(ਸਮਾਜ ਵੀਕਲੀ)
ਬਹਿ ਗਈ ਆਂ ਦਿਲ ਹਾਰ ਵੇ ਸੱਜਣਾ
ਬਹਿ ਗਈ ਆਂ ਦਿਲ ਹਾਰ.…
ਕਰ ਦੇਈਂ ਨਾ ਇਨਕਾਰ ਵੇ ਸੱਜਣਾ
ਕਰ ਦੇਈਂ ਨਾ ਇਨਕਾਰ
ਡਰਦੀ ਡਰਦੀ ਤੇਰੇ ਅੱਗੇ
ਕਰ ਬੈਠੀ ਇਜਹਾਰ
ਵੇ ਸੱਜਣਾ
ਦੋ ਰੂਹਾਂ ਦਾ ਪਿਆਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ
ਅੰਤਰਾ:-
ਉੱਡ ਗਈ ਪੁੱਡ ਗਈ ਨੀਂਦਰ ਕਿੱਧਰੇ
ਚੈਨ ਗਵਾਇਆ ਰਾਤਾਂ ਨੂੰ
ਤੇਰੇ ਮੇਰੇ ਰਿਸ਼ਤੇ ਦੀਆਂ
ਖੰਭ ਲੱਗਗੇ ਨੇ ਬਾਤਾਂ ਨੂੰ
ਆਖੇ ਤੈਨੂੰ ਏਹ ਸਰਦਾਰਨੀ
ਬਣ ਮੇਰਾ ਸਰਦਾਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ
ਬਹਿ………………
ਅੰਤਰਾ:-
ਜੱਗ ਦੀਆਂ ਰਸਮਾਂ ਇੱਕ ਕਰ ਦੇਵਣ
ਓਹ ਸੱਚਾ ਰੱਬ ਮੇਲ ਕਰਾਵੇ
ਰਿਸ਼ਤੇਦਾਰ ਹੋਵਣ ਇੱਕਠੇ
ਖੁਸ਼ੀਆਂ ਭਰਿਆ ਦਿਨ ਕੋਈ ਆਵੇ
ਬਾਬਲ ਦਾ ਪਰ ਛੱਡਣਾ ਪੈ ਜੂ
ਗਾ ਮੈਨੂੰ ਘਰ ਬਾਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ
ਬਹਿ………………
ਅੰਤਰਾ:-
ਮਾਪਿਆਂ ਨੇ ਵਰ ਟੋਲਿਆ ਸੋਹਣਾ
ਹੁਣ ਤੋਂ ਬਾਅਦ ਮੈਂ ਤੇਰੀ ਹੋਈ
ਧੰਨਿਆਂ ਧਾਲੀਵਾਲ਼ਾ ਜੱਗ ਤੋਂ
ਸ਼ਿਕਵਾ ਨਾ ਹੁਣ ਰਹਿ ਗਿਆ ਕੋਈ
ਸਿਹਰੇ ਉੱਤੇ ਲਾਕੇ ਕੰਲਗੀ
ਦੇਜਾ ਦਰਸ਼ ਦੀਦਾਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ ਵੇ ਸੱਜਣਾ
ਦੋ ਰੂਹਾਂ ਦਾ ਪਿਆਰ
ਬਹਿ………………
ਧੰਨਾ ਧਾਲੀਵਾਲ਼
9878235714
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly