ਕਰਮ ਤੇ ਕਿਸਮਤ 

ਹਰਜਿੰਦਰ ਸਿੰਘ ਚੰਦੀ
(ਸਮਾਜ ਵੀਕਲੀ)–  ਇਕ ਸਮੇਂ ਦੀ ਗੱਲ ਹੈ। ਇਕ ਗਰੀਬ ਲਕੜਹਾਰਾ ਸੰਘਣੇ ਜੰਗਲ ਵਿਚ ਲਕੜਾਂ ਕੱਟ ਰਿਹਾ ਸੀ। ਗਰਮੀ ਦੀ ਰੁੱਤ ਵਿਚ ਪਸੀਨੇ ਨਾਲ ਭਿੱਜੇ ਹੋਏ ਲਕੜਹਾਰੇ ਦੀ ਹੱਡ ਭੰਨਵੀ ਮਿਹਨਤ ਦੇਖ ਕੇ ਕਿਸਮਤ ਨੂੰ ਗਰੀਬ ਲਕੜਹਾਰੇ ਤੇ ਤਰਸ ਆ ਰਿਹਾ ਸੀ। ਕਿਸਮਤ ਆਪਣੇ ਪਤੀ ਕਰਮ ਦੇਵ ਨੂੰ ਕਹਿਣ ਲੱਗੀ ਮੈਂ ਚਾਹਾਂ ਤਾਂ ਇਸ ਗਰੀਬ ਲਕੜ ਹਾਰੇ ਨੂੰ ਅਮੀਰ ਬਣਾ ਸਕਦੀ ਹਾਂ। ਕਿਸਮਤ ਦੀ ਗੱਲ ਸੁਣ ਕੇ ਕਰਮ ਦੇਵ ਖਿੜ ਖਿੜਾ ਕੇ ਹੱਸਿਆਂ। ਕਿਸਮਤ ਨੂੰ ਬਹੁਤ ਬੁਰਾ ਲੱਗਿਆ। ਉਸ ਨੇ ਕਰਮ ਦੇਵ ਨੂੰ ਹਾਸੇ ਦਾ ਕਾਰਨ ਪੁੱਛਿਆ। ਤਾਂ ਕਰਮ ਦੇਵ ਕਹਿਣ ਲੱਗਾ ਜੇਕਰ ਮੈਂ ਸਾਥ ਨਾ ਦੇਵਾਂ ਤਾਂ ਤੂੰ ਇਕੱਲੀ ਕੁਛ ਨਹੀਂ ਕਰ ਸਕਦੀ। ਤਾਂ ਕਿਸਮਤ ਕਹਿਣ ਲੱਗੀ ਠੀਕ ਹੈ। ਮੈਂ ਤੇਰੀ ਮਦਦ ਤੋਂ ਬਿਨਾਂ ਹੀ ਲਕੜ ਹਾਰੇ ਨੂੰ ਅਮੀਰ ਬਣਾ ਕੇ ਦਿਖਾਉਂਦੀ ਹਾ ਇਨ੍ਹਾਂ ਆਖ ਕਿਸਮਤ ਗਰੀਬ ਲਕੜਹਾਰੇ ਤੇ ਮਿਹਰਬਾਨ ਹੋਈ ਉਸ ਨੇ ਲਕੜਹਾਰੇ ਨੂੰ ਚਾਰ ਕੀਮਤੀ ਲਾਲ ਦਿੰਦਿਆਂ ਆਖਿਆ। ਪੁੱਤਰ ਇਹ ਲਾਲ ਬਹੁਤ ਕੀਮਤੀ ਹਨ ਤੂੰ ਇਨ੍ਹਾਂ ਨੂੰ ਵੇਚ ਕੇ ਆਪਣੀ ਗਰੀਬੀ ਤੋਂ ਨਿਜਾਤ ਪਾ ਲਾ ਤੇ ਮੁੜ ਕੇ ਜੰਗਲ ਵੱਲ ਲਕੜਾਂ ਕੱਟਣ ਨਾ ਆਵੀ । ਇਨ੍ਹਾਂ ਲਾਲਾ ਨੂੰ ਵੇਚਣ ਤੋਂ ਬਾਅਦ ਤੇਰੀਆਂ ਪੁਸ਼ਤਾਂ ਕੋਲੋਂ ਵੀ ਧਨ ਨਹੀਂ ਮੁੱਕੇਗਾ। ਲਕੜਹਾਰਾ ਕਿਸਮਤ ਦਾ ਧੰਨਵਾਦ ਕਰਕੇ ਚਾਈਂ ਚਾਈਂ ਘਰ ਵੱਲ ਹੋ ਤੁਰਿਆ। ਅਚਾਨਕ ਰਸਤੇ ਵਿਚ ਪਿਆਸ ਲੱਗੀ ਤਾਂ ਲਕੜ ਹਾਰਾ ਨਦੀ ਵਿਚੋਂ ਜਿਓਂ ਹੀ ਨੀਵਾਂ ਹੋ ਕੇ ਪਾਣੀ ਪੀਣ ਲੱਗਿਆ ਤਾਂ ਕੁੜਤੇ ਦੀ ਜੇਬ ਵਿਚ ਪਾਏ ਚਾਰੇ ਲਾਲ ਪਾਣੀ ਵਿੱਚ ਵਹਿ ਗਏ। ਲਕੜਹਾਰਾ ਬਹੁਤ ਪਛਤਾਇਆ । ਹੁਣ ਲਕੜਹਾਰਾ ਫਿਰ ਜੰਗਲ ਵਿੱਚ ਲਕੜਾਂ ਕੱਟਣ ਲਈ ਮਜ਼ਬੂਰ ਹੋ ਗਿਆ ਸੀ। ਜਦੋਂ ਕਿਸਮਤ ਨੇ ਲਕੜਹਾਰੇ ਨੂੰ ਲਕੜਾਂ ਕਟਦੇ ਦੇਖਿਆ ਤਾਂ ਉਸ ਤੋਂ ਰਿਹਾ ਨਾ ਗਿਆ। ਕਿਸਮਤ ਨੇ ਲਕੜਹਾਰੇ ਨੂੰ ਪੁੱਛਿਆ, ਲਾਲ ਕਿਥੇ ਹਨ? ਲਕੜਹਾਰੇ ਨੇ ਸਾਰੀ ਵਿਥਿਆ ਬਿਆਨ ਕਰ ਦਿੱਤੀ ਤਾਂ ਕਿਸਮਤ ਕਹਿਣ ਲੱਗੀ,ਤੂੰ ਘਬਰਾ ਨਾ ਮੈਂ ਤੈਨੂੰ ਸੋਨੇ ਦਾ ਹਾਰ ਦਿੰਦੀ ਹਾਂ। ਇਹ ਕੀਮਤੀ ਹਾਰ ਲੈ ਜਾ ਤੇ ਵੇਚ ਕੇ ਆਪਣੀ ਗਰੀਬੀ ਦੂਰ ਕਰ ਲੈ। ਲਕੜਹਾਰਾ ਬਹੁਤ ਖੁਸ਼ ਸੀ। ਉਹ ਇਸ ਹਾਰ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ। ਉਸ ਨੇ ਹਾਰ ਨੂੰ ਆਪਣੀ ਪੱਗ ਦੀ ਤਹਿ ਵਿਚ ਲੁਕਾ ਲਿਆ ਤੇ ਘਰ ਵੱਲ ਤੁਰ ਪਿਆ। ਉਹ ਅਜੇ ਰਸਤੇ ਵਿਚ ਹੀ ਸੀ ਕਿ ਅਚਾਨਕ ਜੰਗਲ ਵਿੱਚ ਉਡਦੀ ਚੀਲ ਦੀ ਨਿਗ੍ਹਾ ਚਮਕਦੀ ਚੀਜ਼ ਤੇ ਪਈ। ਚੀਲ ਨੇ ਚੁਪੱਟਾ ਮਾਰ ਕੇ ਪੱਗ ਦੀ ਤਹਿ ਵਿਚੋਂ ਹਾਰ ਚੁੱਕ ਲਿਆ ਤੇ ਉਡ ਗਈ। ਲਕੜਹਾਰਾ ਫਿਰ ਹੱਥ ਮੱਲਦਾ ਰਹਿ ਗਿਆ। ਤੇ ਦੁਆਰਾ ਜੰਗਲ ਵਿੱਚ ਲਕੜਾਂ ਕੱਟਣ ਲੱਗਾ। ਕਿਸਮਤ ਨੂੰ ਬਹੁਤ ਤਰਸ ਆਇਆ। ਉਸ ਨੇ ਲਕੜਹਾਰੇ ਨੂੰ ਇੱਕ ਥੈਲੀ ਮੋਹਰਾਂ ਦੀ ਦਿੰਦਿਆਂ ਕਿਹਾ, ਜਾ ਹੁਣ ਸਿਧਾ ਘਰ ਚਲਾ ਜਾ ਤੇ ਜਾ ਕੇ ਅਮੀਰੀ ਦੇ ਜਸ਼ਨ ਮਨਾ। ਲਕੜਹਾਰਾ ਮੋਹਰਾਂ ਦੀ ਥੈਲੀ ਲੈ ਕੇ ਘਰ ਆ ਗਿਆ। ਉਸ ਨੇ ਆਪਣੀ ਘਰ ਵਾਲੀ ਨੂੰ ਮੋਹਰਾ ਦੀ ਥੈਲੀ ਬਾਰੇ ਦੱਸਿਆ। ਤਾਂ ਗੁਆਂਢ ਰਹਿੰਦੇ ਚੋਰ ਦੇ ਕੰਨੀਂ ਭਿਣਕ ਪੈ ਗਈ। ਉਸ ਨੇ ਤਾੜ ਰੱਖੀ ਤੇ ਰਾਤ ਹੁੰਦਿਆਂ ਹੀ ਲਕੜਹਾਰੇ ਦੇ ਘਰੋਂ ਮੋਹਰਾਂ ਦੀ ਥੈਲੀ ਚੁਰਾ ਲਈ। ਲਕੜਹਾਰਾ ਹੱਥ ਮਲਦਾ ਰਹਿ ਗਿਆ ਤੇ ਦੁਬਾਰਾ ਜੰਗਲ ਵਿਚ ਲਕੜਾਂ ਕੱਟਣ ਲੱਗਾ। ਇਹ ਦੇਖ ਕਿਸਮਤ ਨੂੰ ਬਹੁਤ ਗੁਸਾ ਆਇਆ ਉਸਨੇ ਕਿਹਾ ਇਹ ਅਮੀਰ ਨਹੀਂ ਬਣ ਸਕਦਾ ਇਸਦੇ ਕਰਮ ਹੀ ਮਾੜੇ ਹਨ। ਇਨ੍ਹਾਂ ਸੁਣ ਕੇ ਕਰਮ ਦੇਵ ਕਹਿਣ ਲੱਗਾ ਭਲੀਏ ਲੋਕੇ ਕਰਮਾ ਤੇ ਬਿਨਾ ਕੁਝ ਨਹੀਂ ਹੋ ਸਕਦਾ। ਤਾਂ ਕਿਸਮਤ ਕਹਿਣ ਲੱਗੀ ਮੈਂ ਤਾਂ ਜ਼ੋਰ ਲਾ ਲਿਆ ਹੁਣ ਤੂੰ ਲਾ ਕੇ ਦੇਖ ਲਾ। ਅਚਾਨਕ ਹਨੇਰੀ ਮੀਂਹ ਬਹੁਤ ਜ਼ੋਰ ਦੀ ਚਲਣ ਲਗਾ । ਲਕੜਹਾਰੇ ਨੂੰ ਲਕੜਾਂ ਨਸੀਬ ਨਾ ਹੋਇਆ। ਤਾਂ ਉਹ ਖਾਲੀ ਹੱਥ ਘਰ ਨੂੰ ਤੁਰ ਪਿਆ। ਰਸਤੇ ਵਿਚ ਨਦੀ ਕਿਨਾਰੇ ਉਸ ਨੇ ਇਕ  ਮੱਛੀ ਫੜ ਲਈ ਕਿ ਅੱਜ ਇਸ ਨਾਲ ਹੀ ਢਿਡ ਭਰ ਲਵਾਂਗੇ। ਫਿਰ ਉਸ ਨੇ ਦੇਖਿਆ ਉਸ ਨੂੰ ਇਕ ਦਰਖਤ ਤੇ ਇਕ ਪੁਰਾਣਾ ਸੁਕਾ ਆਲਣਾ ਦਿਖਾਈ ਦਿੱਤਾ ਤਾਂ ਉਹ ਆਲਣਾ ਲਾਉਣ ਵਾਸਤੇ ਜਿਵੇਂ ਹੀ ਦਰਖਤ ਤੇ ਚੜਿਆ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਉਸ ਨੇ ਦੇਖਿਆ ਉਸ ਦਾ ਸੋਨੇ ਦਾ ਹਾਰ ਉਸ ਆਲਣੇ ਵਿਚ ਪਿਆ ਸੀ । ਉਹ ਹਾਰ ਲੈ ਕੇ ਚਾਈ ਚਾਈ ਘਰ ਵੱਲ ਤੁਰ ਪਿਆ। ਤੇ ਘਰ ਜਾਂਦਿਆਂ ਹੀ ਉਸ ਨੇ ਆਪਣੀ ਘਰ ਵਾਲੀ ਨੂੰ ਕਿਹਾ। ਭਾਗਵਾਨੇ ਆਪਣੀ ਗਵਾਚੀ ਸ਼ੈਅ ਲੱਭ ਗਈ। ਤਾਂ ਇਹ ਅਵਾਜ਼ ਗੁਵਾਂਢੀ ਚੋਰ ਦੇ ਕੰਨੀਂ ਪੈ ਗਈ।ਚੋਰ ਨੇ ਸੋਚਿਆ ਸ਼ਹਿਦ ਲਕੜਹਾਰੇ ਨੂੰ ਪਤਾ ਲਗ ਗਿਆ ਚੋਰੀ ਦਾ।ਉਸ ਨੇ ਰਾਤ ਹੁੰਦਿਆਂ ਹੀ ਫੜੇ ਜਾਣ ਦੇ ਡਰੋਂ ਮੋਹਰਾਂ ਦੀ ਥੈਲੀ ਲਕੜਹਾਰੇ ਦੇ ਘਰ ਸੁਟ ਦਿੱਤੀ। ਤੇ ਉਧਰ ਜਦੋਂ ਲਕੜਹਾਰੇ ਦੇ ਘਰ ਵਾਲੀ ਨੇ ਪਕਾਉਣ ਲਈ ਮੱਛੀ ਨੂੰ ਚੀਰਿਆ ਤਾਂ ਉਸ ਦੇ ਪੇਟ ਵਿਚੋਂ ਚਾਰ ਲਾਲ ਨਿਕਲ ਆਏ। ਹੁਣ ਲਕੜਹਾਰਾ ਅਮੀਰ ਹੋ ਗਿਆ ਸੀ । ਤੇ ਕਿਸਮਤ ਨੂੰ ਵੀ ਸਮਝਣ ਵਿਚ ਦੇਰ ਨਾ ਲੱਗੀ ਕਿ ਕਰਮਾਂ ਤੋਂ ਬਿਨਾਂ ਉਸ ਦਾ ਕੋਈ ਮੁੱਲ ਨਹੀਂ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਵਾਸੀ ਰਸੂਲਪੁਰ ਮਹਿਤਪੁਰ
9814601638
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article80+ से अधिक वकीलों व विधि शोधकर्ताओं द्वारा ओडिशा के राज्यपाल के समक्ष दर्ज याचिका
Next article   ਨਿੱਜਵਾਦ ਦੇ ਰੰਗ