(ਸਮਾਜ ਵੀਕਲੀ)
ਗੇਬਾ ਦਹਿਾੜੀ ਕਰਕੇ ਜਦੋਂ ਘਰ ਆਇਆ ਤਾਂ ਬੂਹੇ ਵੜਦਿਆਂ ਹੀ ਉਹਦੀ ਛੇ ਕੁ ਸਾਲਾਂ ਦੀ ਕੁੜੀ ਭੋਲੀ ਅਤੇ ਉਹਦਾ ਚਾਰ ਕੁ ਸਾਲਾਂ ਦਾ ਮੁੰਡਾ ਮਨਿੰਦਰ ਭੱਜ ਕੇ ਉਹਦੀਆਂ ਲੱਤਾਂ ਨੂੰ ਚਿੰਬੜ ਗਏ , ਉਹਨੇ ਸਾਇਕਲ ਦਾ ਸਟੈਂਡ ਲਾਉਂਦਿਆਂ ਦੋਹਾਂ ਨੂੰ ਮੋਢੇ ਚੱਕ ਲਿਆ, ਵੱਡੀ ਕੁੜੀ ਭੋਲੀ ਕਹਣਿ ਲੱਗੀ , ਪਾਪਾ ਪਾਪਾ ਤੈਨੂੰ ਪਤਾ ਅੱਦ ਤਾਈ ਤਰਨੋ ਕੇ ਏ.ਤੀ ਲੈ ਤੇ ਆਏ ਆ।” ਛੋਟਾ ਮੁੰਡਾ ਉਹਦੇ ਸਾਫੇ ਦੇ ਲੜ੍ਹ ਨਾਲ ਲੱਗੀ ਮਿੱਟੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਝਾੜਦਾ ਬੋਲਿਆ ਪਾਪਾ ਅਥੀਂ ਬੀ ਬੇਥਣ ਗੇ ਥੀ , ਜਮਾਂ ਦਰਮੀ ਨੀ ਲਦਦੀ ਉਨ੍ਹਾਂ ਦੇ ਅੰਦਰ ਬਹੁਤ ਥੰਦ ਲਦਦੀ ਸੀ ” ਗੇਬਾ ਦੋਵਾਂ ਜਵਾਂਕਾਂ ਦੀਆਂ ਗੱਲਾਂ ਸੁਣਦਾ ਆਪਣੀ ਬੇਬੱਸੀ ਦੇ ਆਲਮ ਵਿਚ ਡੁੱਬਿਆ ਹੋਇਆ ਸੀ ਕਿ ਜਦੋਂ ਵੱਡੀ ਕੁੜੀ ਭੋਲੀ ਫੇਰ ਬੋਲੀ, ਪਾਪਾ ਆਪਾਂ ਵੀ ਏ.ਸੀ ਲਿਆਵਾਂ ਦੇ ਨਾ ਤਲ ਨੂੰ ।
ਕੁੜੀ ਦੀ ਗੱਲ ਨੇ ਗੇਬੇ ਦੀ ਬਰਿਤੀ ਤੋੜ ਦਿੱਤੀ ਤੇ ਉਹ ਦੋਵਾਂ ਨੂੰ ਥੱਲੇ ਤਾਰਦਆਿਂ ਬੋਲਆਿਂ,”ਹਾਂ ਪੁੱਤ ਆਪਾਂ ਵੀ ਏ.ਸੀ ਲਿਆਵਾਂਗੇ ਤਲ ਨੂੰ ਤੁਸੀਂ ਵੀ ਫੇਰ ਠੰਡੇ ਕਮਰੇ ‘ਚ ਸੌਂ ਜਾਇਆ ਕਰੀਓ, ਤੁਸੀਂ ਸਕੂਲ ਗਏ ਸੀ ਉਏ ਸ਼ਰਾਤੀਉਂ।” ਉਹਨੇ ਗੱਲ ਨੂੰ ਹੋਰ ਪਾਸੇ ਟਾਲਦੇ ਹੋਏ ਕਿਹਾ ਜਵਾਕ ਹੱਥ ਛੁੜਾ ਕੇ ਸਾਇਕਲ ਦੇ ਹੈਂਡਲ ਨਾਲ ਲਮਕ ਰਹੇ ਝੋਲੇ ਨੂੰ ਚਿੰਬੜੇ ਪਏ ਸੀ ਜੀਹਦੇ ਵਿਚ ਉਹਦਾ ਰੋਟੀ ਵਾਲਾ ਪੌਣਾ ਤੇ ਗੋਡੇ ਤੇ ਬੰਨਣ ਵਾਲੀ ਗਰਮ ਪੱਟੀ ਸੀ।
ਜਵਾਕਾਂ ਨੂੰ ਇਉਂ ਝੋਲਾ ਫਰ੍ਹੋਲਦਿਆਂ ਦੇਖ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਕਿੱਡੀ ਮਾੜੀ ਕਿਸਮਤ ਸੀ ਉਹਦੀ ਜਿਹੜਾ ਆਵਦੇ ਜਵਾਕਾਂ ਨੂੰ ਕਦੇ ਦਸ ਰੁਪਏ ਦੀ ਚੀਜ਼ ਲਿਆ ਨੀ ਖਵਾ ਸਕਿਆ , ਉਹਨੇ ਅੱਖਾਂ ਸਾਫੇ ਦੇ ਲੜ੍ਹ ਨਾਲ ਪੂਝ ਲਈਆਂ। ਝੋਲਾ ਲਾਹ ਕੇ ਉਨ੍ਹਾਂ ਨੂੰ ਫੜ੍ਹਾ ਦਿੱਤਾ ਤੇ ਕਿਹਾ , “ਪੁੱਤ ਮੈਂ ਕੱਲ੍ਹ ਥੋਡੇ ਖਾਣ ਵਾਸਤੇ ਚੀਜ਼ੀ ਲਿਆਉਂਗਾ ਆਹ ਝੋਲਾ ਆਵਦੀ ਮੰਮੀ ਨੂੰ ਫੜ੍ਹਾ ਦਿਉ।”ਜਵਾਕ ਝੋਲਾ ਅੰਦਰ ਆਵਦੀ ਮਾਂ ਨੂੰ ਫੜ੍ਹਾਉਣ ਚਲੇ ਗਏ । ਅੱਜ ਉਹਦਾ ਨਹਾਉਣ ਨੂੰ ਮਨ ਨਾ ਮੰਨਿਆ ਤਾਂ ਉਹ ਸਿਰ ਦਾ ਸਾਫਾ ਲਾਹ ਪਾਣੀ ਦੇ ਭਰੇ ਹੋਏ ਭਾਡਆਿਂ ਵਿਚੋਂ ਬਾਲਟੀ ‘ਚ ਕੁਛ ਪਾਣੀ ਲੈ ਮੂੰਹ ਹੱਥ ਧੋ ਕੇ ਅੰਦਰ ਜਾ ਵੜ੍ਹਿਆ।
ਉਹਦੇ ਕੰਨ੍ਹਾਂ ਵਿੱਚ ਹਾਲੇ ਤੱਕ ਜਵਾਕਾਂ ਦੀ ਏ.ਸੀ ਲਆਿਵਾਂਗੇ ਵਾਲੀ ਗੱਲ ਗੂੰਜ ਰਹੀ ਸੀ , ਕਿ ਬਾਹਰ ਜ਼ੋਰ ਦੀ ਹਨ੍ਹੇਰੀ ਚੱਲ ਪਈ ਤੇ ਬੱਦਲ ਗੜਕਣ ਲੱਗਾ ਘਰ ਦੀ ਬਜਿਲੀ ਵੀ ਚਲੀ ਗਈ ਘਰ ਵਾਲੀ ਨੇ , ਸਰੋਂ ਦੇ ਤੇਲ ਦਾ ਦੀਵਾ ਬਾਲ ਦਿੱਤਾ ਜਹਿੜਾ ਅਕਸਰ ਹੀ ਲਾਇਟ ਜਾਣ ਤੇ ਬਾਲਿਆ ਜਾਂਦਾ ਸੀ। ਦੋਵੇਂ ਜਵਾਕ ਬਜਿਲੀ ਗੜਕਣ ਤੇ ਮੀਂਹ ਹਨ੍ਹੇਰੀ ਤੋਂ ਡਰਦੇ ਪਿਉ ਦੇ ਨਾਲ ਹੀ ਮੰਜੇ ਤੇ ਦੁਬਕ ਕੇ ਪੈ ਗਏ ਬਾਹਰ ਬੱਠਲ ਬਾਲਟੀਆਂ ਤੇ ਵੱਜਦੀਆਂ ਕਣੀਆਂ ਦਾ ਸ਼ੋਰ ਬਹੁਤ ਅਵਾਜ ਕਰ ਰਿਹਾ ਸੀ , ਅੰਦਰ ਮੰਜੇ ‘ਤੇ ਪਏ ਗੇਬੇ ਦਾ ਮੁੜਕੇ ਨਾਲ ਭਿੱਜਿਆ ਝੱਗਾ ਹਾਲੇ ਵੀ ਸੁੱਕਿਆ ਨਹੀਂ ਸੀ।
ਘਰ ਵਾਲੀ ਕਮਰੇ ਦੇ ਇੱਕ ਪਾਸੇ ਦੋ ਚਾਦਰਾਂ ਪਾਕੇ ਬਣਾਏ ਬਰਾਂਢੇ ਜਿਹੇ ਵਿੱਚ ਚੁੱਲ੍ਹੇ ‘ਤੇ ਰੋਟੀਆਂ ਲਾਉਣ ਲੱਗੀ ਹੋਈ ਸੀ। ਕਮਰੇ ਨੂੰ ਲੱਗੀ ਗਰਿੱਲ ਵਿੱਚੋਂ ਆਉਂਦੀ ਹਵਾ ਸਾਰੇ ਅੰਦਰ ਨੂੰ ਠੰਡਾ ਕਰਦੀ ਜਾ ਰਹੀ ਸੀ। ਜਵਾਕਾਂ ਨੇ ਕੋਲ ਪਏ ਬਿਸਤਰਿਆਂ ਤੋਂ ਕੰਬਲ ਚੱਕ ਕੇ ਉੱਤੇ ਲੈ ਲਿਆ , ਕੰਬਲ ਲੈਂਦਿਆਂ ਹੀ ਵੱਡੀ ਭੋਲੀ ਕਹਿਣ ਲੱਗੀ ”ਪਾਪਾ ਅੱਦ ਤਾਂ ਆਪਣੇ ਅੰਦਲ ਵੀ ਤਾਈ ਤੇ ਏ.ਸੀ ਜਿੰਨੀਂ ਥੰਦਾ ਹੋਇਆ ਪਾ , ਮੈਨੂੰ ਤਾਂ ਠੰਦ ਲਦੀ ਦਾਂਦੀ ਆ।” ਕੁੜੀ ਦੀ ਗੱਲ ਸੁਣ ਦੋਵਾਂ ਜਵਾਕਾਂ ‘ਤੇ ਲੋਟ ਕਰਕੇ ਕੰਬਲ ਦਿੰਦਿਆਂ ਗੇਬੇ ਨੇ ਕਿਹਾ , ”ਆਹੋ ਪੁੱਤ ਇਹ ਰੱਬ ਦਾ ਏ.ਸੀ ਆ ਜਿਹੜਾ ਉਹਨੇ ਆਪਣੇ ਵਰਗੇ ਗਰੀਬਾਂ ਵਾਸਤੇ ਬਣਾਇਆ ਐ।” ਲੱਬ ਦਾ ਏ.ਥੀ , ਲੱਬ ਦਾ ਏਥੀ, ਕਰਦੇ ਉਹ ਦੋਵੇਂ ਭੈਣ ਭਰਾ ਭੁੱਖੇ ਹੀ ਸੌਂ ਗਏ।
ਸਤਨਾਮ ਸਿੰਘ ਸ਼ਦੀਦ
99142-98580
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly