ਜਲੰਧਰ, ਗੋਰਾਇਆ, ਅੱਪਰਾ-(ਜੱਸੀ) (ਸਮਾਜ ਵੀਕਲੀ)- ਨਜਦੀਕੀ ਪਿੰਡ ਤੱਖਰ , ਸਰਗੁੰਦੀ , ਚੱਕ ਧੋਥੜ, ਮਾਹਲਾਂ, ਰੁੜਕਾ ਖੁਰਦ, ਬੜਾਪਿੰਡ, ਧੁਲੇਤਾ ਞਿਖੇ ਬਸਪਾ + ਅਕਾਲੀ ਗੱਠਜੋੜ ਲੋਕ ਸਭਾ ਹਲਕਾ ਜਲੰਧਰ ਦੇ ਉਮੀਦਵਾਰ ਡਾ ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿੱਚਵਿਸ਼ਾਲ ਚੋਣ ਜਲਸੇ ਆਯੋਜਿਤ ਕੀਤੇ ਗਏ। ਚੋਣ ਜਲਸਿਆਂ ਨੂੰ ਕਾਮਯਾਬ ਬਣਾਉਣ ਲਈ ਸਮੂਹ ਆਗੂਆਂ ਤੇ ਵਰਕਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਸ, ਅਵਤਾਰ ਸਿੰਘ ਕਰੀਮਪੁਰੀ ਸਾਬਕਾ ਪ੍ਰਧਾਨ ਬਸਪਾ ਪੰਜਾਬ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਉਨਾਂ ਇਕਮੁੱਠ ਹੋ ਕੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਡਾ, ਸੁਖਵਿੰਦਰ ਸਿੰਘ ਸੁੱਖੀ ਨੂੰ ਜਿਤਾ ਕੇ ਕੇਂਦਰ ਵਿੱਚ ਭੇਜਣ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਤੇ ਬਸਪਾ ਆਗੂ ਤੇ ਵਰਕਰਜ਼ ਹਾਜ਼ਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly