ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ
ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਨਜ਼ਦੀਕ ਪਿੰਡ ਮਾਲੋਵਾਲ ਵਿਚ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਭਰਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੇ ਉਸ ਵਕਤ ਰੈਲੀ ਦਾ ਰੂਪ ਧਾਰਨ ਕਰ ਲਿਆ ਜਦੋਂ ਕਰੀਬ 250 ਤੋ ਵਧ ਲੋਕ ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ । ਸ਼ਾਮਲ ਹੋਏ ਲੋਕਾਂ ਨੂੰ ਬੀਬੀ ਰਣਜੀਤ ਕੌਰ ਕਾਕੜ ਕਲਾ,ਐਮ ਐਲ ਏ ਸਰਵਣ ਸਿੰਘ ਧੁਨ ਵੱਲੋਂ ਜੀ ਆਇਆਂ ਆਖਿਆ ਗਿਆ ਇਸ ਮੀਟਿੰਗ ਨੂੰ ਸਫਲ ਬਣਾਉਣ ਵਿਚ ਹਰਵਿੰਦਰ ਸਿੰਘ ਮਠਾੜੂ ਨਵਦੀਪ ਮਹੇ,ਸਰਕਲ ਪ੍ਰਧਾਨ ਸੁਰਜੀਤ ਸਿੰਘ ਅਕਵਨ ਰਾਏਪੁਰ ਗੁਜਰਾ, ਸਰਕਲ ਪ੍ਰਧਾਨ ਨਗਿੰਦਰ ਸਿੰਘ ਮਡਿਆਲਾ, ਸਰਕਲ ਪ੍ਰਧਾਨ ਪਾਲ ਸਿੰਘ ਬਾਲੋਕੀ, ਸਤਨਾਮ ਸਿੰਘ ਖੁਰਲਾ ਪੁਰ ਸਰਕਲ ਪ੍ਰਧਾਨ ਬਲਵੀਰ ਮਹੇੜੂ ਦਾ ਖਾਸ ਯੋਗਦਾਨ ਰਿਹਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly