ਕੇਂਦਰੀ ਸਭਾ ਵੱਲੋਂ ਕਵੀਸ਼ਰੀ ਕਾਵਿ ਤੇ ਗੋਸ਼ਟੀ ਅਤੇ ਕਵੀਸ਼ਰੀ ਦਰਬਾਰ ਕਰਵਾਇਆ

ਧੂਰੀ (ਸਮਾਜ ਵੀਕਲੀ) : ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਕਵੀਸ਼ਰੀ ਕਾਵਿ ਕਲਾ ਅਤੇ ਸੰਗੀਤ ਸਕੂਲ ਕਮੇਟੀ, ਸਾਹਿਤ ਸਭਾ ਧੂਰੀ (ਰਜਿ:) ਦੇ ਸਹਿਯੋਗ ਨਾਲ ਖ਼ਾਲਸਾ ਸਕੂਲ ਧੂਰੀ ਵਿਖੇ ਵਿਸ਼ਾਲ ਇਤਿਹਾਸਕ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਬਾਰੇ ਮੀਡੀਆ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕੇ ਇਸ ਪ੍ਰੋਗਰਾਮ ਵਿੱਚ ਇੱਕ ਸੌ ਤੋਂ ਵੱਧ ਲੇਖਕਾਂ, ਕਵੀਸ਼ਰਾਂ ਅਤੇ ਸਰੋਤਿਆਂ ਨੇ ਭਾਗ ਲਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪ੍ਰੋਫੈਸਰ ਸੰਧੂ ਵਰਿਆਣਵੀਂ, ਡਾ. ਸਵਰਾਜ ਸਿੰਘ, ਓਮ ਪ੍ਰਕਾਸ਼ ਗਾਸੋ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਸ਼ਰਮਾ ਨਾਗਰਾ ਅਤੇ ਮਿੱਠੂ ਪਾਠਕ ਨੇ ਕੀਤੀ। ਪ੍ਰੋ. ਸੰਧੂ ਵਰਿਆਂਨਵੀ ਨੇ ਸਮਾਗਮ ਵਿਚ ਸ਼ਾਮਿਲ ਸਨਮਾਨਿਤ ਲੇਖਕਾਂ, ਬੁੱਧੀਜੀਵੀਆਂ ਅਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਕੇਂਦਰੀ ਸਭਾ ਵਲੋਂ ਕੀਤੀਆਂ ਸਰਗਰਮੀਆਂ ਦਾ ਵੇਰਵਾ ਦਿੱਤਾ ਗਿਆ lਤੇਜਾ ਸਿੰਘ ਤਿਲਕ ਵੱਲੋਂ ਕਵੀ਼ਸਰੀ ਕਾਵਿ ਕਲਾ (ਛੰਦਾ ਬੰਦੀ) ਬਾਰੇ ਪੇਪਰ , ਕਵੀਰਾਜ ਸ਼ੇਰ ਸਿੰਘ ਸ਼ੇਰਪੁਰੀ ਦੇ ਕਿੱਸਿਆ ਦੇ ਸੰਦਰਭ ਵਿੱਚ ਪੜ੍ਹਿਆ। ਇਸਤੇ ਹੋਈ ਬਹਿਸ ਦੀ ਸ਼ੁਰੂਆਤ ਡਾ. ਜਗਦੀਪ ਕੌਰ ਅਹੂਜਾ ਨੇ ਕੀਤੀ । ਇਸ ਉਪਰੰਤ ਡਾ. ਭਗਵੰਤ ਸਿੰਘ, ਗੁਲਜ਼ਾਰ ਸਿੰਘ ਸੌਕੀ, ਸੁਖਦੇਵ ਸ਼ਰਮਾ ਧੂਰੀ, ਪ੍ਰਿੰਸੀਪਲ ਸੰਤ ਸਿੰਘ ਬੀਲ੍ਹਾ, ਰਣਜੀਤ ਸਿੰਘ ਧੂਰੀ,ਸਾਗਰ ਸਿੰਘ ਸਾਗਰ,ਜੰਗੀਰ ਸਿੰਘ ਦਿਲਬਰ, ਡਾ. ਜੈ ਗੋਪਾਲ ਗੋਇਲ, ਡਾ. ਰਾਜਿੰਦਰਪਾਲ, ਇਕਬਾਲ ਘਾਰੂ ਫ਼ਰੀਦਕੋਟ, ਵਿਜੈ ਸੋਫਤ ਬਿੱਟੂ, ਜੋਗਾ ਸਿੰਘ ਧਨੌਲਾ, ਕੁਲਵੰਤ ਸਿੰਘ ਬੁੰਗਾ, ਤਰਸੇਮ ਸਿੰਘ ਸੇਮੀ, ਨਾਹਰ ਸਿੰਘ ਮੁਬਾਰਕਪੁਰੀ, ਦੇਵੀ ਸਰੂਪ ਮੀਮਸਾ, ਜਗਦੇਵ ਸ਼ਰਮਾ ਬੁਗਰਾ ਅਤੇ ਜਗਦੀਪ ਸਿੰਘ ਐਡਵੋਕੇਟ ਨੇ ਭਾਗ ਲਿਆ।

ਸਭਾ ਵੱਲੋਂ ਕਵੀਰਾਜ ਸ਼ੇਰ ਸਿੰਘ ਸ਼ੇਰਪੁਰੀ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ, ਡਾ. ਤੇਜਵੰਤ ਮਾਨ ਨੂੰ ਬੇਮਿਸਾਲ ਸਾਹਿਤ ਸੇਵਾ ਪੁਰਸਕਾਰ, ਪ੍ਰਿੰਸੀਪਲ ਨਵਰਾਹੀ ਘੁਗਿਆਣਵੀਂ ਨੂੰ ਨਿਰਸੁਆਰਥ ਸੇਵਾ ਪੁਰਸਕਾਰ, ਡਾ. ਅਮਰ ਕੋਮਲ ਨੂੰ ਸਾਹਿੱਤ ਸਾਧਨਾ ਪੁਰਸਕਾਰ, ਦਿੱਲੀ ਤੋਂ ਡਾ. ਪ੍ਰਿ਼ਥਵੀ ਰਾਜ ਥਾਪਰ ਨੂੰ ਮਾਂ ਬੋਲੀ ਸਾਹਿੱਤ ਸੇਵਾ ਪੁਰਸਕਾਰ, ਡਾ. ਬਲਦੇਵ ਸਿੰਘ ਬੱਦਨ ਨੂੰ ਪੰਜਾਬੀ ਸਾਹਿੱਤ ਸੇਵਾ ਪੁਰਸਕਾਰ, ਉੱਘੇ ਸਮਾਜ ਸੇਵੀ ਡਾ. ਅੱਛਰੂ ਰਾਮ ਸ਼ਰਮਾ ਨੂੰ ਕਰਮਸ਼ੀਲ ਸਮਾਜ ਸੇਵਾ ਪੁਰਸਕਾਰ, ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ ਨੂੰ ਕਰਮਯੋਗੀ ਪੁਰਸਕਾਰ ਦਿੱਤੇ ਗਏ। ਇਹਨਾਂ ਤੋਂ ਇਲਾਵਾ ਪੇਪਰ ਲੇਖਕ ਡਾ. ਤੇਜਾ ਸਿੰਘ ਤਿਲਕ, ਓਮ ਪ੍ਰਕਾਸ਼ ਗਾਸੋ, ਡਾ. ਸਵਰਾਜ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਵੀ ਸਨਮਾਨ ਕੀਤਾ ਗਿਆ।

ਹੋਏ ਕਵੀਸ਼ਰੀ ਦਰਬਾਰ ਵਿੱਚ ਪਾਠਕ ਭਰਾ ਧਨੌਲਾ, ਗੁਰਜੰਟ ਸਿੰਘ ਸੋਹਲ, ਜੁਗਰਾਜ ਧੌਲਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਮੇਵਾ ਸਿੰਘ ਬਾਸੀਅਰਕ, ਭੂਰਾ ਸਿੰਘ ਚੱਠਾ ਨਨਹੇੜਾ, ਸੁਖਦੇਵ ਸਿੰਘ ਕੱਕੜਵਾਲੀਆ, ਬਲਵਿੰਦਰ ਸਿੰਘ ਕੱਕੜਵਾਲ, ਜਸਵੰਤ ਸਿੰਘ ਜ਼ੋਸ ਅਤੇ ਡੀ.ਏ.ਵੀ ਸਕੂਲ ਦੀਆਂ ਲੜਕੀਆਂ ਦੇ ਜੱਥੇ ਨੇ ਭਾਗ ਲਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਡਾ. ਹਰਪਾਲ ਸਿੰਘ ਭੜੀ, ਅਮਰਜੀਤ ਸਿੰਘ ਅਮਨ, ਕਾਮਰੇਡ ਰਮੇਸ਼ ਜੈਨ, ਸੱਤਪਾਲ ਪਰਾਸ਼ਰ, ਪਰਸਨ ਸਿੰਘ ਬੀਲ੍ਹਾ, ਸ਼ੇਰ ਸਿੰਘ ਸ਼ੇਰਪੁਰੀ, ਵਤਨਵੀਰ ਜ਼ਖ਼ਮੀ, ਰਾਜ ਧਾਲੀਵਾਲ, ਹਰਗੋਬਿੰਦ ਸ਼ੇਰਪੁਰ, ਬਲਵਿੰਦਰ ਸਿੰਘ ਭੱਟੀ, ਰਣਜੀਤ ਅਜ਼ਾਦ ਕਾਂਝਲਾ, ਪੇਂਟਰ ਸੁਖਦੇਵ ਧੂਰੀ, ਬਾਬੂ ਸਿੰਘ ਰਹਿਲ ਪਟਿਆਲਾ, ਦਿਲਸ਼ਾਦ ਜਮਾਲਪੁਰੀ, ਪਰਮਜੀਤ ਸਿੰਘ ਦਰਦੀ, ਸੁਖਵੀਰ ਸਿੰਘ ਧੀਮਾਨ, ਸੰਦੀਪ ਕੌਰ ਸੋਖਲ, ਜਸਵਿੰਦਰ ਸਿੰਘ ਜੱਸੀ ਹੁਸ਼ਿਆਰਪੁਰ, ਜਗਦੀਸ ਰਾਣਾ ਜਲੰਧਰ, ਰਣਜੀਤ ਸਿੰਘ ਕਾਲਾਬੂਲਾ, ਰਾਮ ਸਿੰਘ ਹਠੂਰ, ਗੁਰਦੀਪ ਸਿੰਘ ਕੈਂਥ, ਅਸ਼ੋਕ ਭੰਡਾਰੀ, ਬਿੱਕਰ ਮਾਣਕ ਗਿੱਦੜਬਾਹਾ, ਦਰਸ਼ਨ ਸਿੰਘ ਪ੍ਰੀਤੀਮਾਨ, ਸਾਗਰ ਸਿੰਘ ਸਾਗਰ, ਮਨੋਜ ਫਗਵਾੜਾਵੀ, ਜੰਗੀਰ ਸਿੰਘ ਦਿਲਬਰ,ਡਾ. ਰਾਕੇਸ਼ ਸ਼ਰਮਾ, ਸੰਜੇ ਲਹਿਰੀ, ਹੁਸਨਪ੍ਰੀਤ ਸਿੰਘ ਤੇ ਪਵਨ ਵਰਮਾ ਨੇ ਭਾਗ ਲਿਆ।ਇਸ ਮੌਕੇ ਜਸਵਿੰਦਰ ਸਿੰਘ ਜੱਸੀ ਦਾ ਨਵਾਂ ਗ਼ਜ਼ਲ ਸੰਗ੍ਰਹਿ ਸਿਰਨਾਵੇਂ ਵੀ ਲੋਕ ਅਰਪਣ ਕੀਤਾ ਗਿਆ। ਗੁਲਜ਼ਰ ਸਿੰਘ ਸ਼ੌਕੀ ਨੇ ਪਹੁੰਚੀਆਂ ਸਖ਼ਸੀਅਤਾਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ।

  • ਜਗਦੀਸ਼ ਰਾਣਾ
    7986207849

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਵਿ ਚਿੱਤਰ- ਹਰਮੇਲ ਸਿੰਘ ਬੁਜਰਕ
Next articleਸ਼ਹੀਦਾਂ ਦੇ ਸਿਰਤਾਜ