇ ਵੀਜ਼ੇ ਕੈਸਲ ਕਰਾ ਦੇਣੇ ਸੀ…ਅਸੀ ਤੁਹਾਡੇ ਨਾਲ ਜਹਾਜੇ ਚੱੜਣਾ ਸੀ…,ਤੁਸੀ ਸਾਨੂੰ ਆਪਣੇ ਸਮਝਦੇ ਦੇ ਨਹੀ ਹੋ,,,,,,।ਸਾਡਾ ਮਨ ਤਾਂ ਬਹੁਤ ਖਰਬ ਸੀ ਪਰ ਅਸੀ ਕਰ ਕੁਝ ਨਹੀ ਸਕਦੇ ਸੀ।ਅਸਸੀ ਬਸ ਅੰਦਰੋ-ਅੰਦਰੀ ਇਹੀ ਸੋਚਦੇ ਸੀ ਕਿ ਅਸੀ ਕਿਹੜੇ ਐਡੀ ਵੱਡੀ ਗਲਤੀ ਹੋ ਗਈ ਹੈ,ਸਾਡਾ ਕਸੂਰ ਕੀ ਹੈ,ਐਨੀ ਰਸ਼ਤੇਦਾਰਾਂ ਵਿੱਚ ਸਾਡੇ ਪ੍ਰਤੀ ਨਫ਼ਰਤ ਕਿਉੁਂ ਹੈ।ਅਸੀ ਆਪਣੇ ਆਪ ਨੂੰ ਦੋਸ਼ੀ ਮੰਨਦੇ ਸੀ ਕਿ ਅਸੀ ਸਾਰਿਆਂ ਨੂੰ ਦੱਸਿਆਂ ਕਿਊ?
ਅਸੀ ਆਪਣੇ ਆਪ ਨਾਲ ਗੁੱਥਮ-ਗੁਥਾ ਹੁੰਦੇ ਹੋਏ ਆਪਣੇ ਘਰ ਵਾਪਸ ਆ ਗਏ,ਪਰ ਦਿਲ ਵਿੱਚ ਕਿਤੇ ਨਾਲ ਕਿਤੇ ਦਰਦ ਸੀ ਦੁੱਖ ਸੀ,ਪਛਤਾਵਾ ਸੀ,ਕਿ ਇਹ ਸੱਭ ਸਾਡੇ ਨਾਲ ਕਿਉਂ ਹੋ ਰਿਹ ਹੈ।ਅਸੀ ਸਵੇਰ ਦੇ ਸਮੇਂ ਹੋਰ ਕਈ ਰਿਸ਼ਦਾਰਾਂ ਦੇ ਜਾਣਾ ਸੀ ਪਰ ਹਿੰਮਤ ਨਹੀ ਹੋ ਰਹੀ ਸੀ ਕਿ ਹੋਰ ਰਿਸ਼ਤੇਦਾਰਾਂ ਦੇ ਘਰ ਜਾ ਕੇ ਆਪਣੇ ਆਪ ਨੂੰ ਦੋਸ਼ੀ ਸਮਝੀਏ।ਕਿਉਕਿ ਜਿਹੜੇ ਵੀ ਰਿਸ਼ਤੇਦਾਰ ਦੇ ਜਾਂਦੇ ਹਾਂ ਪੂਰੀ ਦੀ ਪੂਰੀ ਹਿਸਟਰੀ ਦੱਸਣੀ ਪੈਦੀ ਸੀ ਘਰ ਵੀ ਸਾਡੇ ਕੋਲ ਬਹੁਤ ਸਾਰਾ ਕੰਮ ਸੀ।ਸਮਾਨ ਵੀ ਅਜੇ ਪੂਰਾ ਇਕੱਠਾ ਨਹੀ ਹੋਇਆ ਸੀ।ਰਿਸ਼ਤੇਦਾਰਾਂ ਦੀ ਘਰ ਵੀ ਆਉਣੀ ਜਾਣੀ ਲੱਗੀ ਹੋਈ ਸੀ।ਕਈ ਆਪਣੇ ਰਿਸ਼ਤੇਦਾਰਾਂ ਨੂੰ ਜਨੇਡਾ ਭੇਜਣ ਵਾਲਾ ਸਮਾਨ ਲੈ ਕੇ ਆ ਰਹੇ ਸਨ ਕਿ ਸਾਡਾ ਥੋੜਾ ਜਿਹਾ ਸਮਾਨ ਲੈ ਜਾਓ।ਸਾਡਾ ਘਰ ਰਹਿਣਾ ਵੀ ਜਰੂਰੀ ਹੋ ਗਿਆ ਸੀ।ਦੌੜ ਭੱਜ ਕੇ ਬੜੀ ਮੁਸ਼ਕਲ ਨਾਲ ਅਸੀ ਕਨੇਡਾ ਨਾਲ ਲੈ ਕੇ ਜਾਣ ਵਾਲਾ ਸਮਾਨ ਪੂਰਾ ਕਰ ਲਿਆ ਸੀ।
ਹੁਣ ਪੈਕ ਕਰਨ ਦੀ ਬਾਰੀ ਸੀ।ਇਹਨਾਂ ਸਾਰਿਆਂ ਝਮੇਲਿਆਂ ਵਿੱਚੋਂ ਸਮਾਂ ਕੱਢ ਕੇ ਸਮਾਨ ਪੈਕ ਕਰਨਾ ਸ਼ੁਰੂ ਕੀਤਾ।ਘਰਵਾਲੀ ਕਹੇ ਕਿ ਸਮਾਨ ਆ ਲੈ ਕੇ ਜਾਣ,ਮੈਂ ਕਹਾਂ ਕਿ ਸਮਾਨ ਆ ਲੈ ਕੇ ਜਾਣਾ,ਕਿਉਕਿ ਮੈਂ ਚਾਹੁੰਦਾ ਸੀ ਕਿ ਜਿਹੜਾ ਸਮਾਨ ਉਥੇ ਆਰਾਮ ਨਾਲ ਮਿਲ ਰਿਹਾ ਹੈ ਉਹ ਸਮਾਨ ਅਸੀ ਏਥੋਂ ਕਿਉ ਭਾਰ ਚੁੱਕ ਕੇ ਲਿਜਾਈਏ,ਕਾਫੀ ਜਦੋ-ਜਹਿਦ ਹੋਈ,ਜੇ ਘਰਵਾਲੀ ਸਮਾਨ ਟੈਚੀ ਵਿੱਚ ਰੱਖ ਦੇਵੇ ਜਿਹੜਾ ਕਿ ਮੈਂ ਨਹੀ ਚਾਹੁੰਦਾ ਸੀ,ਉਹ ਘਰਵਾਲੀ ਝੱਟ ਦੇਣਾ ਟੈਚੀ ਚੋ ਬਾਹਰ ਕੱਢ ਕੇ ਰੱਖ ਦੇਵੇ,ਕੁਝ ਮੇਰੇ ਨਾ ਪਸੰਦ ਵਾਲਾ ਸਮਾਨ ਸੀ ਉਹ ਮੈਂ ਬਾਹਰ ਕੱਢ ਕੇ ਰੱਖ ਦਿੰਦਾ ਸੀ।ਇਕ ਬੈਗ ਮੇਰੇ ਜਾਣਕਾਰ ਆਪਣੀ ਬੇਟੀ ਨੂੰ ਦੇਣ ਲਈ ਦੇ ਗਏ ਸੀ ਬਈ ਇਹ ਸਮਾਨ ਸਾਡੀ ਬੇਟੀ ਨੂੰ ਉਧਰ ਪਹੁੰਚਾ ਦਿਓ,ਮੇਰੇ ਘਰਵਾਲੀ ਉਹ ਬੰਦੇ ਹੀ ਨਹੀ ਪਸੰਦ ਸੀ ਸਮਾਨ ਤਾਂ ਕੀ ਪਸੰਦ ਆਉਣਾ ਸੀ।
ਜਦੋਂ ਵੀ ਉਸ ਬੈਗ ਦੀ ਗੱਲ ਕਰੀਏ ਤਾਂ ਘਰਵਾਲੀ ਦਾ ਬਲੱਡ ਪ੍ਰੈਸ਼ਰ ਵੱਧ ਜਾਇਆ ਕਰਦਾ ਸੀ,ਪਰ ਕੀ ਕਰਦੇ ਹੁਣ ਬੈਗ ਵੀ ਲਿਜਾਣਾ ਜਰੂਰੀ ਸੀ।ਬੈਗ ਤਾਂ ਕਿਸੇ ਨਾ ਕਿਸੇ ਤਰਾਂ ਅਡਜੱਸਟ ਕਰ ਲਿਆ ਸੀ,ਪਰ ਜੋ ਕੁਝ ਮੈਨੂੰ ਪੰਜਾਬੀ iੱਚ ਸੁਣਨਾ ਪਿਆ ਸੀ ਉਹ ਮੈਂ ਕਹਿੰਦਾ ਕਿ ਮੇਰੇ ਦੁਸ਼ਮਣ ਨੂੰ ਵੀ ਕਦੇ ਸੁਣਨਾ ਨਾ ਪਵੇ।ਮੇਰਾ ਤਾਂ ਬਸ ਤਲਾਕ ਹੁੰਦੇ ਹੁੰਦੇ ਬਚ ਗਿਆ,ਹੁਣ ਤਾਂ ਮੈਨੂੰ ਇਹ ਡਰ ਸਤਾ ਰਿਹਾ ਸੀ ਕਿ ਕਿਤੇ ਜਹਾਜ ਵਿੱਚ ਹੀ ਨਾ ਕਹਿ ਦੇਵੇ ਕਿ ਬਾਰੀ ਖੋਲੋ ਮੈਂ ਉਹ ਬੈਗ ਬਾਹਰ ਸੁੱਟਣਾ ਹੈ।ਸਮਾਨ ਸਾਰਾ ਤਿਆਰ ਹੋ ਚੁੱਕਿਆ ਸੀ।ਕਲ ਅਸੀ ਪੰਜ ਵਜੇ ਘਰੋਂ ਚੱਲਣਾ ਹੈ।
ਵਿਦੇਸ਼ ਜਾਣਾ ਦਾ ਆਪਣਾ ਇੱਕ ਵੱਖਰਾ ਹੀ ਆਨੰਦ ਹੁੰਦਾ ਹੈ ਖਾਸ ਕਰਕੇ ਉਦੋਂ ਜਦੋਂ ਅਸੀ ਦਿਲ ਦੇ ਟੁਕੜਿਆਂ ਨੂੰ ਮਿਲਣ ਲਈ ਕਈ ਸਾਲਾਂ ਬਾਅਦ ਉਹਨਾਂ ਨੂੰ ਦੇਖਣ ਜਾਣਾ ਹੋਵੇ।ਮੇਰੇ ਦੋ ਬੱਚੇ ਹਨ ਵੱਡਾ ਲੜਕਾ ਹੈ ਤੇ ਛੋਟੀ ਲੜਕੀ,ਲੜਕਾ ਲੜਕੀ ਦੋਵੇਂ ਵਿਦੇਸ਼ ਕਨੇਡਾ ਵਿੱ ਪੜ੍ਹਾਈ ਦੇ ਤੌਰ ‘ਤੇ ਗਏ ਹਨ,ਲੜਕੇ ਨੂੰ ਕਨੇਡਾ ਗਏ ਨੂੰ ਛੇ ਸਾਲ ਹੋ ਗਏ ਹਨ ਅਤੇ ਲੜਕੀ ਨੂੰ ਅਜੇ ਮਸਾ ਹੀ ਡੇਢ ਸਾਲ ਹੋਇਆ ਹੈ।ਐਨੇ ਸਮੇ੍ਹਂ ਬਾਅਦ ਉਹਨਾਂ ਨੂੰ ਦੇਖਣ ਦਾ,ਮਿਲਣ ਦਾ ਉਸ ਦਿਨ ਤੋਂ ਹੀ ਚਾਅ ਦੁੱਗਣਾ ਵੱਧ ਗਿਆ ਸੀ ਜਿਸ ਦਿਨ ਤੋਂ ਸਾਡਾ ਮੇਰਾ ਅਤੇ ਮੇਰੀ ਘਰਵਾਲੀ ਦਾ ਵੀਜ਼ਾਂ ਲੱਗ ਕੇ ਪਾਸਪੋਰਟ ਘਰ ਆ ਗਿਆ ਸੀ।ਮੈਂ ਆਪਣਾ ਕਨੇਡਾ ਦਾ ਪਹਿਲਾਂ ਸਫ਼ਰ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗਾ
ਅਮਰਜੀਤ ਚੰਦਰ
9417600014
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly