ਹਾਸੇ ਦਾ ਬਾਦਸ਼ਾਹ ਇੰਦਰਜੀਤ ਸਿੰਘ ਜੀਤ

(ਸਮਾਜ ਵੀਕਲੀ)

ਸਾਲ 2002 ‘ਚ ਮੈਨੂੰ ਇੰਦਰਜੀਤ ਭਾਜੀ ਦਾ ਖਤ ਮਿਲਿਆ ਉਨਾਂ੍ਹ ਨੇ ਮੇਰੀਆਂ ਪੁਸਤਕਾਂ ਨੂੰ ਸਲਾ੍ਹਉਂਦੇ ਹੋਏ ਲਿਖਿਆ ਸੀ ਕਿ, ਤੁਹਾਡੇ ਕੋਲ ਹਾਸ ਵਿਅੰਗ ਦੀ ਤਿੱਖੀ ਛੁਰੀ ਹੈ,ਮੈਂ ਮੀਰਜਾਦਾ ਨਾਂ ਦਾ ਤ੍ਰੈਮਾਸਿਕ ਰਸਾਲਾ ਕੱਢ ਰਿਹਾ ਹਾਂ ਮੇਰੇ ਵਾਸਤੇ ਭੀ ਕੁਝ ਲਿਖਕੇ ਭੇਜਆ ਕਰੋ। ਅਨਜਾਨ ਬੰਦੇ ਦੇ ਕੋਲੋਂ ਤਾਰੀਫ਼ ਸੁਣਕੇ ਮੈਂ ਬੜਾ ਖੁਸ਼ ਹੋਇਆ ਸੋਚਿਆ ਚਲੋ ਇਕ ਬੰਦੇ ਨੇ ਤਾਂ ਮੇਰੀਆਂ ਪੁਸਤਕਾਂ ਨੂੰ ਸਲਾ੍ਹਇਆ ਹੈ , ਉਸ ਦਿਨ ਤੋਂ ਬਾਅਦ ਮੈਂ ਨਿਰੰਤਰ ਲਿਖ ਰਿਹਾ ਹਾਂ। “ਮੈਂ ਹਾਸ ਵਿਅੰਗ ਕਿਵੇਂ ਲਿਖਦਾ ਹਾਂ “ ਦੇ ਲੇਖ ਵਿਚ ਉਨਾਂ੍ਹ ਨੇ ਲਿਖਿਆਸੀ ਕਿ ਹਾਸ ਵਿਅੰਗ ਲਿਖਣ ਵਾਸਤੇ ਤਿੰਨ ਚੀਜਾਂ ਦੀ ਲੋੜ ਹੁੰਦੀ ਹੈ,ਪੈਨ,ਕਾਗਜ ਅਤੇ ਸੈਂਸ ਆਫ਼ ਹਿਊਮਰ,ਪਹਿਲੀਆਂ ਦੋ ਚੀਜਾਂ ਤਾਂ ਅਸਾਨੀ ਨਾਲ ਮਿਲ ਜਾਂਦੀਆਂ ਹਨ ਪਰ ਸੈਂਸ ਆਫ਼ ਹਿਊਮਰ ਇਕ ਰੱਬੀ ਵਰਦਾਨ ਹੈ,ਜਦ ਤੱਕ ਇਹ ਚੀਜ ਕਿਸੇ ਕੋਲ ਨਹੀਂ ਹੁੰਦੀ, ਤਦ ਤੱਕਨਾ ਹੱਸਣਾ ਸੰਭਵ ਹੈ, ਅਤੇ ਨਾ ਹੀ ਕਿਸੇ ਨੂੰ ਹਸਾਉਣਾ।

ੳਨਾਂ੍ਹ ਨੇ ਲਿਖਿਆ ਹੈ ਕਿ ਸਾਡੇ ਪਰਿਵਾਰ ਦੇ ਸਾਰੇ ਜੀ ਸ਼ੁਗਲੀ ਹੁੰਦੇ ਸਨ, ਮੈਂ ਬਚਪਨ ਤੋਂ ਹੀ ਦਾਦਾ ਜੀ,ਬਾਪੂ ਜੀ ਅਤੇ ਚਾਚਾ ਜੀ ਤੋਂ ਉਨ੍ਹਾਂ ਦੇਂ ਮਜ਼ਾਕ ਅਤੇ ਮਸ਼ਕਰੀਆਂ ਸੁਣਦਾ ਆ ਰਿਹਾ ਸੀ, ਹਾਸ ਵਿਅੰਗ ਲਿਖਣਾ ਮੇਰੀ ਜ਼ਾਤੀ ਚੋਣ ਨਹੀਂ, ਇਹ ਮੈਨੂੰ ਵਿਰਸੇ ਵਿਚ ਮਿਲੀ ਰਹਿਮਤ ਸੀ। ਡਾਕਟਰ ਦਵਿੰਦਰ ਕੌਰ ਦੇ ਇੰਟਰਵਿਉ ਵਿਚ ਵੀ ੳਨ੍ਹਾਂ ਨੇ ਇਹੀ ਗੱਲ ਕਹੀ ਸੀ। ਭਾਜੀ ਇੰਦਰਜੀਤ ਨੇ ਕੋਈ ਇਕ ਡਜ਼ਨ ਪੁਸਤਕਾਂ ਲਿਖੀਆਂ ਹਨ ਉਨ੍ਹਾਂ ਪੁਸਤਕਾਂ ਚੋਂ ਕੁਝ ਸੰਪਾਦਤ ਕੀਤੀਆਂ ਹਨ। ਉਨ੍ਹਾਂ ਦੀ ਸੰਪਾਦਤ ਕੀਤੀ ਹੋਈ ਪੁਸਤਕ ‘ ਵਲੈਤੀ ਹਾਸੇ ।’ਵਿਚ ਵਲੈਤ ਦੇ ਲੇਖਕਾਂ ਦੀਆਂ ਰਚਨਾਵਾਂ ਹਨ ਜਿਹੜੀਆਂ ਹਾਸੇ ਨਾਲ ਭਰਪੂਰ ਹਨ। ਇੰਦਰਜੀਤ ਨੇ ਸਮਾਜ ਦੇ ਹਰ ਪਹਿਲੂ ਤੇ ਹਾਸ ਵਿਅੰਗ ਲਿਖਿਆ ਹੈ। ਇੰਗਲੈਂਡ ਵਿਚ ਵਸਦੇ ਪੰਜਾਬੀ ਲੇਖਕਾਂ ਵਿਚ ਇੰਦਰਜੀਤ ਜੀ ਦਾ ਵਿਸੇLਸ਼ਮੁਕਾਮ ਹੈ।ਇੰਗਲੈਂਡ ਵਿਚ ਇੰਦਰਜੀਤ ਜੀ ਨੂੰ ਰਹਿੰਦਿਆਂ ਪੰਜ੍ਹਾ ਵਰ੍ਹੇ ਹੋ ਗਏਸਨ, ਵੁਲਵਰਹੈਂਪਟਨ ਵਿਚ ਉਨ੍ਹਾਂ ਨੇ ਪੰਜਾਬੀ ਸਹਿਤ ਸਭਾ ਦਾ ਸੰਗਠਨ ਕੀਤਾ ਅਤੇ ਕਈ ਸ਼ਾਨਦਾਰ ਸਮਾਗਮ ਵੀ ਕਰਵਾਏ ।

ਇੰਦਰਜੀਤ ਜੀਤ ਜੀ ਦਾ ਜੱਦੀ ਪਿੰਡ ਖਟਕੜ ਕਲਾਂ ਹੈ,ਜਿਹੜਾ ਸ਼ਹੀਦ ਭਗਤ ਸਿSਘ ਦੇ ਨਾਂ ਨਾਲ ਮਸ਼ਹੂਰ ਹੈ। ਗਿਆਨੀ ਅਤੇ ਗ੍ਰੈਜੁਏਸ਼ਨ ਕਰਕੇ ਉਹ ਕੀਨੀਆਂ ਦੇ ਮਸ਼ਹੂਰ ਸ਼ਹਿਰ ਨੈਰੋਬੀ ਸਾਲ 1958 ਵਿਚ ਚਲਾ ਗਿਆ, ਤੇ ਫੇਰ ਇੰਗਲੈਂਡ ਦੇ ਸ਼ਹਿਰ ਵੁਲਵਰਹੈਂਪਟਨ ਵਿਚ ਵਸ ਗਿਆ। ਇੰਗਲੈਂਡ ਵਿਚ ਸਥਿਤ ਭਾਰਤ ਦਾ ਉਹ ਇਕ ਸਭਿਆਚਾਰਕ ਸਫੀLਰ ਸੀਉਹ ਨੈਰੋਬੀ ਅਤੇ ਇੰਗਲੈਂਡ ਵਿਚ ਹਮੇਸ਼ਾਂ ਤੋਂ ਹੀ ਪੰਜਾਬ ਤੋਂ ਆਏ ਲੇਖਕਾਂ ਦੀ ਮਹਿਮਾਨ –ਨਿਵਾਜੀ ਦੇ ਨਾਲ ਨਾਲ ਮਹਿਫ਼ਿਲਾਂਕਰਦਾਰਿਹਾ ।ਉਸਦੀ ਪੁਸਤਕ ਵੇਲਿਨਟਾਇਨਡੇ ਵਿਚ ਕੋਈ 16 ਲੇਖ ਹਨ ਅਤੇ ਸਾਰੇ ਦੇ ਸਾਰੇ ਹਾਸ ਵਿਅੰਗ ਨਾਲ ਭਰਪੂਰ ਹਨ ਪਰ ਮੈਂ ਉੁਨ੍ਹਾਂ ਚੋਂ ਤਿੰਨ ਲੇਖਾਂ ਦੇ ਬਾਰੇ ਜ਼ਿਕਰ ਕਰਨਾ ਚਾਹੁੰਦਾ ਹਾਂ ਵੈਸੇ ਤਾਂ ਵੇਲਿਨਟਾਇਨ ਡੇ ਪਿਆਰ ਦਾ ਪ੍ਰਤੀਕ ਹੁੰਦਾ ਹੈ ਪਰ ਭਾਰਤ ਵਿਚ ਇਸ ਦਿਨ ਕੱਟਰਪੰਥੀ ਹਿੰਦੂ ਸੰਸਥਾਂਵਾ ਪਸੰਦ ਨਹੀਂ ਕਰਦੀਆਂ ਤੇ ਪਿਆਰ ਵਿਚ ਫਿਰ ਰਹੇ ਜੋੜਿਆ ਨਾਲ ਕੁੱਟ ਮਾਰ ਵੀ ਕਰਦੀਆਂ ਹਨ।

ਖੈਰ ਇਹ ਦਿਨ ਸੇਂਟ ਵੇਲਿਨਟਾਈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ 14 ਫਰਵਰੀ ਦਾ ਦਿਨ ਹੁੰਦਾ ਹੈ। ਪਿਆਰ ਮਾਂ-ਬਾਪ,ਭੈਣ-ਭਰਾਲਵਰਜ਼ ਆਦਿ ਕਿਸੇ ਨਾਲ ਵੀ ਹੋ ਸਕਦਾ ਹੈੋ ਤੇ ਜੀਤ ਜੀ ਨੇ ਲਿਖਿਆ ਸੀ ਕਿ ਜੇ ਪਿਆਰ ਸਿਰੇ ਨਾ ਚੜੇ੍ਹ ਤਾਂ ਅਸਫਲ ਪ੍ਰੇਮੀ ਇਹ ਕਹਿ ਉਠਦਾ ਹੈ
ਇਸ਼ਕ ਮੈਂ ਹਮ ਬਣਕੇ ੳੱਲੂ ਰਹਿ ਗਏ,
ਅਬ ਤਸੱਵਰ ਕੇ ਕਿਲੇ ਬੀ ਢਹਿ ਗਏ।
ਉਨਕੇ ਬੱਚੇ ਹਮ ਕੋ ‘ਮਾਮੂ’ ਕਹਿ ਗਏ
ਦਿਲ ਕੇ ਅਰਮਾਂ ਆਂਸੂਉਂ ਮੇ ਬਹਿ ਗਏ।

ਉਹ ਲਿਖਦੇ ਹਨ ਕਿ ਪੈਸਾ ਬੋਲਦਾ ਨਾਮੀ ਲੇਖ ਵਿਚ ਵੀਹ ਪੌਂਡ ਦੇ ਨੋਟ ਨਾਲ ਢੇਰ ਸਾਰੀਆਂ ਗੱਲਾਂ ਕੀਤੀਆਂ ਜਿਵੇਂ ਵੀਹ ਪੌਂਡ ਦੇ ਨੋਟ ਨੂੰ ਨੀਲਾ ਰੰਗ ਪਸੰਦ ਹੈ, ਖਾਣੇ ਵਿਚ ਹਵਾ ਪਸੰਦ ਹੈ, ਅਤੇ ਦੁਖ ਉਦੋਂ ਹੁੰਦਾ ਹੈ ਜਦੋਂ ਸਮਗਲਰ ਮੈਨੂੰ ਵਰਤਦੇ ਹਨ, ਤੇ ਖੁਸੀ ਉਦੋਂ ਹੁੰਦੀ ਹੈ ਜਦੋਂ ਕੋਈ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ ਅਤੇ ਕੰਜੂਸ ਔਰਤਾਂ ਬਹੁਤ ਪਸੰਦ ਹਨ ਕਿਉਂ ਕਿ ਉਨ੍ਹਾਂ ਕੋਲ ਰਹਿਣ ਦਾ ਵੱਧ ਮੌਕਾ ਮਿਲਦਾ ਹੈ। ਮਿਸਟਰ ਪੌਂਡ, “ ਜੀ ਹੁਣ ਇਹ ਦੱਸੋ ਤੁਸੀਂ ਲਿਖਾਰੀਆਂ ਕੋਲ ਵੀ ਰਹਿੰਦੇ ਹੋ?” “ਉਨ੍ਹਾਂ ਕੋਲ ਮੇਰਾ ਘੱਟ ਹੀ ਆਉਣਾ ਜਾਣਾ ਹੁੰਦਾ ਹੈ, ਜੇ ਕਦੇ ਗਿਆ ਤਾਂ ਕਰਜ ਦੀ ਸ਼ਕਲ ਵਿਚ।” “ਤੂਹਾਡੀ ਦਿਲੀ ਖੁਹਾਇਸ਼ ਕੀ ਹੈ? “ਇਹੀ ਕਿ ਮੇਰੀ ਕਦਰ ਵਧੇ,ਲੋਕ ਮੈਨੂੰ ਰਿਸ਼ਤੇ ਨਾਤੇ ਤੋਂ ਵਧ ਨਾ ਚਾਹੁਣ,ਮੈਨੂੰ ਰੱਬ ਨਾ ਮੰਨਣ ,ਮੈਂ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਾਂ ਜਰੂਰਤ ਨਾ ਬਣ ਜਾਵਾਂ, ਮੇਰੀ ਬੰਦਗੀ ਨਾ ਕਰਨ, ਮੇਰੇ ਲਈ ਝੂਠ ਨਾ ਬੋਲਣ ਅਤੇ ਮੇਰੇ ਲਈ ਆਪਣੀ ਜ਼ਮੀਰ ਨਾ ਵੇਚਣ।”ਂ

ਫਿਰ ਉਹ ਲਿਖਦੇ ਹਨ ਕਿ ਰਾਤ ਜਿਆਦਾ ਹੋਣ ਕਰਕੇ ਵੀਹ ਪੌਂਡ ਦੇ ਨੋਟ ਨਾਲ ਅਗਲੇ ਦਿਨ ਗੱਲਾਂ ਕਰਨ ਦਾ ਪਰੋਗਰਾਮ ਬਣਾਇਆ, ਅਗਲੇ ਦਿਨ ਕੰਮ ਤੇ ਜੀ ਨਾ ਲੱਗੇ ਕਿ ਕਿਹੜੀ ਘੜੀ ਘਰ ਪਹੁੰਚਾਂ ਤਾਂ ਜੇ ਮਿਸਟਰ ਪੌਂਡ ਨਾਲ ਫਾਈਨਲ ਰਾਊਂਡ ਹੋ ਜਾਵੇ ਅਤੇ ਫੇਰ ਮੈਂ ਉਸਨੂੰ ਲਾਕਰ ਵਿਚ ਰੱਖ ਦੇਵਾਂ ਤਾਂ ਜੋ ਉਹ ਸੇਫ਼ ਰਹੇ।ਐਦਾਂ ਦਾ ਨੋਟਕਿਸੇ ਕੀਮਤ’ਤੇ ਵੀ ਨਹੀਂ ਮਿਲ ਸਕਦਾ। ਅਗਲੇ ਦਿਨ ਕੰਮ ਤੋਂ ਆਕੇ ਦਰਾਜ ਖੋਲਿ੍ਹਆ ਤਾਂ ਕਿ ਵੇਖਿਆ ਮਿਸਟਰ ਪੌਂਡ ਹੋਰੀਂ ਗਾਇਬ ਸਨ, ਮੈਂ ਬੜਾ ਘਬਰਾ ਗਿਆ, ਸਾਰਾ ਦਰਾਜ ਉਲਟਾ ਦਿੱਤਾ ਪਰ ਨੋਟ ਕਿਧਰੇ ਨਾ ਮਿਲਿਆ। ਪਤਨੀ ਨੂੰ ਆਵਾਜ ਦਿੱਤੀ। “ ਕੀ ਹੋਇਆ ਕਿਉਂ ਰੋਲਾ ਪਾਇਆ ਹੋਇਆ ਹੈ।”

“ਦਰਾਜ ਵਿਚ ਵੀਹ ਪੌਂਡ ਦਾ ਨੋਟ ਸੀ ਉਹ ਕਿੱਥੇ ਗਿਆ “ “ ਮੈਂ ਆਪਣੇ ਲਈ ਸੂਟ ਲੈਣਾ ਸੀ ਮੇਰੇ ਕੋਲ ਕੁਝ ਪੌਂਡ ਘੱਟ ਸਨ ਤੇ ਮੈਂ ਉਹ ਖਰਚ ਲਏ।” “ਗ਼ਜ਼ਬ ਹੋ ਗਿਆ ਉਹ ਤਾਂ ਬੋਲਣ ਵਾਲਾ ਨੋਟ ਸੀ ।” “ ਬਹੁਤਾ ਲਿਖਣ ਨਾਲ ਤੁਹਾਡਾ ਦਿਮਾਗ਼ ਖ਼ਰਾਬ ਹੋ ਗਿਆ ਹੈ।ਕਿ ਭਲਾ ਨੋਟ ਵੀ ਬੋਲਦੇ ਹਨ ?” ਤੂੰ ਨਹੀਂ ਸਮਝੇਂਗੀ ,ਕਿਹੜੀ ਸ਼ਾਪ ਵਾਲੇ ਨੂੰ ਦਿੱਤੈ।” “ਡਡਲੀ ਰੋਡ ਤੇ ਤ੍ਰਿਪਤਾ ਦੀ ਹਟੀ ਤੋਂ ਸੂਟ ਲਿਆਦਾ ਹੈ ।” ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਉਹ ਨੋਟ ਸਾਨੂੰ ਮਿਲ ਜਾਵੇ ਪਰ ਨਹੀਂ ਮਿਲਿਆ।ਹਸਰਤ ਹੀ ਹੀ ਰਹਿ ਗਈ ,ਉਹ ਕੀ ਦੱਸਣਵਾਲਾ ਸੀ ? ਕੀ ਕਰ ਸਕਦੇ ਹਾਂ ਬਸ ਇਹੀ ਕਹਿ ਸਕਦੇ ਹਾਂ:
ਉਸ ਬੀਸ ਪੌਂਡ ਕੇ ਨੋਟ ਕੋ,ਲਾਊਂ ਕਹਾਂ ਸੇ ਮੈਂ
ਹੈਰਾਂ ਹੂੰ,ਦਿਲ ਕੋ ਰੋਊਂ ਕਿ ਪੀਟੂੰ ਜਿਗਰ ਕੋ।

ਉਨ੍ਹਾਂ ਦੀ ਪੁਸਤਕ ਕੋਈ ਵੀ ਹੋਵੇ ਇਕ ਵਾਰੀਪੜ੍ਹਣ ਲੱਗ ਜਾਵੋ,ਪੜ੍ਹਣ ਵਾਲੇ ਦਾ ਧਿਆਨ ਚੁੰਬਕ ਵਾਗ ਚੰਬੜਿਆ ਰਹਿੰਦਾ ਹੈ, ਤੇ ਪਾਠਕ ਸਾਰੀ ਪਸੁਤਕ ਪੜ੍ਹਕੇ ਹਟਦਾ ਹੈ। ਸਮਾਜ ਦੇ ਹਰ ਪਹਿਲੂ ਤੇ ਲਿਖਕੇ ਇੰਦਰਜੀਤ ਸਿੰਘ ਜੀਤਬਹੁਪੱਖੀਹਾਸ ਵਿਅੰਗ ਸਹਿਤਕਾਰ ਬਣ ਗਿਆ ਗੋਲ ਮੋਲ ਵਚਨ ‘ਚ ਉਸਨੇ ਪਤੀ ਦੀ ਅਵਸਥਾ ਬਾਰੇ ਲਿਖਦੇ ਹੋਏ ਕਿਹਾ ਹੈ ਕਿ ਮਾਂ ਦੇ ਪੈਰਾਂ ਵਿਚ ਜੰਨਤ ਹੁੰਦੀ ਹੈ, ਪਤਨੀ ਦੇ ਪੈਰਾਂ ਥੱਲੇ ਵਿਚਾਰਾ ਪਤੀ।

ਚੀਨ ਦੀ ਯਾਤਰਾ ਬਾਰੇ ਉਹ ਲਿਖਦੇ ਹਨ ਜਿਸ ਹੋਟਲ ਵਿਚ ਅਸੀਂ ਠਹਿਰੇ ਸੀ,ਬੈਡਇੰਨੇ ਛੋਟੇ ਕਿ ਕੱਲਾ ਬੰਦਾ ਡਿੱਗੇ ਤੋਂ ਬਿਨਾ ਸੌਂ ਨਹੀਂ ਸੀ ਸਕਦਾ। ਇਸ ਕਰਕੇ ਮੇਰੀ ਪਤਨੀ ਨੇ ਮੇਰੀ ਮਦਦ ਕੀਤੀ ਅਸਂੀਂਇਕ ਦੂਜੇ ਨੂੰ ਫੜਕੇ ਸੁੱਤੇ ਰਹੇ। ਮੈਨੂੰ ਸਵੇਰੇ ੳੁੱਠਕੇ ਚਾਹ ਪੀਣ ਦੀ ਆਦਤ ਹੈ ਮੇਂ ਚਾਹ ਪੀਣ ਵਾਸਤੇ ਟੈਲੀਫ਼ੋਨ ਕੀਤਾਮੇਰੀ ਗੱਲ ਕਿਸੇ ਨੂੰ ਸਮਝ ਨਾ ਆਈ ਕਿਉਂ ਜੋ ਉੱਥੋਂਂ ਦੇ ਲੋਕ ਚੀਨੀ ਭਾਸਾ ਤੋਂ ਬਿਨਾ ਹੋਰ ਕੋਈ ਭਾਸ਼ਾ ਨਹੀਂL ਹੀ ਜਾਣਦੇ ।ਉਹ ਸੁਣਦੇ ਹਨ ਪਰ ਸਮਝਦੇ ਨਹੀਂ, ਉਸ ਵੇਲੇ ਮੈਂ ਮਹਿਸੂਸ ਕੀਤਾ ਕਿ ਇਹ ਹੋਟਲ ਹੈ ਕਿ ਮੇਰਾ ਘਰ ਜਿੱਥੇ ਮੇਰੀ ਗੱਲ ਕੋਈ ਨਹੀਂ ਸੁਣਦਾ,ਜੇ ਸੁਣਦਾ ਹੈ ਤਾਂ ਸਮਝਦਾ ਨਹੀਂ। ਉਰਦੁੂ ਹਾਸ ਵਿਅੰਗ ਸ਼ਾਇਰੀ ਵਿਚ ਵੈਸੇ ਤਾਂ ਸਾਰੀ ਸ਼ਾਇਰੀ ਹਾਸੇ ਨਾਲ ਭਰਪੂਰ ਹੈ ਪਰ ਮੈਂ ਇਕ ਦੋ ਸ਼ੇਅਰਾਂ ਦਾ ਜਿਕਰ ਜਰੂਰ ਕਰਾਂਗਾਂ ਪਹਿਲੀ ਸ਼ਾਇਰੀ ਇਹ ਹੈ
ਸਿਖਰ ਦੁਪਹਿਰੇ ਸਬ ਸੇ ਛੁਪ ਕਰ ਅੰਬ ਪਰ ਚੜ੍ਹਿਆ ਕਰਤੇ ਥੇ ।
ਮੂੰਹ ਸੁੱਜ ਭੜੋਲਾ ਹੋਤਾ ਥਾ ਜਬ ਡੇਂਬੂ ਲੜਿਆਂ ਕਰਤੇ ਥੇ ।

ਪੂਰੀ ਸ਼ਾਇਰੀ ਲੇਖ ਵਡਾ ਹੋਣ ਦੇ ਡਰੋਂ ਨਹੀਂਂ ਲਿਖੀ ਅਤੇ ਦੂਜੀ ਸ਼ਾਇਰੀ ਹੀਰ ਰਾਂਝਾ ਬਾਰੇ ਹੈਸੇLਅਰ ਕੁਝ ਇਸ ਤਰ੍ਹਾਂ ਹੈ
ਹੀਰ ਦੇ ਬੁਹੇ ਅੱਗੇ ਵੇਖ ਕੇ ਆਸ਼ਕੋਂ ਕਾ ਘੜਮੱਸ
ਰਾਂਝਾ ਤਖਤ ਹਜਾਰੇ ਟੁਰ ਗਿਆ ਫੜ ਕਰ ਪਹਿਲੀ ਬਸ

ਕਵੀਆਂ ਦੀਆਂ ਮਸ਼ਕਰੀਆਂ ਪੁਸਤਕ ਵਿਚ ਇਕ ਤੋਂ ਇਕ ਚੜ੍ਹਦੀ ਮਸ਼ਕਰੀ ਹੈ ਇਹ ਮਸ਼ਕਰੀਆਂ ਕਵੀਆਂ ਨਾਲ ਸੰਬਧਿਤਹਨ ਪਰ ਲੇਖ ਮੈਨੂੁੰੰ ਸਾਰੀਆਂ ਮਸ਼ਕਰੀਆਂ ਲਿਖਣ ਦੀ ਇਜਾਜਤ ਨਹੀਂ ਦਿੰਦਾ ਪਰ ਕੂਝ ਮਸ਼ਕਰੀਆਂ ਦਾ ਜਿਕਰ ਕਰਨਾ ਬਣਦਾ ਹੈ।ਰੋਜਾਨਾ ਜ਼ਿਦਗੀ ਵਿਚ ਅਸੀਂ ਕੂਝ ਇਹੋ ਜਿਹਾ ਕਹਿ ,ਸੁਣ ਲੈਂਦੇ ਹਾਂ ਉਹ ਕਿਸੇ ਨਾ ਕਿਸੇ ਰੂਪ ਵਿਚ ਹਾਸਾ ਬਣ ਜਾਂਦਾ ਹੈ ਪਰ ਜਦੋਂ ਉਹੀ ਗੱਲ ਕਲਮ –ਬੱਧ ਹੋ ਜਾਂਦੀ ਹੈ ਤਾਂ ਸਹਿਤ ਦਾ ਅੰਗ ਬਣ ਜਾਂਦੀ ਹੈ ਇਨ੍ਹਾਂ ਗੱਲ਼ਾਂ ਨੂੰ ਕਲਮ-ਬੱਧ ਕਰਨਾ ਕੋਈ ਸੌਖੀ ਗੱਲ ਨਹੀਂਪਰ ਇੰਦਰਜੀਤ ਸਿਘੰ ਜੀਤ ਨੇ ਕਰ ਵਿਖਾਇਆਂ ਹੈ। ਕੂਝ ਕੂ ਮਸ਼ਕਰੀਆਂ ਪੇਸ਼ ਹਨ ਸ਼ੇਰਨੀ ਇੰਦਰਜੀਤ ਸਿੰਘ ਜੀਤ ਲਿਖਦੇ ਹਨ ਕਿ ਮੇਰੀ ਕਿਤਾਬ ਗੁਸਤਾਖ਼ੀ ਮਾਫ਼ ਦੀ ਰਿਲੀਜ਼ ਮਗਰੋਂ ਖਾਣ ਪੀਣ ਦਾ ਪੋ੍ਰਗਰਮ ਸੀ, ਕਵੀ ਖਾਣ- ਪੀਣ ਲੱਗ ਪਏ ਅਤੇ ਨਾਲ-ਨਾਲ ਸ਼ੇਅਰੋ-ਸਾਇਰੀ ਵੀ ਸ਼ੁਰੂ ਹੋ ਗਈ, ਅਸੀਂ ਕਾਫੀ ਲੇਟ ਹੋ ਗਏ ਸੀ ,ਰਾਹੀ ਸਾਹਿਬਉੱਕੇ ਜਾਣ ਲੱਗੇ ਤਾਂ ਮੈਂ ਕਿਹਾ “ ਰਾਹੀ ਸਾਹਿਬ ਮੈਨੂੰ ਇਕ ਸ਼ੇਅਰ ਯਾਦ ਆ ਗਿਆ ਸੁਣਕੇ ਜਾਣਾ।”

ਅੱਗੋਂ ਰਾਹੀ ਹੋਰੀਂ ਕਹਿਣ ਲੱਗੇ, “ ਜੀਤ ਜੀ ! ਹੁਣ ਨਹੀਂ,ਤੁਹਾਨੂੰ ਸ਼ੇਅਰ ਯਾਦ ਆ ਗਿਆ ਤੇ ਮੈਨੂੰ ਸ਼ੇਰਨੀ ਯਾਦ ਆ ਗਈ।”

ਪਗੜੀ ਕੇਸ ਦੇ ਦੌਰਾਨ ਮੇਰਾ ਪਰਮ ਮਿੱਤਰ ਸਵਰਗੀ ਨਿਰੰਜਨ ਸਿੰਘ ਨੂਰ ਅਤੇ ਉਸਦੇ ਸਾਥੀ ਕੋਰਟ ਵਿਚ ਜਾਂਦੇ ਰਹਿ੍ਹੰਦੇ ਸੀ, ਇਕ ਦਿਨ ਕੋਰਟ ਤੋਂ ਆਕੇ ਦਾਰੂ ਪੀਣ ਲੱਗ ਪਏ। ਇਕ ਗਿਆਨੀ ਨੁਮਾ ਕਵੀ ਨੇ ਅੱਧੀ-ਪੌਣੀ ਬੋਤਲ ਪੀ ਲਈ, ਜਦੋਂ ਥੋਹੜੀ ਜਿਹੀ ਬਚੀ ਤਾਂ ਨੂਰ ਹੋਰਾਂ ਨੂੰ ਕਹਿਣ ਲੱਗਾ, “ ਲੈ ਬਾਕੀ ਦੀ ਤੂੰ ਪੀ ਲੈ ਮੈਂ ਘਰ ਜਾਕੇ ਅਜੇ ਪਾਠ ਕਰਨਾ ।” ਇਹ ਸੁਣਕੇ ਨੂਰ ਨੇ ਕਿਹਾ “ਜੇ ਮੈਨੂੰ ਪਤਾ ਹੁੰਦਾ ਤੂੰ ਪਾਠ ਕਰਨਾ ਹੈ ਤਾਂ ਮੈਂ ਇਕ ਬੋਤਲ ਹੋਰ ਲੈ ਆਉਂਦਾ ਤਾਂ ਤੂੰ ਪਾਠ ਸ਼ੁੱਧ ਕਰਨ ਜੋਗਾ ਤਾਂ ਹੋ ਜਾਂਦਾL।

ਅੰਗਰੇਜੀ ਦੀ ਇਕ ਪੁਸਤਕ ਲਾਫਟਰ : ਇਜ਼ ਬੈਸਟ ਮਡੀਸਨ ਵਿਚ ਬੜੇ ਵਧਿਆ ਲਤੀਫੇ ਲਿਖੇ ਹਨ ੳਨ੍ਹਾਂ ਚੋਂ ਇਕ ਲਤੀਫਾ ਪੇਸ਼ ਹੈ
ਇਫ਼ ਯੁਅਰ ਡੋਗ ਇਜ਼ ਬਾਰਕਿੰਗ ਐਟ ਦਾ ਬੈਕ ਡੋਰ, ਐਂਡ ਯੂਅਰ ਵਾਈਫ਼ ਇਜ਼ ਯੈਲਿੰਗ ਐਟ ਦਾ ਫਰੰਟ ਡੋਰ ਹੂ ਡੂ ਯੂ ਲੈਟ ਇਟ ਇਨ ਫ਼ਸਟ।
ਦਾ ਡੋਗ ਐਟ ਲੀਸਟ ਹੀ ਵਿੱਲ ਸ਼ੱਟ ਅੱਪ ਆਫਟਰ ਯੂ ਲੈਟ ਹਿਮ ਇੰਨ।
‘ਵੁਲਵਰਹੈਂਪਟਨ ਕਵੀਆਂ ਦਾ ਸ਼ਹਿਰ ।’ ਵਿਚ ਬਹੁਤ ਸਾਰੇਕਵੀਆਂ ਦੀਆਂ ਕਵਿਤਾਵਾਂ ਦਰਜ ਹਨ

ਗੁਸਤਾਖੀ ਮਾਫ਼ ਪਸੁਤਕ ਵਿਚ ਉਹ ਲਿਖਦਾ ਹੈ ਕਿ ਸਮਾਜ ਵਿਚ ਵਿਚਰਦੀਆਂ ਘਟਨਾਵਾਂ ਨੂੰ ਪ੍ਰਤੱਖਦਾ ਹਾਂ ਇਹ ਜਣਨ –ਪ੍ਰਕਿਰਿਆ ਵਾਂਗ ਪਣਪਦੀਆਂ ਰਹਿਦੀਆਂ ਹਨ, ਇਨ੍ਹਾਂ ਨੂੰ ਜਨਮ ਦੇਣ ਵਿਚ ਕਈ ਦਿਨ ਅਤੇ ਬਹੁਤੀ ਵਾਰੀ ਕਈ ਮਹੀਨੇ ਲੱਗ ਜਾਂਦੇ ਹਨ ।ਫਿਰ ਉਨ੍ਹਾਂ ਨੂੰ ਵਿਅੰਗਾਤਮਕ ਰੰਗਣ ਦੇਕੇ ਕਾਗਜ ਤੇ ਉਤਾਰਦਾ ਹਾਂ ਮੈਂ ਕੋਸ਼ਿLਸ਼ ਕਰਦਾ ਹਾਂ ਕਿ ਕਿਸੇ ਦੀ ਇੱਜਤ ੳੁੱਤੇ ਕੋਈ ਆਂਚ ਨਾ ਆਵੇ।, ਛੇੜ ਛਾੜ ਹਾਸ-ਰਸ ਹੈ ਤੇ ਚੀਰ-ਫਾੜ ਵਿਅੰਗ ,ਦੋਹਾਂ ਲਈ ਨਾ ਕੇਵਲ ਤਰੀਕੇ ਬਲਕਿ ਸਲੀਕੇ ਦੀ ਵੀ ਲੋੜ ਹੁੰਦੀ ਹੈ । ਸਾਲ 2007 ਵਿਚ ਜੀਤ ਜੀ ਨੂੰ ਪਿਆਰਾ ਸਿੰਘ ਯਾਦਗਾਰੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ ।ਹਾਸ ਵਿਅੰਗ ਰਚਨਾ ਆਲੋਚਨਾਤਮਕ ਅਧਿਅਨ ਵਿਚ ਪੋ੍ਰ: ਬ੍ਰਹਮਜਗਦੀਸ਼ ਸਿSੰਘ ਜੀ ਪੁਸਤਕ ਵਿਚ ਕੇ ਐਲ ਗਰਗ ਜੀ ਨੇ ਇੰਦਰਜੀਤ ਸਿਘੰ ਜੀਤ ਬਾਰੇ ਲਿਖਦੇ ਹੋਏ ਕਿਹਾ ਹੈ ਕਿ, ਉਨ੍ਹਾਂ ਦੀ ਸਹਿਜ ਭਾਸਾLਹੈ,

ਸਰਲਤਾ ਅਤੇ ਜੁਬਾਨ ਦੀ ਮਿਠਾਸਹੈ ਜਿਸ ਵਿਚ ਉਹ ਇਕ ਬੈਠਕ ਚ’ ਹੀ ਸੁਣਨ ਵਾਲੇ ਦਾ ਮਨ ਮੋਹ ਲੈਂਦਾ ਹੈ, ਉਹ ਸੜਿਆ ਫੁਕਿਆ ਵਿਅੰਗਕਾਰ ਨਹੀਂ ਜੋ ਆਪਣੇ ਵਿਅੰਗ ਤੀਰਾਂ ਰਾਹੀਂ ਮਾਹੌਲ ਵਿਚ ਤਲਖ਼ੀ ਪੈਦਾ ਕਰੇ।ਪ੍ਰੌਬ੍ਰਹਮਜਗੀਸ਼ ਸਿੰਘ ਇਸੇ ਪੁਸਤਕ ਵਿਚ ਲਿਖਦੇ ਹਨ ਕਿ ਪੰਜਾਬੀ ਸਹਿਤ ਵਿਚ ਉਸਦੀਆਂ ਪ੍ਰਾਪਤੀਆਂ ਦਾ ਵੱਡਾ ਸੋਮਾ ਉਸ ਦੁਆਰਾ ਲਿਖਿਆ ਹਾਸ ਵਿਅੰਗ ਸਹਿਤ ਹੈ । ਭਾਜੀ ਇੰਦਰਜੀਤ ਸਿੰਘ ਜੀਤ ਪਿਛਲੇ ਵੀਹ ਸਾਲ ਤੋਂਮੀਰਜਾਦਾ ਨਾਂ ਦਾ ਰਸਾਲਾ ਕੱਢ ਰਹੇ ਸਨ, ਉਨ੍ਹਾਂ ਦੀ ਹਿੱਮਤ ਦੀ ਦਾਦ ਦੇਣੀ ਬਣਦੀ ਹੈ। ਰਸਾਲੇ ਵਿਚ ਆਏ ਮੇਲ ਮਿਲਾਪ ਅਤੇ ਹਸਦਿਆਂ ਦੇ ਨੂੰ ਘਰ ਵਸਦੇ ਬਾਰ ਬਾਰ ਪੜ੍ਹਣ ਨੂੰ ਜੀ ਕਰਦਾ ਹੈ। ਉਹ ਹੁਣ ਸਾਡੇ ਵਿਚ ਨਹੀਂ ਰਹੇ ਉਮੀਦ ਹੈ ਕਿ ਉੱਤੇ ਜਾਕੇ ਸ਼ੇੲਰੋ ਸ਼ਾਈਰੀ ਮਹਿਫਿਲ ਲਗਾਉਂਦੇ ਹੋਣਗ ਇੰਦਰਜੀਤ ਸਿੰਘ ਜੀਤ ਹਾਸ ਵਿਅੰਗ ਦਾ ਬਾਦਸ਼ਾਹ ਸਨ। ਅਤੇ ਉਹ ਉਨ੍ਹਾਂ ਦੀਆਂ ਪੁਸਤਕਾਂ ਰਾਹੀਂ ਸਾਡੇ ਦਿਲਾਂ ਵਿਚ ਵਸਦੇ ਰਹਿਣਗੇ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਨੇਡਾ ਨੇ ਭਾਰਤੀ ਮੂਲ ਦੇ ਗੈਂਗਸਟਰ ਜਿਮੀ ‘ਸਲਾਈਸ’ ਸੰਧੂ ਦਾ ਕਾਤਲ ਥਾਈਲੈਂਡ ਨੂੰ ਸੌਂਪਿਆ
Next articleVijay Kumar is new officiating DGP in UP