ਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਸ, ਅੰਗਦ ਸਿੰਘ ਸਾਬਕਾ ਵਿਧਾਇਕ ਤੇ ਗੁਰਪ੍ਰੀਤ ਸਿੰਘ (ਹੈਪੀ ਜੌਹਲ ਖਾਲਸਾ )ਨੇ ਕੀਤਾ ਚੋਣ ਪ੍ਰਚਾਰ

ਜਲੰਧਰ/ਨਕੋਦਰ/ਅੱਪਰਾ (ਡੀ ਜੇ) (ਸਮਾਜ ਵੀਕਲੀ)- ਲੋਕ ਸਭਾ ਹਲਕਾ ਜਲੰਧਰ ਦੀ 10 ਮਈ ਨੂੰ ਹੋ ਰਹੀ ਜਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਦੇ ਹੱਕ ‘ਚ ਸ. ਅੰਗਦ ਸਿੰਘ ਸਾਬਕਾ ਵਿਧਾਇਕ ਨਵਾਂਸ਼ਹਿਰ ਤੇ ਗੁਰਪ੍ਰੀਤ ਸਿੰਘ (ਹੈਪੀ ਜੌਹਲ ਖਾਲਸਾ) ਵਾਈਸ ਪ੍ਰਧਾਨ ਜਿਲਾ ਕਾਂਗਰਸ ਦਿਹਾਤੀ ਜਲੰਧਰ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਨੇ ਡੱਟ ਕੇ ਚੋਣ ਪ੍ਰਚਾਰ ਕੀਤਾ | ਇਸ ਮੌਕੇ ਬੋਲਦਿਆਂ ੳਨਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਤੇ ਸ਼ਰਾਬ ਘੁਲਾਟੇ ‘ਚ ਫਸੀ ਆਮ ਆਦਮੀ ਪਾਰਟੀ ਦੀ ਦਸ਼ਾ ਦੇ ਦਿਸ਼ਾ ਦਾ ਸੱਭ ਨੂੰ ਪਤਾ ਹੀ ਹੈ | ਉਨਾਂ ਕਿਹਾ ਕਿ ਇਹ ਸੱਭ ਪਾਰਟੀਆਂ ਦੇਸ਼ ਨੂੰ ਲੁੱਟਣ ਲਈ ਅੰਦਰੋਂ ਇੱਕਜੁੱਟ ਹੋ ਚੁੱਕੀਆਂ ਹਨ, ਜਿਨਾਂ ਨੂੰ ਹਰਾਉਣਾ ਸਮੇਂ ਦੀ ਮੁੱਖ ਲੋੜ ਹੈ | ਗੁਰਪ੍ਰੀਤ ਸਿੰਘ ਹੈਪੀ ਜੌਹਲ ਖਾਲਸਾ ਵਾਈਸ ਪ੍ਰਧਾਨ ਜਿਲਾ ਕਾਂਗਰਸ ਦਿਹਾਤੀ ਜਲੰਧਰ ਨੇ ਹਲਕਾ ਫਿਲੌਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਕਰਮਜੀਤ ਕੌਰ ਚੌਧਰੀ ਨੂੰ ਭਾਰੀ ਵੋਟਾਂ ਦੇ ਨਾਲ ਜਿਤਾ ਕੇ ਦਿੱਲੀ ਭੇਜਣ | ਇਸ ਮੌਕੇ ਸੋਮ ਦੱਤ ਸੋਮੀ ਕੋ ਚੇਅਰਮੈਨ ਐਸੀ ਸੀ ਡਿਪਾਰਟਮੈਂਟ ਜਲੰਧਰ, ਸਰਪੰਚ ਗਿਆਨ ਸਿੰਘ, ਬੀਬੀ ਗੁਰਪ੍ਰੀਤ ਕੌਰ ਸਹੋਤਾ ਸਿਕੰਦਰ ਗਿੱਲ ਤੇ ਹੋਰ ਕਾਂਗਰਸੀ ਆਗੂ ਤੇ ਵਰਕਰਜ਼ ਹਾਜ਼ਰ ਸਨ |

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਆਮ ਆਦਮੀ ਪਾਰਟੀ ਜਲੰਧਰ ਜਿਮਨੀ ਚੋਣ ਚ ਵੱਡੀ ਜਿੱਤ ਵੱਲ ਵੱਧ ਰਹੀ ਹੈ : ਸੁਖਦੀਪ ਅੱਪਰਾ*
Next articleਸ਼ਾਇਦ