*ਆਮ ਆਦਮੀ ਪਾਰਟੀ ਜਲੰਧਰ ਜਿਮਨੀ ਚੋਣ ਚ ਵੱਡੀ ਜਿੱਤ ਵੱਲ ਵੱਧ ਰਹੀ ਹੈ : ਸੁਖਦੀਪ ਅੱਪਰਾ*

ਨਕੋਦਰ, ਜਲੰਧਰ ਅਲਾਵਲਪੁਰ, ਸ਼ਾਹਕੋਟ, ਮਲਸੀਆਂ (ਡੀ, ਜੇ) (ਸਮਾਜ ਵੀਕਲੀ)- ਆਮ ਆਦਮੀ ਪਾਰਟੀ ਜਲੰਧਰ ਜਿਮਨੀ ਚੋਣ ਵਿੱਚ ਬਹੁਤ ਵੱਡੀ ਜਿੱਤ ਵੱਲ ਵੱਧ ਰਹੀ ਹੈ ਅਤੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਡੇ ਫ਼ਰਕ ਨਾਲ ਜਿੱਤ ਦਰਜ ਕਰਨਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਆਗੂ ਸੁਖਦੀਪ ਸਿੰਘ ਅੱਪਰਾ ਨੇ ਪ੍ਰੈਸ ਨਾਲ ਗੱਲ ਕਰਦਿਆਂ ਕੀਤਾ | ਅੱਪਰਾ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦਾ ਆਪ ਚ ਸ਼ਾਮਲ ਹੋਣਾ ਲਗਾਤਾਰ ਜਾਰੀ ਹੈ ਜਿਸ ਕਰਕੇ ਸੁਸ਼ੀਲ ਕੁਮਾਰ ਰਿੰਕੂ ਮਜ਼ਬੂਤ ਪੁਜੀਸ਼ਨ ਵਿੱਚ ਹਨ |

ਵਿਧਾਇਕ ਸੁਖਦੀਪ ਅੱਪਰਾ ਨੇ ਕਿਹਾ ਕਿ ਸੂਬੇ ਵਿੱਚ ਆਪ ਦੀ ਭਗਵੰਤ ਮਾਨ ਸਰਕਾਰ ਵਲੋਂ ਕੀਤੇ ਜਾਂ ਰਹੇ ਲੋਕ ਭਲਾਈ ਦੇ ਕੰਮਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਨੂੰ ਪੰਜਾਬ ਦੇ ਲੋਕ ਪਸੰਦ ਕਰ ਰਹੇ ਹਨ , ਸਰਕਾਰੀ ਦਫ਼ਤਰਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਬਿਨਾਂ ਸਿਫਾਰਿਸ਼ਾ ਦੇ ਲੋਕਾਂ ਦੇ ਕੰਮ ਹੋ ਰਹੇ ਹਨ ਜਦਕਿ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਬਗੈਰ ਰਿਸ਼ਵਤ ਦਿੱਤਿਆ ਕਿਸੇ ਦਾ ਕਾਮ ਨਹੀਂ ਸੀ ਨੇਪਰੇ ਚੜ੍ਹਦਾ|

ਅੱਪਰਾ ਨੇ ਕਿਹਾ ਕਿ ਆਪ ਸਰਕਾਰ ਨੇ ਬਿਜਲੀ ਬਿੱਲਾਂ ਚ 300 ਯੂਨਿਟ ਮੁਫ਼ਤ ਬਿਜਲੀ ਕਰਕੇ ਲੋਕਾਂ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ, ਪੈਸੇ ਬਚਣ ਕਰਕੇ ਲੋਕ ਬਹੁਤ ਖੁਸ਼ ਹਨ ਤੇ ਇਸ ਵਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣਗੇ ਅੱਪਰਾ ਨੇ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਲਗਾਤਾਰ ਵਚਨਬੱਧ ਹੈ|

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਸ, ਅੰਗਦ ਸਿੰਘ ਸਾਬਕਾ ਵਿਧਾਇਕ ਤੇ ਗੁਰਪ੍ਰੀਤ ਸਿੰਘ (ਹੈਪੀ ਜੌਹਲ ਖਾਲਸਾ )ਨੇ ਕੀਤਾ ਚੋਣ ਪ੍ਰਚਾਰ