ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)– ਜਿਲਾ ਹੁਸ਼ਿਆਰਪੁਰ ਦੇ ਨਜਦੀਕ ਪਿੰਡ ਵਿਖੇ ਸੂਦ ਗੋਤ ਜਠੇਰਿਆਂ ਦਾ ਸਲਾਨਾ ਮੇਲਾ ਵਿਦੇਸਾਂ ਵਿੱਚ ਬੈਠੀਆਂ ਸੰਗਤਾਂ ਤੇ ਇਲਾਕ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਸ ਪਵਿੱਤਰ ਅਸਥਾਨ ਦੇ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਠੇਰੇ ਵਡੇ ਵਡੇਰਿਆਂ ਦੇ ਮੇਲੇ ਵਿੱਚ ਸਵੇਰੇ 10 ਵਜੇ ਨਿਸ਼ਾਨ ਸਾਹਿਬ ਜੀ ਦੇ ਪੁਰਾਣੇ ਚੋਲੇ ਨੂੰ ਉਤਾਰ ਕ ਜਲ ਤੇ ਕੱਚੀ ਲੱਸੀ ਨਾਲ ਇਸਨਾਨ ਕਰਾਕ ਸੁੱਚਮ ਕੀਤਾ ਗਿਆ ਤੇ ਨਵਾਂ ਚਲਾ ਪਾ ਕੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਨਿਭਾਈ ਗਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਉਪਰੰਤ ਗਾਇਕ ਪਾਲੀ ਭਾਰਸਿੰਘਪੁਰ ਅਤੇ ਸਾਂਈ ਪੱਪਲ ਸ਼ਾਹ ਨੇ ਵਡੇਰਿਆਂ ਅਤੇ ਸਤਿਗੁਰੂ ਰਵਿਦਾਸ ਜੀ ਦੀ ਅਪਰਮ ਅਪਾਰ ਮਹਿਮਾ ਅਤੇ ਸਘੰਰਸੀ ਯੋਧੇ ਡਾ. ਭੀਮ ਰਾਓ ਅੰਬੇਡਕਰ ਸਾਹਿਬ ਜੀ ਦੀ ਵੱਡਿਆਈ ਦਾ ਗੁਣਗਾਨ ਕਰਕੇ ਖੂਬ ਰੰਗ ਮੰਨਿਆ ਤੇ ਪੰਡਾਲ ਵਿੱਚ ਬੈਠੀਆਂ ਹੋਈਆਂ ਸੰਗਤਾਂ ਨੂੰ ਨਿਹਾਲ ਵੱਖ ਵੱਖ ਅਹੁਦੇਦਾਰਾਂ, ਤੇ ਸੇਵਾਦਾਰਾਂ, ਤੇ ਸਹਿਯੋਗੀ ਸੱਜਣਾਂ ਨੂੰ ਸਿਰਪਾਓ ਪਾ ਜੋ ਕੇ ਸਨਮਾਨਿਤ ਕੀਤਾ ਗਿਆ ਅਤੇ ਉਁਘੇ ਲੇਖਕ ਮਹਿੰਦਰ ਸੂਦ ਵਿਰਕ ਨੇ ਜੋ 360000 ਰੁਪਏ ਸੂਦ ਜਠੇਰਿਆ ਲਈ ਜਮੀਨ ਖਰੀਦਣ ਵਾਸਤੇ ਦਾਨ ਕਰਨ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਮਹਿੰਦਰ ਸੂਦ ਵਿਰਕ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਰ ਦੂਰੋਂ ਨੇੜਿਓਂ ਆਈਆਂ ਸੰਗਤਾਂ ਵਾਸਤੇ ਠੰਡੇ ਮਿੱਠੇ ਜਲ ਦੀ ਛਬੀਲ, ਚਾਹ ਪਕੌੜਿਆਂ ਦਾ ਲੰਗਰ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਰਪੰਚ ਤਿਲਕ ਰਾਜ ਸੂਦ,ਦਿਲਬਾਗ ਸੂਦ,ਦਿਲਾਵਰ ਸੂਦ,ਹਰਸੁਖਤਿੰਦਰ ਸੂਦ,ਰਾਮ ਸਰੂਪ ਸੂਦ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly