(ਸਮਾਜ ਵੀਕਲੀ)
ਤੈਨੂੰ ਕੱਲੀ ਛੱਡਕੇ ਮੈਨੂੰ ਜਾਣਾ ਪੈ ਗਿਆ
ਹਮਸਫ਼ਰ ਦੀ ਹਾਣਦੀਏ ਮਜਬੂਰੀ ਸਮਝ ਲਵੀਂ
ਡਿਗਰੀ ਲੈ ਕੇ ਨੌਕਰੀ ਜਦ ਨਾ ਮਿਲੀ ਮੁੱਕਦਰਾਂ ਨੂੰ
ਦਿਲ ਦੇ ਕੁਝ ਜਜ਼ਬਾਤ ਤੇ ਦਰਦ ਜਰੂਰੀ ਸਮਝ ਲਵੀਂ
ਮਨ ਭਰ ਆਇਆ Air port ਤੇ ਫੋਟੋ ਨੂੰ ਤੱਕਕੇ,
ਉੱਡਿਆ ਜਦ ਜਹਾਜ ਸੋਹਣੀਏਂ ਤੜਕੇ ਹੀ ਤੜਕੇ
ਵਿੱਚ ਵਲੈਤ ਦੇ ਕੰਮ ਭਾਵੇਂ ਸੁਖਾਲਾ ਲੱਭ ਲਿਆ
ਰੋਇਏ ਯਾਦਾਂ ਵਤਨ ਦੀਆਂ ਨੂੰ ਚੇਤੇ ਕਰ ਕਰਕੇ
ਆਟਾ ਗੁੰਨਕੇ ਰੋਟੀ ਆਪ ਪਕਾਉਣੀ ਪੈਂਦੀ ਏ
ਹੱਥ ਤੇਰੇ ਦੀਆਂ ਤਰਸ ਗਿਆ ਹਾਂ ਮੰਨੀਆਂ ਖਾਵਣ ਨੂੰ
ਸਮਾਂ ਨੀਂ ਮਿਲ਼ਦਾ ਥੱਕ ਹਾਰਕੇ ਕੰਮ ਤੋਂ ਆਈ ਦਾ
ਚਿੱਤ ਬੜਾ ਈ ਕਰਦਾ ਏ ਘਰ ਫੋਨ ਮਿਲਾਵਣ ਨੂੰ
ਨੀਂਦ ਇਜਾਜਤ ਦਿੰਦੀ ਨਾ ਕੇ ਖੁੱਲ੍ਹਕੇ ਹੱਸ ਲਈਏ
ਸੋਂ ਜਾਈਦਾ ਦਾ ਫੋਨ ਕੰਨਾਂ ਦੇ ਕੋਲ਼ੇ ਹੀ ਧਰਕੇ
ਵਿੱਚ ਵਲੈਤ ਦੇ ਕੰਮ ਭਾਵੇਂ ਸੁਖਾਲ਼ਾ ਲੱਭ ਲਿਆ
ਰੋਇਏ ਯਾਦਾਂ ਵਤਨ ਦੀਆਂ ਨੂੰ ਚੇਤੇ ਕਰ ਕਰਕੇ
ਮੁਸ਼ਕਿਲ ਦੇ ਨਾਲ਼ ਲਹਿੰਦੀਆਂ ਕਿਸ਼ਤਾਂ ਏਥੇ ਲੋਨ ਦੀਆਂ
ਨਾ ਛੱਡ ਸਕਦੇ ਨਾ ਮੁੜ ਸਕਦੇ ਫਸੇ ਕਸੂਤੇ ਆਂ
ਧੰਨਿਆਂ ਤੇਰੇ ਦਿਲ ਦੇ ਚਾਅ ਓ ਖਾ ਲਏ ਸਿਫ਼ਟਾਂ ਨੇ
ਜਦ ਵੀ ਫੋਨ ਮਿਲਾਵੇਂ ਸਮਝੀਂ ਕੰਮ ਦੇ ਉੱਤੇ ਆਂ
ਪਾ ਲਿਆ ਸਿਆਪਾ ਏਧਰ ਦਾ ਤੇ ਹੁਣ ਪਛਤਾਵੇ ਨੇ
ਮਸਾਂ ਈ ਡਾਲਰ ਬਚਦੇ ਧਾਲੀਵਾਲ ਨੂੰ ਮਰ ਮਰਕੇ
ਵਿੱਚ ਵਲੈਤ ਦੇ ਕੰਮ ਭਾਵੇਂ ਸੁਖਾਲ਼ਾ ਲੱਭ ਲਿਆ
ਰੋਇਏ ਯਾਦਾਂ ਵਤਨ ਦੀਆਂ ਨੂੰ ਚੇਤੇ ਕਰ ਕਰਕੇ
ਧੰਨਾ ਧਾਲੀਵਾਲ਼
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly