(ਸਮਾਜ ਵੀਕਲੀ)
ਪਤਾ ਨਹੀਂ ਕਿੰਉ।
ਜਦੋਂ ਨਿਗੂਣੀਆਂ ਫਸਲਾਂ ਹੁੰਦੀਆਂ ਸਨ, ਲੋਕ ਖੁਸਹਾਲ ਸਨ। ਹੁਣ ਫਸਲ ਬੰਪਰ। ਲੋਕ ਖੁਦਕੁਸ਼ੀਆਂ ਕਰ ਰਹੇ ਨੇ
ਪਤਾ ਨਹੀਂ ਕਿਉਂ।
ਗਰੀਬ ਆਦਮੀ ਦੇ ਮਾਂ ਬਾਪ ਘਰ ਵਿੱਚ ਆਰਾਮ ਨਾਲ ਜਿੰਦਗੀ ਬਤੀਤ ਕਰ ਰਹੇ ਹਨ। ਪਰ ਧਨਾਢ ਲੋਕਾਂ ਦੇ ਮਾਪੇ ਬਿਰਧ ਆਸਰਮ ਵਿੱਚ।
ਪਤਾ ਨਹੀਂ ਕਿਉਂ।
ਪਹਿਲਾਂ ਕੋਈ ਯੋਗ ਨਹੀਂ ਸੀ, ਨ ਕੋਈ ਸੈਰ ਕਰਦਾ ਸੀ। ਫ਼ਿਰ ਵੀ ਲੋਕ ਤੰਦਰੁਸਤ ਸਨ।
ਪਤਾ ਨਹੀਂ ਕਿਉਂ।
ਪਹਿਲਾਂ ਜਦੋਂ ਕੋਈ ਬੰਦਾ ਕਾਮਯਾਬ ਹੁੰਦਾ ਤਾਂ ਹਰ ਕੋਈ ਖੁਸ਼ ਹੁੰਦਾ। ਪਰ ਹੁਣ ਲੋਕ ਸੜਦੇ ਹਨ।
ਪਤਾ ਨਹੀਂ ਕਿਉਂ।
ਮਾਸਟਰ ਵੀ ਕੁਟ ਦਿੰਦੇ ਸਨ। ਘਰ ਵਿੱਚ ਵੀ ਕੁਟ ਪੈ ਜਾਂਦੀ ਕੋਈ ਅਸਰ ਨਹੀਂ ਹੁੰਦਾ ਸੀ।
ਪਰ ਹੁਣ ਹੱਲਾਗੁਲਾ।
ਪਤਾ ਨਹੀਂ ਕਿਉਂ।
ਦੁਖ ਸੁਖ ਵਿੱਚ ਸਾਂਝ, ਮਾੜੇ ਦੀ ਮਦਦ, ਰਲਕੇ ਕੰਮ ਕਰਨਾ।
ਇਹ ਹੁਣ ਨਹੀਂ।
ਪਤਾ ਨਹੀਂ ਕਿਉਂ। ਕੋਈ ਸਮਾਂ ਸੀ ਜਦੋਂ ਬਾਪੂ ਕੋਲ ਦਰਵਾਜ਼ੇ ਵਿੱਚ ੧੦ ,, ੧੦ ਬੰਦੇ ਬੈਠੇ ਰਹਿੰਦੇ ਸਨ। ਚਾਹ ਪਾਣੀ ਸਾਰਾ ਦਿਨ ਚੱਲਦਾ। ਹੁਣ ਨਾ ਕੋਈ ਬੈਠੇ, ਨਾ ਕੋਈ ਚਾਹ ਪਾਣੀ ਚੱਲੇ।
ਪਤਾ ਨਹੀਂ ਕਿਉਂ। ਗਰੀਬ ਲੋਕਾਂ ਦੀ ਮਦਦ ਕਰਨਾ, ਹਰੇਕ ਆਦਮੀ ਆਪਣਾ ਧਰਮ ਸਮਝਦਾ ਸੀ। ਪਰ ਹੁਣ ਕੋਈ ਮਜਦੂਰ ਦੀ ਮਜਦੂਰੀ ਦੇਕੇ ਖੁਸ਼ ਨਹੀਂ।
ਪਤਾ ਨਹੀਂ ਕਿਉਂ
ਭਾਈਚਾਰਾ ਖਤਮ, ਮਾੜੀ ਸੋਚ, ਭੈੜੀ ਨੀਅਤ ਭਾਰੂ ਹੋ ਗਈ।
ਪਤਾ ਨਹੀਂ ਕਿਉਂ।
ਮੁਖਤਿਆਰ ਅਲੀ।
ਸ਼ਾਹਪੁਰ ਕਲਾਂ। 98728 96450
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly