ਰੇਵੀਆਂ ਅਤੇ ਸਰਪੱਟੇ ਘੋੜੇ-ਘੋੜੀਆਂ ਦਾ ਦੌੜ ਮੇਲਾ 9 ਜੂਨ ਦਿਨ ਸ਼ੁੱਕਰਵਾਰ ਨੂੰ ਪਿੰਡ ਬੁਲੰਦਾ ਵਿਖੇ ਕਰਵਾਇਆ ਜਾ ਰਿਹਾ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬੀਤੇ ਦਿਨੀ ਰੇਵੀਆਂ ਅਤੇ ਸਰਪੱਟੇ ਘੋੜੇ-ਘੋੜੀਆਂ ਦਾ ਪਹਿਲਾ ਖੇਡ ਮੇਲਾ ਮਿਤੀ 28 ਮਈ 2023 ਦਿਨ ਐਤਵਾਰ ਪਿੰਡ ਬੁਲੰਦਾ ਜਿਲਾ ਜਲੰਧਰ ਵਿਖੇ ਕਰਾਇਆ ਜਾ ਰਿਹਾ ਸੀ, ਜੋ ਕਿ ਪਿਛਲੇ ਦਿਨੀ ਮੀਂਹ ਪੈਣ ਕਾਰਨ ਗਰਾਊਂਡ ਗਿੱਲੀ ਹੋਣ ਕਰਕੇ ਕੈਂਸਲ ਕਰ ਦਿੱਤਾ ਗਿਆ ਸੀ, ਅਤੇ ਉਹ ਹੁਣ ਘੋੜੇ- ਘੋੜੀਆਂ ਦਾ ਖੇਡ ਮੇਲਾ 9 ਜੂਨ 2023, ਦਿਨ ਸ਼ੁੱਕਰਵਾਰ ਨੂੰ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਦੇ ਸਹਿਯੋਗ ਨਾਲ ਪਿੰਡ ਬੁਲੰਦਾ (ਜਲੰਧਰ) ਵਿਖੇ ਕਰਾਇਆ ਜਾ ਰਿਹਾ ਹੈ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਇਸ ਸੂਚਨਾ ਨੂੰ ਆਪਣੇ ਸਾਰੇ ਭੈਣ-ਭਰਾਵਾਂ ਨੂੰ ਦੱਸਿਆ ਤੇ ਸ਼ੇਅਰ ਕੀਤਾ ਜਾਵੇ ਅਤੇ ਆਪ ਸਭ ਨੂੰ ਬੇਨਤੀ ਹੈ ਕਿ ਇਸ ਮੇਲੇ ਤੇ ਵੱਧ ਤੋਂ ਵੱਧ ਪਿੰਡ ਬੁਲੰਦਾ ਵਿਖ਼ੇ ਪਹੁੰਚ ਕੇ ਮੇਲੇ ਦੀ ਰੌਣਕ ਵਧਾਓ ਤਾਂ ਜੋ ਇਸ ਮੇਲੇ ਨੂੰ ਯਾਦਗਾਰ ਬਣਾਇਆ ਜਾ ਸਕੇ।

ਸੰਪਰਕ ਸੰਦੀਪ ਸਿੰਘ ਕੌਹਾੜ 95017-39983

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਨੇ ਸਸਸਸ ਸੰਗਰੂਰ ਵਿਖੇ ਵਿਦਿਆਰਥੀਆਂ ਨੂੰ ਚੇਤਨਾ ਪ੍ਰੀਖਿਆ ਸੰਬੰਧੀ ਸਿਲੇਬਸ ਪੁਸਤਕਾਂ ਵੰਡੀਆਂ
Next articleਭਾਰਤੀ ਮਾਣਕ ਬਿਊਰੋ ਵਲੋਂ ਕੰਨਿਆ ਸਕੂਲ ਮਹਿਤਪੁਰ ਵਿੱਖੇ ਜਾਗਰੁਕਤਾ ਵਰਕਸ਼ਾਪ ਦਾ ਆਯੋਜਨ|