(ਸਮਾਜ ਵੀਕਲੀ)
ਜ਼ਿੰਦਗੀ ਇੱਕ ਅਨਮੋਲ ਖਜ਼ਾਨਾ ਹੈ। ਜ਼ਿੰਦਗੀ ਦਾ ਪੈਂਡਾ ਤੈਅ ਕਰਦੇ-ਕਰਦੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੁੱਖ ਦੁੱਖ ਜ਼ਿੰਦਗੀ ਦੇ ਪ੍ਰਛਾਵੇਂ ਹਨ। ਜ਼ਿੰਦਗੀ ਜਿਊਣਾ ਵੀ ਇੱਕ ਕਲਾ ਹੈ। ਖ਼ੂਬਸੂਰਤ ਜ਼ਿੰਦਗੀ ਇੱਕ ਖੂਬਸੂਰਤ ਅਹਿਸਾਸ ਦਾ ਨਾਂ ਹੈ। ਹਰ ਮੋੜ ਤੇ ਜਿੰਦਗੀ ਦਾ ਆਨੰਦ ਲੈਣਾ ਚਾਹੀਦਾ ਹੈ। ਜ਼ਿੰਦਗੀ ਹਮੇਸ਼ਾ ਜ਼ਿੰਦਾਦਿਲੀ ਨਾਲ ਜਿਊਣੀ ਚਾਹੀਦੀ ਹੈ। ਮਨੁੱਖੀ ਜੀਵਨ ਬਹੁਤ ਔਖਾ ਮਿਲਦਾ ਹੈ । ਬੋਝ ਸਮਝ ਕੇ ਜਿੰਦਗੀ ਨੂੰ ਨਾ ਕੱਟੋ।ਦੇਖੋ! ਦੁੱਖ ਸੁੱਖ ਜ਼ਿੰਦਗੀ ਦੇ ਨਾਲ-ਨਾਲ ਚਲਦੇ ਹਨ ।ਜੇ ਦੁੱਖ ਆ ਵੀ ਗਿਆ ਹੈ ਤਾਂ ਉਹ ਸਥਾਈ ਨਹੀਂ ਰਹਿੰਦਾ ਹੈ। ਸਹਿਜ , ਸਹਿਣਸ਼ੀਲ ਹੋ ਕੇ ਉਸ ਦੁੱਖ ਨੂੰ ਕੱਟਿਆ ਜਾ ਸਕਦਾ ਹੈ। ਇਹ ਨਾ ਸੋਚੋ ਕਿ ਇਹ ਦੁੱਖ ਪਹਾੜ ਵਾਂਗੂੰ ਹੈ। ਪਤਾ ਨਹੀਂ ਇਹ ਦੁੱਖ ਖ਼ਤਮ ਨਹੀਂ ਹੋਵੇਗਾ , ਨਿਰੰਕਾਰ ਪ੍ਰਭੂ ਪਰਮਾਤਮਾ ਦਾ ਸਹਾਰਾ ਲਵੋ।
ਸੁੱਖ ਵਿਚ ਜ਼ਿਆਦਾ ਖ਼ੁਸ਼ੀ ਨਾ ਮਾਣੀਏ। ਅਕਸਰ ਕਿਹਾ ਵੀ ਜਾਂਦਾ ਹੈ ਕਿ ਦੁੱਖ ਵੀ ਜ਼ਿਆਦਾ ਦੁਖੀ ਨਾ ਹੋਈਏ, ਤੇ ਸੁੱਖ ਵਿੱਚ ਜ਼ਿਆਦਾ ਖੁਸ਼ੀ ਨਾ ਮਾਣੀਏ। ਜੇ ਦੁੱਖ ਆ ਵੀ ਗਿਆ ਹੈ ਤਾਂ ਇਹ ਨਾ ਸੋਚੋ ਕਿ ਜਿੰਦਗੀ ਇੱਥੇ ਹੀ ਖ਼ਤਮ ਹੋ ਚੁਕੀ ਹੈ। ਨਿਰੰਤਰ ਚਲਦੇ ਰਹਿਣਾ ਹੀ ਜ਼ਿੰਦਗੀ ਹੈ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜੇ ਪਾਣੀ ਇੱਕ ਥਾਂ ਖੜਾ ਹੋ ਜਾਵੇ ਤਾਂ ਉਸ ਵਿਚੋਂ ਮੁਸ਼ਕ ਆਉਣੀ ਸ਼ੁਰੂ ਹੋ ਜਾਂਦੀ ਹੈ। ਖ਼ੂਬਸੂਰਤ ਜ਼ਿੰਦਗੀ ਚ ਚੰਗੇ ਦੋਸਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਪਰ ਅੱਜ ਦੇ ਜ਼ਮਾਨੇ ਵਿਚ ਚੰਗੇ ਦੋਸਤ ਬਹੁਤ ਘੱਟ ਮਿਲਦੇ ਹਨ ।ਮਤਲਬ ਦੀ ਦੋਸਤੀ ਬਹੁਤ ਜਾਦਾ ਹੈ। ਜੇ ਕੋਈ ਇੱਕ ਵੀ ਸੱਚਾ ਦੋਸਤ ਮਿਲ ਜਾਂਦਾ ਹੈ ਤਾਂ ਜ਼ਿੰਦਗੀ ਦਾ ਸਫ਼ਰ ਆਨੰਦਮਈ ਬਣ ਜਾਂਦਾ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਸਿਹਤਮੰਦ ਜ਼ਿੰਦਗੀ ਲਈ ਚੰਗੀ ਖੁਰਾਕ ਲਵੋ। ਸੈਰ ਕਰੋ। ਸਕਰਾਤਮਿਕ ਵਿਚਾਰ ਆਪਣੇ ਅੰਦਰ ਲੈ ਕੇ ਆਓ। ਕਦੇ ਵੀ ਨਕਾਰਾਤਮਕ ਵਿਚਾਰ ਨਾ ਸੋਚੋ। ਚੰਗੀਆਂ ਕਿਤਾਬਾਂ ਦਾ ਸੰਗ ਕਰੋ। ਪਾਰਕ ਵਿਚ ਜਾਓ। ਕਹਿਣ ਦਾ ਮਤਲਬ ਇਹ ਹੈ ਕਿ ਆਪਣੇ ਆਪ ਨੂੰ ਚੰਗੇ ਕੰਮਾਂ ਵਿਚ ਲਗਾ ਕੇ ਰੱਖੋ। ਆਪਣੇ ਆਪ ਨੂੰ ਇਹ ਨਾ ਸੋਚੋ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮਿਹਨਤ ਕਰੋ। ਜਿੰਨਾ ਵੀ ਮਾਲਕ ਨੇ ਸਾਨੂੰ ਦਿੱਤਾ ਹੈ ਉਸ ਵਿੱਚ ਸਬਰ ਸੰਤੋਖ ਰੱਖੋ। ਦੂਜਿਆਂ ਪ੍ਰਤੀ ਆਪਣੇ ਮਨ ਅੰਦਰ ਈਰਖਾ ਭਾਵ ਨਾ ਰੱਖੋ। ਦੂਜਿਆਂ ਪ੍ਰਤੀ ਨਫ਼ਰਤ ਰੱਖਣ ਨਾਲ ਅਸੀਂ ਆਪਣੀ ਸਿਹਤ ਦਾ ਕਈ ਵਾਰ ਨੁਕਸਾਨ ਕਰ ਲੈਂਦੇ ਹਾਂ। ਪਿਆਰ ,ਨਿਮਰਤਾ, ਸਤਿਕਾਰ ਸਹਿਨਸ਼ੀਲਤਾ ,ਹਲੀਮੀ ਹਰ ਇਨਸਾਨ ਦੇ ਗਹਿਣੇ ਹੁੰਦੇ ਹਨ। ਜ਼ਿੰਦਗੀ ਨੂੰ ਹਮੇਸ਼ਾ ਹੱਸ ਖੇਡ ਕੇ ਜਿਊਣਾ ਚਾਹੀਦਾ ਹੈ।
ਕਿਸੇ ਕਿਤਾਬ ਵਿਚ ਲਿਖਿਆ ਸੀ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਆਪ ਮਾਲਕ ਹੋ। ਤੁਸੀਂ ਹੁਣ ਜਿੰਦਗੀ ਨੂੰ ਆਪ ਸੇਧ ਦੇਣੀ ਹੈ। ਦੂਜੇ ਦੇ ਕਹਿਣ ਦੇ ਮੁਤਾਬਿਕ ਤੁਸੀਂ ਜ਼ਿੰਦਗੀ ਨਹੀਂ ਜਿਊਣੀ ਹੈ। ਦੂਜਿਆਂ ਦੇ ਹੱਥਾਂ ਵਿਚ ਆਪਣੀ ਜ਼ਿੰਦਗੀ ਦੀ ਵਾਂਗਡੋਰ ਕਦੇ ਵੀ ਨਾ ਦੇਵੋ ।ਸਾਦਗੀ ਨਾਲ ਜ਼ਿੰਦਗੀ ਬਸਰ ਕਰੋ। ਜ਼ਿੰਦਗੀ ਨੂੰ ਪਿਆਰ ਨਾਲ ਜੀਓ। ਤੁਸੀਂ ਆਪਣੇ ਆਪ ਨੂੰ ਖ਼ੁਸ਼ ਰੱਖਣਾ ਹੈ। ਕੋਈ ਵੀ ਇਨਸਾਨ ਤੁਹਾਨੂੰ ਖੁਸ਼ ਨਹੀਂ ਰੱਖ ਸਕਦਾ। ਖੁਸ਼ੀ ਹਮੇਸ਼ਾ ਆਪਣੇ ਅੰਦਰੋਂ ਲੱਭੋ। ਛੋਟੀ ਛੋਟੀ ਖੁਸ਼ੀ ਨਾਲ ਤੁਸੀਂ ਜ਼ਿੰਦਗੀ ਦਾ ਸਫ਼ਰ ਆਨੰਦਮਈ ਬਣਾ ਸਕਦੇ ਹੋ। ਦੇਖੋ ਦੁੱਖ ਸੁੱਖ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦੇ ਹਨ। ਦੁੱਖ ਆ ਗਿਆ ਤਾਂ ਉਸ ਵਿੱਚ ਆਪਣੇ ਆਪ ਨੂੰ ਢਹਿ ਢੇਰੀ ਨਹੀਂ ਕਰਨਾ ਹੈ। ਹਿੰਮਤ ਨਾਲ ਉਸ ਮੁਸੀਬਤ ਵਿਚੋਂ ਲੰਘਣਾ ਹੈ। ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਵਧੀਆ ਜਿੰਦਗੀ ਜਿਊਣ ਲਈ ਆਪਣੀਆਂ ਉਮੀਦਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ।
ਕਿਹਾ ਵੀ ਜਾਂਦਾ ਹੈ ਕਿ ਜ਼ਿੰਦਗੀ ਜਿਊਣ ਦਾ ਨਾਂ ਹੈ। ਜ਼ਿੰਦਗੀ ਨੂੰ ਹਮੇਸ਼ਾ ਖੁਸ਼ਦਿਲੀ ਨਾਲ ਬਿਹਤਰੀਨ ਬਣਾਓ। ਅਕਸਰ ਕਿਹਾ ਜਾਂਦਾ ਹੈ ਕਿ ਜੋ ਲੋਕ ਜ਼ਿੰਦਗੀ ਨੂੰ ਖੂਬਸੂਰਤ ਢੰਗ ਨਾਲ ਬਸਰ ਕਰਦੇ ਹਨ, ਉਹ ਆਪ ਵੀ ਖੁਸ਼ ਰਹਿੰਦੇ ਹਨ ਅਤੇ ਚੌਗਿਰਦੇ ਵਿੱਚ ਵੀ ਮਹਿਕ ਬਿਖੇਰਦੇ ਹਨ। ਖੁੱਲ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ। ਖੁਸ਼ ਰਹਿ ਕੇ ਜ਼ਿੰਦਗੀ ਨੂੰ ਬਸਰ ਕਰੋ। ਦੂਜਿਆਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਾ ਲਗਾਓ। ਚੰਗੇ ਲੋਕਾਂ ਵਿੱਚ ਵਿਚਰੋ। ਤੁਸੀਂ ਪੈਸੇ ਨਾਲ ਸਭ ਕੁੱਝ ਖਰੀਦ ਸਕਦੇ ਹੋ। ਪਰ ਜੋ ਆਨੰਦ ਤੁਹਾਨੂੰ ਆਪਣੇ ਆਪ ਨੂੰ ਅੰਦਰੋਂ ਆਉਣਾ ਹੈ, ਉਹ ਤੁਸੀਂ ਕਦੇ ਵੀ ਨਹੀਂ ਖਰੀਦ ਸਕਦੇ। ਹਮੇਸ਼ਾਂ ਚਿਹਰੇ ਤੇ ਚੰਗੀ ਮੁਸਕਰਾਹਟ ਨਾਲ ਹੀ ਜ਼ਿੰਦਗੀ ਦਾ ਸਫ਼ਰ ਆਨੰਦਮਈ ਬਸਰ ਕਰ ਸਕਦੇ ਹਾਂ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly