(ਸਮਾਜ ਵੀਕਲੀ)
ਲੇਖਕ ਬੜਾ ਮਹਾਨ ਜੇ, ਨਾਂ ਜਿਸਦਾ ਹਰਮੇਲ।
ਬੁਜਰਕ ਦੇ ਇਸ ਸ਼ਾਇਰ ਦੀ,ਸ਼ਾਇਰੀ ਧਰਤਿ ਧਘੇਲ ।
ਮੁੱਖ ‘ਚੋਂ ਜਦ ਵੀ ਬੋਲਦਾ, ਮਹਿਕੇ ਚਾਰ ਚੁਫ਼ੇਰ,
ਮਿੱਠੜੇ ਸ਼ਬਦਾਂ ਵਿੱਚ ਹੈ, ਘੁਲਿਆ ਅਤਰ ਫੁਲੇਲ ।
ਸਾਧੂ ਸਿੰਘ ਘਰ ਜਨਮਿਆਂ, ਕਰਤਾਰ ਕੌਰ ਦਾ ਲਾਲ,
ਰੂਹ ਜਿਸਦੀ ਇਉਂ ਪਾਕ ਹੈ, ਪੋਹ ਦੀ ਜਿਵੇਂ ਤਰੇਲ।
ਪਲਿਆ ਪੜ੍ਹਿਆ ਨਾਨਕੇ, ਪਤਨੀ ਜੇ ਗੁਰਮੀਤ,
ਦੋ ਬੇਟੇ ਦੋ ਬੇਟੀਆਂ, ਨਾਲ ਭਰੀ ਹੈ ਵੇਲ।
ਲਿਖਦਾ ਗ਼ਜ਼ਲ ਕਹਾਣੀਆਂ, ਕਵਿਤਾ ਨਾਟਕ ਗੀਤ,
ਅੱਖ ਹਾਕਮ ਦੀ ਵਿਨ੍ਹ ਦਾ, ਫੜ੍ਹਕੇ ਹੱਥ ਗੁਲੇਲ।
ਦੁਸ਼ਮਣ ਲਈ ਵੀ ਓਸਦੇ, ਦਿਲ ਦੇ ਵਿਚ ਸਤਿਕਾਰ,
ਕਰੇ ਸਵਾਗਤ ਹੱਸ ਕੇ, ਦੇਹਲ਼ੀ ਚੋਅ ਕੇ ਤੇਲ।
ਅੰਦਰੋਂ ਬਾਹਰੋਂ ਸਾਫ ਹੈ, ਜਾਣੇ ਨਾ ਵਲ਼ ਫੇਰ,
ਗੱਲ ਕਰਦਾ ਸਿੱਧ ਪੱਧਰੀ, ਪਉਂਦਾ ਨਹੀਂ ਝਮੇਲ।
ਸਵਰ, ਸਿਦਕ ਤੇ ਹਿੱਮਤ ਦਾ, ਜ਼ਜਬਾ ਰੱਜਵਾਂ ਕੋਲ,
ਜੀਵਨ ਦੀ ਹਰ ਖੇਡ ‘ਚੋਂ, ਹੋਇਆ ਨ ਤਦੇ ਫੇਲ੍ਹ।
ਦੁੱਖ ਸੁੱਖ ਵੇਲੇ ਬਹੁੜਦਾ,ਬਣ ਕੇ ਹੈ ਹਮਦਰਦ,
‘ਬੋਪਾਰਾਏ’ ਨਾਲ ਹੈ, ਉਸਦਾ ਚਿਰ ਤੋਂ ਮੇਲ।
ਭੁਪਿੰਦਰ ਸਿੰਘ ਬੋਪਾਰਾਏ ਸੰਗਰੂਰ
ਸੰਪਰਕ 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly