(ਸਮਾਜ ਵੀਕਲੀ)
ਤੇਰਾ ਭਾਣਾ ਸਤਿਗੁਰੂ ਮਿੱਠਾ ਮੰਨਿਆ
ਮੁੱਖੋਂ ਗੁਰਬਾਣੀ ਨੂੰ ਧਿਆਈ ਜਾਂਦੇ ਨੇ।
ਜ਼ੁਲਮ ਦੇ ਭਾਂਬੜ ਵੀ ਬਹੁਤ ਤੇਜ ਹੋਏ
ਗੁਰੂ ਸਿਰ ਤੱਤੀ ਰੇਤ ਪਵਾਈ ਜਾਂਦੇ ਨੇ।
ਚਿਹਰੇ ਤੇ ਨਾ ਉਦਾਸੀ ਨਾ ਸੀ ਰੋਸ
ਭਗਤੀ ਨੂੰ ਸ਼ਕਤੀ ਬਣਾਈ ਜਾਂਦੇ ਨੇ।
ਪਿਤਾ ਰਾਮ ਦਾਸ ਤੇ ਮਾਤਾ ਭਾਨੀ ਜੀ
ਉਨ੍ਹਾਂ ਦਾ ਨਾਮ ਚਮਕਾਈ ਜਾਂਦੇ ਨੇ ।
ਤੱਤੀਆਂ ਹਵਾਵਾਂ ਲੱਕੜਾਂ ਦਾ ਸੇਕ ਸੀ
ਤੱਪਤੀ ਧੁੱਪ ਥੱਲੇ ਅੱਗ ਲਾਈ ਜਾਂਦੇ ਨੇ।
ਜ਼ੁਲਮ ਦੇ ਅੱਗੇ ਸ਼ਕਤੀ ਦੀ ਜਿੱਤ ਹੋਈ
ਅੰਗਾਰਿਆਂ ਨੂੰ ਫੁੱਲ ਬਣਾਈ ਜਾਂਦੇ ਨੇ।
ਨਿਮਰਤਾ ਦੇ ਪੁੰਜ ਅਤੇ ਸਾਂਤ ਸਰੂਪ ਸੀ
ਰੂਹਾਨੀ ਰੂਪ ਤੇ ਬਾਣੀ ਗਾਈ ਜਾਂਦੇ ਨੇ।
ਕਰ ਗ੍ਰੰਥ ਤਿਆਰ ਕੀਤਾ ਉਪਕਾਰ ਸੀ
ਗੁਰ ਸ਼ਬਦਾਂ ਨੂੰ ਝੋਲੀ ਪਾਈ ਜਾਂਦੇ ਨੇ।
ਧੰਨ ਤੇਰੀ ਸਿੱਖਿਆ ਅਤੇ ਧੰਨ ਕੁਰਬਾਨੀ
ਜੋ ਮੌਤ ਨੂੰ ਗਲੇ ਲਗਾਈ ਜਾਂਦੇ ਨੇ।
ਧੰਨ ਸੀ ਧਰਤੀ ਜਿੱਥੇ ਗੁਰੂ ਪੈਰ ਪਾਏ ਸੀ
ਹਰ ਸੀਸ, ਉਸ ਥਾਂ ਤੇ ਝੁੱਕਾਈ ਜਾਂਦੇ ਨੇ।
ਬਲਕਾਰ ਸਿੰਘ ਗੋਗੀ
ਸ੍ਰੀ ਮੁਕਤਸਰ ਸਾਹਿਬ ਜੀ
ਫੋਨ ਨੰ: 78141 46137
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly