ਮਾਂ

ਸੁਕਰ ਦੀਨ

(ਸਮਾਜ ਵੀਕਲੀ)

ਰੁਤਬਾ ਜੰਨਤ ਦਾ ਕਦਮਾਂ ਵਿੱਚ ਰੱਖਦੀ ਹੈ,
ਲਫ਼ਜ਼ ਕਹਿਣ ਨੂੰ ਛੋਟਾ ਜਾ ਮਾਂ ਲੋਕੋ।

ਬਿਨਾਂ ਮਾਵਾਂ ਦੇ ਆਖ਼ਦੇ ਸੱਚ ਸਿਆਣੇ,
ਟੁਕ ਖੋਂਹ ਲੈਂਦੇ ਹੱਥਾਂ ਚੌਂ ਕਾਂ ਲੋਕੋ।

ਡਾਕੂ,ਚੋਰ ਜਾਂ ਦੇਵਤਾ ਸਾਧ ਹੋਵੇ,
ਸੁੱਖ ਮੰਗਦੀ ਰਹੇ ਹਰ ਸਾਂਹ ਲੋਕੋ।

ਬਿਨਾਂ ਮੌਤੋਂ ਮੁਸੀਬਤਾਂ ਟਾਲ ਦਿੰਦੀ,
ਜਦੋਂ ਪੁੱਤ ਲਈ ਮੰਗੇ ਦੁਆ ਲੋਕੋ।

ਮਾਂ ਦੇ ਪਿਆਰ ਦੀ ਤੁਲਨਾ ਨਹੀਂ ਹੋ ਸਕਦੀ,
ਲਾਕੇ ਮਾਸੀਆਂ ਵੇਖ ਲਈ ਵਾਹ ਲੋਕੋ।

ਜੁੱਗਾਂ ਜੁੱਗਾਂ ਤੱਕ ਜਿਉਂਦੀਆਂ ਰਹਿਣ ਮਾਵਾਂ,
ਦਿਲ ਨੂੰ ਦਿਓ ਨਾ ਮਾਂ ਦੇ ਦੁਖਾ ਲੋਕੋ।

“ਕਾਮੀ ਵਾਲਿਆ” ਗੁੱਸੇ ਜੇ ਮਾਂ ਹੋ ਗਈ,
ਗੁੱਸੇ ਹੋ ਗਿਆ ਸਮਝੋ ਖ਼ੁਦਾ ਲੋਕੋ।

 ਸੁਕਰ ਦੀਨ
ਪਿੰਡ ਕਾਮੀ ਖੁਰਦ
9592384393

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -285
Next articleਮਾਵਾਂ ਠੰਡੀਆਂ ਛਾਵਾਂ