ਵਾਤਾਵਰਣ ਬਚਾਓ ਮੰਚ ਵਲੋਂ ਰੁੱਖਾਂ ਨੂੰ ਜੰਗਲਿਆਂ ਤੋ ਮੁਕਤ ਕਰਵਾਉਣ ਦੀ ਕੀਤੀ ਮੰਗ

ਪ੍ਰਸ਼ਾਸਨ ਦੀ ਬੇਧਿਆਨੀ ਨੇ ਰੁੱਖਾਂ ਦਾ ਗਲਾ ਘੁੱਟਿਆ

 

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਅੰਦਰ ਪ੍ਰਸ਼ਾਸਨ ਦੀ ਬੇਧਿਆਨੀ ਨੇ ਰੁੱਖਾਂ ਦਾ ਗਲਾ ਘੁੱਟਿਆ ਹੋਇਆ ਹੈ। ਤਸਵੀਰਾਂ ਸਥਾਨਕ ਪੁੱਡਾ ਕਲੌਨੀ ਚੌਂ ਨਿਕਲ ਕੇ ਸਾਹਮਣੇ ਆ ਰਹਿਆਂ ਹਨ ਅਤੇ ਚੀਖ ਚੀਖ ਕੇ ਦੁਹਾਈ ਦੇ ਰਹੀਆਂ ਹਨ ਕਿ ਰੁੱਖ ਕਿੰਨੀ ਤਕਲੀਫ ਵਿੱਚ ਹਨ। ਉਧਰ ਵਾਤਾਵਰਣ ਬਚਾਓ ਮੰਚ ਵਲੋਂ ਰੁੱਖਾਂ ਨੂੰ ਜੰਗਲਿਆਂ ਤੋਂ ਮੁਕਤ ਕਰਵਾਉਣ ਦੀ ਮੰਗ ਕੀਤੀ ਹੈ। ਮੰਚ ਆਗੂਆਂ ਨੇ ਦੱਸਿਆ ਕਿ ਜੇ ਕਿਸੇ ਨੇ ਕੁਦਰਤ ਦਾ ਕ੍ਰਿਸ਼ਮਾ ਨੂੰ ਵੇਖਣਾ ਹੋਵੇ ਉਹ ਪੁੱਡਾ ਕਲੌਨੀ ਵਿੱਚ ਆ ਕੇ ਵੇਖ ਸਕਦਾ ਹੈ। ਜਿਥੇ ਦਹਾਕੇ ਪਹਿਲਾਂ ਲਗਾਏ ਬੂਟਿਆਂ ਦੀ ਸੁਰੱਖਿਆ ਲਈ ਲਾਏ ਗਏ ਜੰਗਲੇ ਵੀ ਇਹਨਾਂ ਰੁੱਖਾਂ ਦੇ ਵਿਕਾਸ ਨੂੰ ਰੌਕ ਨਹੀਂ ਪਾਏ। ਹਾਲਾਂਕਿ ਰੁੱਖ ਜੰਗਲੇ ਵਾਲੇ ਤੰਗ ਹਿੱਸੇ ਨੂੰ ਛੱਡ ਕੇ ਉਪਰਲੇ ਹਿੱਸੇ ਵਿਚ ਕਾਫੀ ਚੌੜੇ ਹੋ ਕੇ ਇੱਥੇ ਲੌਕਾਂ ਨੂੰ ਛਾਂ ਦੇ ਨਾਲ ਨਾਲ ਆਕਸੀਜਨ ਵੀ ਮੁਫਤ ਵਿੱਚ ਵੰਡ ਰਹੇ ਹਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਪ ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇ- ਜਗਜੀਤ ਥਿੰਦ
Next articleਨਨਕਾਣਾ ਸਾਹਿਬ ਖਾਲਸਾ ਸਕੂਲ ਦਾ 10ਵੀਂ ਦਾ ਨਤੀਜਾ ਸ਼ਾਨਦਾਰ