ਜਿੰਦਗੀ ਰੰਗ-ਬਰੰਗੀ

(ਸਮਾਜ ਵੀਕਲੀ)

ਜਿੰਦਗੀ ਰੰਗ-ਬਰੰਗੀ
ਕਦੇ ਦੁੱਖਾਂ ਦੀ ਢੇਰੀ ਏ ।
ਫੇਰ ਵੀ ਹੱਸਦਾ ਰਹਿੰਦਾ ਸੱਜਣਾ
ਕਿੰਨੀ ਹਿੰਮਤ ਤੇਰੀ ਏ ।
ਪਿਛਲੀ ਪਹਿਰ ਦੇ ਦੀਵੇ ਵਾਂਗਾਂ
ਭੜਕਾਂਗਾ ਬੁਝ ਜਾਵਾਂਗਾ,
ਜ਼ੁਲਮ ਦਿਆਂ ਤੂਫ਼ਾਨਾਂ ਦੀ ਕਿਉਂ,
ਐਸੀ ਸੋਚ ਘਨੇਰੀ ਏ ।
ਫੇਰ ਵੀ ਹੱਸਦਾ ਰਹਿੰਦਾ ਸੱਜਣਾ
ਕਿੰਨੀ ਹਿੰਮਤ ਤੇਰੀ ਏ ।
ਮੁੱਦਤਾਂ ਤੋਂ ਅਹਿਸਾਸ ਦੇ ਝੱਖੜ,
ਇਹਨੂੰ ਪੁੱਟਣਾ ਚਾਹੁੰਦੇ ਨੇ,
ਮੇਰੇ ਜਿਸਮ ਦੇ, ਬਾਗ ਦੇ ਵਿੱਚ
ਇੱਕ, ਰੂਹ ਦੀ ਸੁੱਕੀ ਬੇਰੀ ਏ ।
ਜਿੰਦਗੀ ਰੰਗ-ਬਰੰਗੀ
ਕਦੇ ਦੁੱਖਾਂ ਦੀ ਢੇਰੀ ਏ ।
ਫੇਰ ਵੀ ਹੱਸਦਾ ਰਹਿੰਦਾ ਸੱਜਣਾ
ਕਿੰਨੀ ਹਿੰਮਤ ਤੇਰੀ ਏ ।
ਡਿਗ ਕੇ ਜੱਗ ਦੀਆਂ ਨਜ਼ਰਾਂ ਵਿੱਚੋਂ
ਜਿਹੜਾ ਪਿਆਸ ਬੁਝਾਂਦਾ ਏ,
ਸੁੱਖ ਦੇ ਉਸ ਸ਼ਰਬਤ ਤੋਂ ਮੈਨੂੰ,
ਦੁੱਖ ਦੀ ਜ਼ਹਿਰ ਚੰਗੇਰੀ ਏ ।
ਜਿੰਦਗੀ ਰੰਗ-ਬਰੰਗੀ
ਕਦੇ ਦੁੱਖਾਂ ਦੀ ਢੇਰੀ ਏ ।
ਫੇਰ ਵੀ ਹੱਸਦਾ ਰਹਿੰਦਾ ਸੱਜਣਾ
ਕਿੰਨੀ ਹਿੰਮਤ ਤੇਰੀ ਏ ।
ਯਾਦਾਂ ਨੇ, ਟੰਗਿਆ ਸੂਲੀ ਤਾਹੀਉਂ
ਸੱਚ ਕਹਿਣਾ, ਮੂੰਹ ਤੇ ਕਹਿਣਾ,
ਸ਼ਾਇਦ ਮਜਬੂਰੀ ਏ,
ਜਿੰਦਗੀ ਰੰਗ-ਬਰੰਗੀ
ਕਦੇ ਦੁੱਖਾਂ ਦੀ ਢੇਰੀ ਏ ।
ਫੇਰ ਵੀ ਹੱਸਦਾ ਰਹਿੰਦਾ ਸੱਜਣਾ
ਕਿੰਨੀ ਹਿੰਮਤ ਤੇਰੀ ਏ ।

ਕੁਲਦੀਪ ਸਿੰਘ ਸਾਹਿਲ
9417990040

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ੋਰ ਪ੍ਰਦੂਸ਼ਣ
Next articleਅੱਧੀ ਰਾਤੀ ਜਦੋਂ ਅੰਨੀ ਝੱਖੜ ਨਾਲ਼ ਗੇਟ ਖੜਕਦਾ ਹੈ ਤਾਂ ਮੀਆ ਬੀਵੀ ਦੀ ਗੱਲਬਾਤ ਤੇ ਜਰਾ ਗੌਰ ਫਰਮਾਇਓ