(ਸਮਾਜ ਵੀਕਲੀ)
ਰਿਸ਼ਤਿਆਂ ਦਾ ਨਿਭਾਉਣਾ
ਇਕ ਤਰ੍ਹਾਂ ਦਾ ਪੁਲ ਹੈ
ਇਨ੍ਹਾਂ ਬਿੰਨਾਂ ਜੀਵਨ ਗੁਲ ਹੈ।
ਜੇ ਰਿਸ਼ਤੇ ਨੂੰ ਹੈ ਨਿਭਾਉਣਾ
ਤਾਂ ਗੁੰਗਾ,ਅੰਨਾ,ਬੋਲਾ ਬਣ ਜਾਣਾ।
ਰਿਸ਼ਤਿਆਂ ਵਿੱਚ ਕਰੋ ਖੂਬ ਤਿਆਗ
ਕਦੇ ਕੋਈ ਨਾ ਕਰੋ ਤੁਸੀਂ ਹਿਸਾਬ।
ਜੇਕਰ ਕਦੇ ਕਰ ਜਾਏ ਕੋਈ ਅਪਮਾਨ
ਤਾਂ ਉਸ ਨੂੰ ਹੱਸ ਕੇ ਤੁਸੀਂ ਟਾਲ ਜਾਣਾ।
ਨਾਰਾਜ਼ ਰਿਸ਼ਤੇਦਾਰ ਜੇਕਰ ਘਰ ਆਏ
ਸੁਆਗਤ ਕਰਦਿਆਂ ਮੁਸਕਰਾਉਣਾ।
ਅੱਜ ਕੱਲ ਵਿਗੜ ਰਹੇ ਨੇ ਹਾਲਾਤ ਲੋਕੀਂ
ਰਿਸ਼ਤਾ ਤੋੜਨ ਨੂੰ ਬਣਾਉਂਦੇ ਨੇ ਬਹਾਨਾ।
ਜੇਕਰ ਕੋਈ ਰਿਸ਼ਤੇਦਾਰ ਵਿੰਗਾ ਮੂੰਹ ਬਣਾਵੇ
ਹੱਸ ਕੇ ਉਸਨੂੰ ਪੈਂਦਾ ਹੈਂ ਸਾਨੂੰ ਮਨਾਉਣਾ।
ਕੀ ਪਤਾ ਸਾਨੂੰ ਕਦੋਂ ਕਿਸ ਦੀ ਲੋੜ ਪੈ ਜਾਵੇ
ਆਉ ਭਗਤ ਦਾ ਕਰਨਾ ਪੈਂਦਾ ਹੈ ਦਿਖਾਉਣਾ।
ਚਾਹੇ ਤੁਸੀਂ ਕਿਸੇ ਨੂੰ ਪਸੰਦ ਬਿਲਕੁਲ ਨਾ ਕਰੋ
ਆਪਣੇ ਮਨ ਤੂੰ ਤਾਂ ਪੈਂਦਾ ਹੈ ਸਾਨੂੰ ਸਮਝਾਉਣਾ।
ਮਰਨ ਤੋਂ ਬਾਅਦ ਮੋਢਾ ਨੇ ਦਿੰਦੇ ਇਹ ਆਪਣੇ
ਕੰਮ ਨਹੀਂ ਆਉਂਦਾ ਕਦੇ ਕੋਈ ਵੀ ਬੇਗਾਨਾ।
ਸਬੰਧਾਂ ਦੇ ਪੁਲ ਹੀ ਹੁੰਦੇ ਨੇ ਸਾਰੇ ਹੀ ਰਿਸ਼ਤੇ
ਜਿੱਥੋਂ ਤੱਕ ਹੋਵੇ ਇਨ੍ਹਾਂ ਨੂੰ ਮਜਬੂਤ ਬਣਾਉਣਾ।
ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly