ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਭਾਰਤ ਵਾਸੀਆਂ ਨੂੰ ਵੱਡੀ ਦੇਣ – ਚੁੰਬਰ
ਜਲੰਧਰ/ਆਦਮਪੁਰ (ਸਮਾਜ ਵੀਕਲੀ) – ਡਾ. ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਪਿੰਡ ਧੁਦਿਆਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਾਰਤ ਦੇ ਸ਼ਿਲਪਕਾਰ,ਨਾਰੀ ਮੁਕਤੀ ਦਾਤਾ ਅਤੇ ਭਾਰਤੀ ਸੰਵਿਧਾਨ ਦੇ ਰਚੇਤਾ ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 132 ਵੇਂ ਜਨਮ ਦਿਹਾੜੇ ਮੌਕੇ ਵਿਸ਼ਾਲ ਜਾਗ੍ਰਿਤੀ ਸੰਮੇਲਨ ਕਰਵਾਇਆ ਗਿਆ। ਪ੍ਰਬੰਧਕ ਕਮੇਟੀ ਵੱਲੋਂ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਉੱਪਰ ਫੁੱਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਗੋਲਡ ਮੈਡਲਿਸਟ ਮਿਸ਼ਨਰੀ ਗਾਇਕਾ ਪ੍ਰੀਆ ਬੰਗਾਂ ਵੱਲੋਂ ਬਾਬਾ ਸਾਹਿਬ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਪਹੁੰਚੇ ਬੁਲਾਰਿਆਂ ਨੇ ਲੋਕਾਂ ਨੂੰ ਬਾਬਾ ਸਾਹਿਬ ਦੇ ਫਲਸਫੇ ਤੋਂ ਜਾਣੂ ਕਰਵਾਇਆ। ਮੁੱਖ ਬੁਲਾਰਿਆਂ ਵਿੱਚ ਸੁਖਵਿੰਦਰ ਸਿੰਘ ਟੋਨੀ, ਕਪਿਲ ਮੇਘਵਾਲ, ਜਸਵੀਰ ਪੰਡੋਰੀ ਨਿੱਜਰ, ਨਰੇਸ਼ ਢੇਹਪੁਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਬੱਚੀਆਂ ਵੱਲੋਂ ਬਾਬਾ ਸਾਹਿਬ ਦੇ ਗੀਤਾਂ ਤੇ ਕੀਤੀ ਕੋਰਿਓਗ੍ਰਾਫੀ ਪ੍ਰੋਗਰਾਮ ਵਿੱਚ ਖਿੱਚ ਦਾ ਕੇਂਦਰ ਰਹੀ।
ਬੱਚੀ ਅਮਾਨਤ ਸੰਧੂ ਨੇ ਮਾਤਾ ਸਵਿੱਤਰੀ ਬਾਈ ਫੂਲੇ ਜੀ ਦਾ ਇਤਿਹਾਸ ਸੁਣਾ ਆਏ ਹੋਏ ਲੋਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਪ੍ਰਬੰਧਕ ਕਮੇਟੀ ਵੱਲੋਂ ਕੁਲਦੀਪ ਚੁੰਬਰ ਕੈਨੇਡਾ,ਬੰਟੀ ਸਰੋਆ (ਯੂ ਏ ਈ) ਅਤੇ ਬਲਵੀਰ ਸਿੰਘ ਯੂਕੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਏ ਹੋਏ ਬੁਲਾਰਿਆਂ ਅਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਪ੍ਰਗਟ ਸਿੰਘ ਚੁੰਬਰ ਨੇ ਪਹੁੰਚੀਆਂ ਮੁੱਖ ਸਖਸੀਅਤਾਂ, ਬੁਲਾਰਿਆਂ ਅਤੇ ਦੂਰ ਦੁਰਾਡੇ ਤੋਂ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਐਂਕਰ ਦਿਨੇਸ਼ ਦੀਪ ਸ਼ਾਮ ਚੁਰਾਸੀ ਵਲੋਂ ਕੀਤਾ ਗਿਆ l ਇਸ ਮੌਕੇ ਪ੍ਰਗਟ ਸਿੰਘ ਚੁੰਬਰ, ਬਲਵੀਰ ਸਿੰਘ ਭਾਟੀਆ ਯੂ ਕੇ, ਕੁਲਦੀਪ ਚੁੰਬਰ ਕੈਨੇਡਾ, ਬੰਟੀ ਸਰੋਆ ਯੂ ਏ ਈ, ਹਨੀਸ਼ ਭਾਟੀਆ, ਰਣਜੀਤ ਰਾਣਾ, ਲਵਦੀਪ ਸਿੰਘ, ਬਲਜੀਤ ਸਿੰਘ ਏ ਐਸ ਆਈ, ਸਤਨਾਮ ਸਿੰਘ,ਮਿੰਟੂ ਭਾਟੀਆ, ਆਕਾਸ਼ ਚੁੰਬਰ, ਵਿਸ਼ਾਲ ਚੁੰਬਰ, ਗੁਰਜੋਤ ਨੂਰ ਚੁੰਬਰ, ਜੱਗੀ ਚੁੰਬਰ, ਮਨਜੀਤ ਸਿੰਘ ਚੁੰਬਰ, ਉਂਕਾਰ ਰਾਣਾ, ਰਾਮ ਪ੍ਰਕਾਸ਼ ਸਿੰਘ ਲੰਬੜਦਾਰ, ਕੈਪਟਨ ਗੁਰਮੇਲ ਪਾਲ ਸਿੰਘ, ਇੰਜੀਨੀਅਰ ਜਗਜੀਤ ਸਿੰਘ, ਮਾਸਟਰ ਧਰਮਪਾਲ ਸਿੰਘ,ਜੱਸਾ ਚੁੰਬਰ, ਲਖਵੀਰ ਸਿੰਘ ਏ ਐਸ ਆਈ, ਕੁਲਵੀਰ ਸਿੰਘ ਘੁੜਿਆਲ, ਅਮਰਜੀਤ ਭੱਟੀ,ਕੁਲਵਿੰਦਰ ਭੇਲਾਂ,ਕਮਲ ਭੇਲਾਂ, ਨਰਿੰਦਰ ਸਲਾਲਾ, ਬਲਵਿੰਦਰ ਸਰਪੰਚ ਕੋਟਲਾ,ਹੈਪੀ ਫੰਬੀਆਂ, ਮਨਪ੍ਰੀਤ ਮੰਤਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚੇ ਬਜ਼ੁਰਗ ਅਤੇ ਬੀਬੀਆਂ ਨੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly